
ਕਸ਼ਮੀਰ 'ਚ ਅਤਿਵਾਦੀਆਂ ਨੇ ਭਾਜਪਾ ਪੰਚ ਨੂੰ ਅਗ਼ਵਾ ਕਰ ਕੇ ਕੀਤਾ ਕਤਲ
ਸ਼੍ਰੀਨਗਰ, 24 ਅਗੱਸਤ : ਦਖਣੀ ਕਸ਼ਮੀਰ 'ਚ ਅਤਿਵਾਦੀਆਂ ਨੇ ਕਥਿਤ ਤੌਰ 'ਤੇ ਭਾਜਪਾ ਦੇ ਇਕ ਪੰਚ ਨੂੰ ਅਗ਼ਵਾ ਕਰ ਕੇ ਉਸ ਦਾ ਕਤਲ ਕਰ ਦਿਤਾ। ਅਤਿਵਾਦੀਆਂ ਨੇ ਅੱਜ ਇਸ ਸਿਲਸਿਲੇ 'ਚ ਇਕ ਆਡੀਉ ਸੰਦੇਸ਼ ਜਾਰੀ ਕੀਤਾ ਹੈ। ਇਹ ਦੂਜਾ ਮੌਕਾ ਹੈ, ਜਦੋਂ ਅਤਿਵਾਦੀਆਂ ਨੇ ਕਸ਼ਮੀਰ 'ਚ ਅਗ਼ਵਾ ਕਰਨ ਤੋਂ ਬਾਅਦ ਇਕ ਵਿਅਕਤੀ ਦਾ ਕਤਲ ਕਰਨ ਦਾ ਦਾਅਵਾ ਕਰਦੇ ਹੋਏ ਆਡੀਉ ਕਲਿੱਪ ਜਾਰੀ ਕੀਤਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਆਡੀਉ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਅਤਿਵਾਦੀਆਂ ਨੇ 2 ਅਗੱਸਤ ਨੂੰ ਸ਼ੋਪੀਆਂ 'ਚ ਪ੍ਰਾਦੇਸ਼ਿਕ ਫ਼ੌਜ ਦੇ ਇਕ ਰਾਈਫ਼ਲਮੈਨ ਨੂੰ ਅਗ਼ਵਾ ਕਰ ਕੇ ਉਸ ਦਾ ਕਤਲ ਕਰਨ ਦਾ ਦਾਅਵਾ ਕੀਤਾ ਸੀ। ਦੋਹਾਂ ਸੰਦੇਸ਼ਾਂ 'ਚ ਹਾਲਾਂਕਿ ਅਤਿਵਾਦੀਆਂ ਨੇ ਕਿਹਾ ਕਿ ਪੰਚ ਅਤੇ ਰਾਈਫਲਮੈਨ ਸ਼ਾਕਿਰ ਮੰਜਰ ਦੀਆਂ ਲਾਸ਼ਾਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਉਨ੍ਹਾਂ ਦੇ ਰਿਸ਼ਤੇਦਾਰਾਂ
image