ਸਿਵਲ ਹਸਪਤਾਲ 'ਚ ਫਰਸ਼ 'ਤੇ ਪਏ ਮਾਸ ਦੀ ਵੀਡੀਉ ਵੀ ਵਾਇਰਲ ਹੋਈ ਹੈ
ਜਲੰਧਰ: ਜਲੰਧਰ ਦਾ ਸਿਵਲ ਹਸਪਤਾਲ ਇਕ ਵਾਰ ਫਿਰ ਵਿਵਾਦਾਂ ਵਿਚ ਆ ਗਿਆ ਹੈ। ਭਰੂਣ ਮਿਲਣ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਜਣੇਪਾ ਵਾਰਡ ਨੇੜੇ ਮਾਸ ਦਾ ਟੁਕੜਾ ਮਿਲਿਆ ਹੈ। ਮੈਡੀਕਲ ਸੁਪਰਡੈਂਟ ਗੀਤਾ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਹੈ। ਜਿਸ ਸਮੇਂ ਇਹ ਟੁਕੜਾ ਦੇਖਿਆ ਗਿਆ, ਉਸ ਸਮੇਂ ਇਸ ਨੂੰ ਕੁੱਤੇ ਖਾ ਰਹੇ ਸਨ। ਸਿਵਲ ਹਸਪਤਾਲ 'ਚ ਫਰਸ਼ 'ਤੇ ਪਏ ਮਾਸ ਦੀ ਵੀਡੀਉ ਵੀ ਵਾਇਰਲ ਹੋਈ ਹੈ। ਹਸਪਤਾਲ ਵਿਚ ਮਾਸ ਦਾ ਟੁਕੜਾ ਮਿਲਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ ਜੀ.ਐਸ.ਟੀ. ਵਿਭਾਗ ਨੇ ਮੰਡੀ ਗੋਬਿੰਦਰਗੜ੍ਹ ਵਿਖੇ 51 ਟਰੱਕ ਕੀਤੇ ਜ਼ਬਤ, ਟੈਕਸ ਚੋਰੀ ਦੇ ਇਲਜ਼ਾਮ
ਐਮ.ਐਸ. ਗੀਤਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਡਾ. ਗੀਤਾ ਨੇ ਐਸ.ਐਮ.ਓ. ਦੇ ਨਿਰਦੇਸ਼ਾਂ ਹੇਠ ਸਟਾਫ਼ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਜਲਦੀ ਤੋਂ ਜਲਦੀ ਰੀਪੋਰਟ ਸੌਂਪੇਗੀ। ਜੋ ਵੀ ਇਸ ਵਿਚ ਦੋਸ਼ੀ ਪਾਇਆ ਗਿਆ, ਉਸ ਦੇ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਾਬਕਾ ਡਿਪਟੀ ਸੀ.ਐਮ. ਸੋਨੀ ਨੇ ਵਾਪਸ ਲਈ ਜ਼ਮਾਨਤ ਅਰਜ਼ੀ, ਨਵੇਂ ਤੱਥਾਂ ਨਾਲ ਮੁੜ ਦਾਇਰ ਕਰਨਗੇ ਪਟੀਸ਼ਨ
ਦੱਸ ਦੇਈਏ ਕਿ ਹਸਪਤਾਲ ਵਿਚ ਮਾਸ ਦਾ ਟੁਕੜਾ ਮਿਲਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਮਾਸ ਮਿਲਿਆ ਸੀ ਅਤੇ ਕੁੱਤੇ ਇਸ ਨੂੰ ਖਾ ਰਹੇ ਸਨ। ਉਸ ਮਾਮਲੇ ਵਿਚ ਮੈਡੀਕਲ ਸੁਪਰਡੈਂਟ ਗੀਤਾ ਨੇ ਕਿਹਾ ਸੀ ਕਿ ਕੁੱਤਿਆਂ ਸਬੰਧੀ ਨਗਰ ਨਿਗਮ ਨੂੰ ਪੱਤਰ ਭੇਜਿਆ ਜਾ ਰਿਹਾ ਹੈ ਅਤੇ ਜਲਦੀ ਹੀ ਹਸਪਤਾਲ ਦੇ ਅੰਦਰ ਘੁੰਮ ਰਹੇ ਕੁੱਤਿਆਂ ਨੂੰ ਚੁੱਕ ਲਿਆ ਜਾਵੇਗਾ।