
Moga News : ਪੁਲਿਸ ਨੂੰ ਮਿਲੀ ਸੀ ਗੁਪਤ ਸੂਚਨਾ ਕਿ ਦੋ ਅਣਪਛਾਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ’ਚ ਹਨ
Moga News : ਮੋਗਾ ਦੇ ਪਿੰਡ ਕੋਕਰੀ ਦੇ ਕੋਲ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਦੋ ਨੌਜਵਾਨਾਂ ਨੂੰ ਦੋ ਦੇਸੀ ਪਿਸਟਲ ਅਤੇ ਪੰਜ ਜਿੰਦਾ ਕਾਰਤੂਸ ਦੇ ਨਾਲ ਗਿਰਫਤਾਰ ਕੀਤਾ ਹੈ। ਦੋਨਾਂ ਦੇ ਖਿਲਾਫ਼ ਥਾਣਾ ਅਜੀਤਵਾਲ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ:Health Tips : ਜੇਕਰ ਪੈਰਾਂ ’ਚ ਹੋ ਰਿਹਾ ਹੈ ਦਰਦ ਤਾਂ ਹੋ ਜਾਓ ਸਾਵਧਾਨ? ਹੋ ਸਕਦੀ ਹੈ ਇਹ ਵੱਡੀ ਬਿਮਾਰੀ
ਜਾਣਕਾਰੀ ਦਿੰਦਿਆਂ ਹੋਇਆ ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਸਾਨੂੰ ਗੁਪਤ ਮਿਲੀ ਸੀ ਕਿ ਪਿੰਡ ਕੋਕਰੀ ਲਿੰਕ ਰੋਡ ਨਹਿਰ ਦੇ ਪੁੱਲ ਕੋਲ ਦੋ ਅਣਪਛਾਤੇ ਵਿਅਕਤੀ ਖੜੇ ਹਨ। ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਉਡੀਕ ਵਿੱਚ ਖੜੇ ਹਨ। ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਦੋ ਦੇਸੀ ਪਿਸਟਲ ਅਤੇ ਪੰਜ ਜਿੰਦਾ ਬਰਾਮਦ ਕੀਤੇ ਗਏ। ਦੋਨਾਂ ਨੂੰ ਮੌਕੇ ’ਤੇ ਗਿਰਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੀ ਪਹਿਚਾਣ ਰਮਨਦੀਪ ਅਤੇ ਅਮਿਤ ਕੁਮਾਰ ਜ਼ਿਲ੍ਹਾ ਫਾਜਿਲਕਾ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਦੋਨਾਂ ਦੇ ਖਿਲਾਫ਼ ਥਾਣਾ ਅਜੀਤਵਾਲ ਵਿਚ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
(For more news apart from Moga police got big success, two youths were arrested with two country pistols and five live cartridges News in Punjabi, stay tuned to Rozana Spokesman)