ਤੀਰਅੰਦਾਜ਼ ਪਰਨੀਤ ਕੌਰ ਅਤੇ ਕੋਚ ਸੁਰਿੰਦਰ ਸਿੰਘ ਰੰਧਾਵਾ ਦਾ ਯੂਨੀਵਰਸਿਟੀ ਪਹੁੰਚਣ ਉੱਤੇ ਸਵਾਗਤ

By : GAGANDEEP

Published : Aug 24, 2023, 8:20 pm IST
Updated : Aug 24, 2023, 8:20 pm IST
SHARE ARTICLE
photo
photo

ਪਰਨੀਤ ਕੌਰ ਨੇ ਪੈਰਿਸ ਵਿਸ਼ਵ ਕੱਪ ਸਟੇਜ-4 'ਚ ਭਾਰਤ ਦੀਆਂ ਲੜਕੀਆਂ ਦੀ ਕੰਪਾਊਂਡ ਟੀਮ ਨੇ ਪਹਿਲੀ ਵਾਰ ਸੋਨ ਤਗ਼ਮਾ ਜਿੱਤ ਕੇ ਸਿਰਜਿਆ ਇਤਿਹਾਸ

 

ਮੁਹਾਲੀ:  ਵਿਸ਼ਵ ਚੈਂਪੀਅਨ ਬਣੀ ਉੱਘੀ ਤੀਰਅੰਦਾਜ਼ ਪਰਨੀਤ ਕੌਰ ਅਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਦਾ ਪੰਜਾਬੀ ਯੂਨੀਵਰਸਿਟੀ ਵਿਖੇ ਪੁੱਜਣ ਉੱਤੇ ਉਪ ਕੁਲਪਤੀ ਪ੍ਰੋ. ਅਰਵਿੰਦ, ਖੇਡ ਨਿਰਦੇਸ਼ਕ ਡਾ. ਅਜੀਤਾ ਅਤੇ ਸਮੂਹ ਖੇਡ ਵਿਭਾਗ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।  ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਫ਼ਰਾਂਸ ਦੇ ਪੈਰਿਸ ਵਿਖੇ ਹੋਏ 'ਪੈਰਿਸ ਵਿਸ਼ਵ ਕੱਪ ਸਟੇਜ-4' ਵਿੱਚ ਭਾਰਤ ਦੀਆਂ ਲੜਕੀਆਂ ਦੀ ਕੰਪਾਊਂਡ ਟੀਮ ਨੇ ਪਹਿਲੀ ਵਾਰ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਸੀ। ਇਸ ਟੀਮ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਖਿਡਾਰੀ ਪਰਨੀਤ ਕੌਰ ਨੇ ਸਭ ਤੋਂ ਵਧੇਰੇ 80/79 ਦਾ ਸਕੋਰ ਕੀਤਾ ਸੀ।

ਇਸ ਤੋਂ ਕੁਝ ਦਿਨ ਪਹਿਲਾਂ ਜਰਮਨ ਦੇ ਬਰਲਿਨ ਵਿਖੇ ਹੋਈ 'ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ' ਵਿੱਚ ਵੀ ਪਰਨੀਤ ਕੌਰ ਦੀ ਸ਼ਮੂਲੀਅਤ ਵਾਲੀ ਭਾਰਤ ਦੀਆਂ ਲੜਕੀਆਂ ਦੀ ਕੰਪਾਊਂਡ ਟੀਮ ਨੇ ਪਹਿਲੀ ਵਾਰ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਸਿਰਜਿਆ ਸੀ।  ਪ੍ਰੋ. ਅਰਵਿੰਦ ਵੱਲੋਂ ਪਰਨੀਤ ਕੌਰ ਦੇ ਵਰਲਡ ਚੈਂਪੀਅਨਸ਼ਿਪ ਵਿਚ ਮੈਡਲ ਜਿੱਤ ਕੇ ਨਵਾਂ ਇਤਿਹਾਸ ਰਚਣ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਸਦੇ ਕੋਚ ਸੁਰਿੰਦਰ ਸਿੰਘ ਨੂੰ ਉਚੇਚੇ ਤੌਰ ਉੱਤੇ ਵਧਾਈ ਦਿੱਤੀ।

ਪਰਨੀਤ ਕੌਰ ਨੇ ਜੂਨੀਅਰ ਅਤੇ ਸੀਨੀਅਰ ਵਰਲਡ ਚੈਂਪੀਅਨਸ਼ਿਪ ਵਿਚ ਕ੍ਰਮਵਾਰ ਗੋਲਡ ਮੈਡਲ ਅਤੇ ਵਰਲਡ ਸਟੇਜ-3 ਅਤੇ ਸਟੇਜ-4 ਮੁਕਾਬਲਿਆਂ ਵਿਚ ਕ੍ਰਮਵਾਰ ਕਾਂਸੀ ਅਤੇ ਸੋਨ ਤਗ਼ਮਾ ਜਿੱਤ ਕੇ ਆਪਣੇ ਦੇਸ ਅਤੇ ਰਾਜ ਦਾ ਨਾਮ ਪੂਰੀ ਦੁਨੀਆਂ ਵਿਚ ਚਮਕਾਇਆ ਹੈ।  ਉਨ੍ਹਾਂ ਦੇ ਸਵਾਗਤ ਮੌਕੇ ਪਰਨੀਤ ਕੌਰ ਦੇ ਪਿਤਾ ਜੀ ਤੋਂ ਇਲਾਵਾ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ, ਕੁਸ਼ਤੀ ਕੋਚ ਅਵਤਾਰ ਸਿੰਘ, ਨਿਗਰਾਨ ਦੇਵਕੀ ਦੇਵੀ ਆਦਿ ਮੌਜੂਦ ਰਹੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ |

12 Oct 2024 1:19 PM

Khanna News : Duty ਤੋਂ ਘਰ ਜਾ ਰਹੇ ਮੁੰਡੇ ਦਾ ਪਹਿਲਾਂ ਖੋਹ ਲਿਆ MotarCycle ਫਿਰ ਚਲਾ 'ਤੀਆਂ ਗੋ.ਲੀ.ਆਂ

12 Oct 2024 1:10 PM

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM
Advertisement