
ਤਿੰਨ AK-47 ਸਮੇਤ ਪੰਜ ਰਾਈਫ਼ਲ ਅਤੇ ਦੋ ਪਿਸਤੌਲ ਬਰਾਮਦ
ਫਿਰੋਜ਼ਪੁਰ : ਬੀਐੱਸਐੱਫ ਨੂੰ ਉਸ ਵੇਲੇ ਪੰਜਾਬ ਵਿਚ ਹੋਣ ਵਾਲੇ ਸੰਭਾਵੀ ਹਮਲੇ ਨੂੰ ਰੋਕਣ ਵਿਚ ਕੋਸ਼ਿਸ਼ ਮਿਲੀ ਜਦੋਂ ਫਿਰੋਜ਼ਪੁਰ ਸਰਹੱਦ ਤੋਂ ਵੱਡੀ ਮਾਤਰਾ ਵਿਚ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਹੋਇਆ। ਜਾਣਕਾਰੀ ਅਨੁਸਾਰ ਬੀ.ਐਸ.ਐਫ. ਅਧਿਕਾਰੀਆਂ ਨੇ ਫ਼ਿਰੋਜ਼ਪੁਰ ਸੈਕਟਰ ਵਿੱਚ ਛੇ ਮੈਗਜ਼ੀਨਾਂ ਨਾਲ ਤਿੰਨ ਏਕੇ ਰਾਈਫ਼ਲਾਂ, ਚਾਰ ਮੈਗਜ਼ੀਨਾਂ ਨਾਲ ਦੋ ਐੱਮ3 ਸਬ-ਮਸ਼ੀਨ ਗੰਨ ਤੇ ਦੋ ਮੈਗਜ਼ੀਨਾਂ ਨਾਲ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ।
BSF
ਉਨ੍ਹਾਂ ਦੱਸਿਆ ਕਿ ਇਹ ਹਥਿਆਰ ਪਾਕਿਸਤਾਨ ਤੋਂ ਤਸਕਰੀ ਕੀਤੇ ਜਾਣ ਦਾ ਸ਼ੱਕ ਹੈ। ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫਿਰੋਜ਼ਪੁਰ ਸੈਕਟਰ ਤੋਂ ਸਰਹੱਦੀ ਸੁਰੱਖਿਆ ਬਲ ਨੇ ਮਾਰੂ ਹਥਿਆਰਾਂ ਦਾ ਜ਼ਖ਼ੀਰਾ। ਜਾਣਕਾਰੀ ਅਨੁਸਾਰ ਖੂਫ਼ੀਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਸਰਹੱਦੀ ਖੇਤਰ ਵਿੱਚ ਹਥਿਆਰਾਂ ਦਾ ਜ਼ਖ਼ੀਰਾ ਲੁਕੋਇਆ ਜਾ ਰਿਹਾ ਹੈ।
Ammunition recovered from India-Pakistan border
ਇਸੇ ਸਿਲਸਿਲੇ 'ਚ ਬੀ.ਐਸ.ਐਫ. ਵਲੋਂ ਕੌਮਾਂਤਰੀ ਸਰਹੱਦ ਦੇ ਫਿਰੋਜ਼ਪੁਰ ਸੈਕਟਰ 'ਚ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਤਲਾਸ਼ੀ ਲਈ ਜਾ ਰਹੀ ਸੀ ਤਾਂ ਗਸ਼ਤ ਦੌਰਾਨ ਅਸਲਾ ਹਥਿਆਰਾਂ ਦਾ ਇਕ ਜ਼ਖ਼ੀਰਾ ਬਰਾਮਦ ਕੀਤਾ ਹੈ। ਇੰਨੀ ਵੱਡੀ ਤਾਦਾਦ ਵਿੱਚ ਅਸਲਾ ਬਰਾਮਦ ਹੋਣ ਦੀ ਸੂਚਨਾ ਮਿਲਦਿਆਂ ਹੀ ਖ਼ੁਫ਼ੀਆ ਏਜੰਸੀਆਂ ਦੇ ਉੱਚ ਅਧਿਕਾਰੀ ਤੇ ਸਥਾਨਕ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜ ਗਏ।
ਫਿਲਹਾਲ ਪੁਲਿਸ ਤੇ ਬੀਐੱਸਐੱਫ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਸਥਾਨਕ ਕਿਹੜੇ ਸਮੱਗਲਰਾਂ ਨੇ ਇਸ ਅਸਲੇ ਨੂੰ ਲੈਣ ਆਉਣਾ ਸੀ। ਇਨ੍ਹਾਂ ਹਥਿਆਰਾਂ ਦੀ ਪਾਕਿਸਤਾਨ ਤੋਂ ਤਸਕਰੀ ਹੋਣ ਦਾ ਸ਼ੱਕ ਹੈ। ਇਸ ਸਬੰਧੀ ਪੁਲਿਸ ਅਤੇ ਖੁਫੀਆਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।