ਆਈਜੀ ਦੇ ਨਾਂਅ ’ਤੇ ਮੰਗੇ ਸਨ 50 ਲੱਖ ਰੁਪਏ
ਫਰੀਦਕੋਟ: ਫਰੀਦਕੋਟ ਜ਼ਿਲ੍ਹੇ ਦੇ ਬਹੁਚਰਚਿਤ ਬਾਬਾ ਦਿਆਲ ਦਾਸ ਕਤਲ ਕੇਸ ਵਿਚ ਮੁਅੱਤਲ ਐਸਆਈ ਖੇਮਚੰਦਰ ਪਰਾਸ਼ਰ ਨੇ ਸ਼ਿਕਾਇਤਕਰਤਾ ਤੋਂ 50 ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿਚ ਵੀਰਵਾਰ ਦੁਪਹਿਰ ਫਿਰੋਜ਼ਪੁਰ ਵਿਜੀਲੈਂਸ ਦਫ਼ਤਰ ਵਿਚ ਆਤਮ ਸਮਰਪਣ ਕਰ ਦਿਤਾ। ਇਸ ਦੀ ਪੁਸ਼ਟੀ ਫਿਰੋਜ਼ਪੁਰ ਵਿਜੀਲੈਂਸ ਦੇ ਐਸਐਸਪੀ ਗੁਰਮੀਤ ਸਿੰਘ ਨੇ ਕੀਤੀ ਹੈ।
ਥਾਣਾ ਸਦਰ ਕੋਟਕਪੂਰਾ ਵਿਖੇ 2 ਜੂਨ 2023 ਨੂੰ ਦਰਜ ਹੋਏ ਰਿਸ਼ਵਤ ਦੇ ਕੇਸ ਵਿਚ ਡੇਰਾ ਮੁਖੀ ਬਾਬਾ ਦਿਆਲਦਾਸ ਕਤਲ ਕੇਸ ਦੀ ਪੈਰਵੀ ਕਰ ਰਹੇ ਸ਼ਿਕਾਇਤਕਰਤਾ ਅਤੇ ਬਾਬਾ ਹਰਕਾ ਦਾਸ ਬਾਬਾ ਗਗਨਦਾਸ ਨੇ ਤਤਕਾਲੀਨ ਆਈਜੀ ਫਰੀਦਕੋਟ ਦੇ ਨਾਮ 'ਤੇ 50 ਲੱਖ ਰੁਪਏ ਦੀ ਰਿਸ਼ਵਤ ਦੀ ਮੰਗਣ ਅਤੇ ਦਬਾਅ ਬਣਾ ਕੇ 20 ਲੱਖ ਰੁਪਏ ਦੀ ਵਸੂਲੀ ਕਰਨ ਦੇ ਆਰੋਪ ਵਿਚ ਫਰੀਦਕੋਟ ਦੇ ਤਤਕਾਲੀ ਐੱਸਪੀ ਗਗਨੇਸ਼ ਕੁਮਾਰ, ਤਤਕਾਲੀ ਡੀਐੱਸਪੀ ਸੁਸ਼ੀਲ ਕੁਮਾਰ, ਐੱਸਆਈ ਖੇਮਚੰਦ ਪਰਾਸ਼ਰ, ਬਾਬਾ ਮਲਕੀਤ ਦਾਸ ਅਤੇ ਜਸਵਿੰਦਰ ਸਿੰਘ ਉਰਫ਼ ਜੱਸੀ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਡੀਐਸਪੀ ਸੁਸ਼ੀਲ ਕੁਮਾਰ, ਬਾਬਾ ਮਲਕੀਤ ਦਾਸ ਅਤੇ ਹੁਣ ਮੁਅੱਤਲ ਐਸਆਈ ਖੇਮਚੰਦਰ ਪਰਾਸ਼ਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਐਸਪੀ ਗਗਨੇਸ਼ ਕੁਮਾਰ ਅਤੇ ਜੱਸੀ ਠੇਕੇਦਾਰ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਜਿਨ੍ਹਾਂ ਨੂੰ ਅਦਾਲਤ ਨੇ 5 ਸਤੰਬਰ ਤੱਕ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਅਜਿਹੇ 'ਚ ਐਸਪੀ ਗਗਨੇਸ਼ ਕੁਮਾਰ ਨੂੰ ਛੱਡ ਕੇ ਦੋ ਹੋਰ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਪੀ ਗਗਨੇਸ਼ ਕੁਮਾਰ ਨੂੰ ਜਲਦ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ।