
ਟੱਕਰ 'ਚ ਵਾਹਨਾਂ ਦੇ ਉੱਡੇ ਪਰਖੱਚੇ
ਗੁਰਦਾਸਪੁਰ: ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਖ਼ਤੀਬਾ ਵਿਖੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਥੇ ਸਰੋਂ ਦਾ ਤੇਲ ਲੈ ਕੇ ਜਾ ਰਹੇ ਇਕ ਟੈਂਕਰ ਅਤੇ ਟਰਾਲੇ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ।
Tragic accident
ਇਸ ਹਾਦਸੇ ’ਚ ਟੈਂਕਰ ਚਲਾਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਦਕਿ ਟੈਂਕਰ ’ਚ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਜੋਧ ਸਿੰਘ ਵਜੋਂ ਹੋਈ ਹੈ।
Tragic accident
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਵੱਡੇ ਵਾਹਨ ਪਲਟ ਗਏ। ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਕ ਵੱਡਾ ਕੋਲੇ ਦਾ ਟਰਾਲਾ ਗੁਰਦਾਸਪੁਰ ਵੱਲ ਜਾ ਰਿਹਾ ਸੀ, ਜੋ ਅਚਾਨਕ ਸੜਕ ’ਤੇ ਖੜ੍ਹਾ ਹੋ ਗਿਆ। ਇਸ ਦੌਰਾਨ ਪਿੱਛੋਂ ਆ ਰਿਹਾ ਟੈਂਕਰ ਉਸ ਨਾਲ ਟਕਰਾ ਗਿਆ। ਘਟਨਾ ਸਥਾਨ ’ਤੇ ਪੁੱਜੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Tragic accident