Sultanpur Lodhi News : ਵਰਦੇ ਮੀਂਹ 'ਚ ਗਿਆਨੀ ਕੁਲਦੀਪ ਗੜਗੱਜ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ 

By : BALJINDERK

Published : Aug 24, 2025, 7:15 pm IST
Updated : Aug 24, 2025, 7:15 pm IST
SHARE ARTICLE
ਵਰਦੇ ਮੀਂਹ 'ਚ ਗਿਆਨੀ ਕੁਲਦੀਪ ਗੜਗੱਜ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ 
ਵਰਦੇ ਮੀਂਹ 'ਚ ਗਿਆਨੀ ਕੁਲਦੀਪ ਗੜਗੱਜ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ 

Sultanpur Lodhi News : ਪਿੰਡ ਬਾਊਪੁਰ ਦੇ ਨਾਲ ਲੱਗਦੇ ਇਲਾਕਿਆਂ 'ਚ ਵੰਡੀ ਰਾਹਤ ਸਮੱਗਰੀ 

Sultanpur Lodhi News in Punjabi : ਅੱਜ ਇੱਥੇ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ’ਤੇ ਉਹਨਾਂ ਵੱਲੋਂ ਰਾਹਤ ਸਮੱਗਰੀ ਵੰਡੀ ਗਈ । ਇਸ ਦੇ ਨਾਲ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ’ਚ ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਔਖੀ ਘੜੀ ਵਿੱਚ ਸਰਕਾਰਾਂ ਪਹੁੰਚਣ ਜਾਂ ਨਾ ਪਹੁੰਚਣ ਪਰ ਸਾਡੇ ਜਿਹੜੇ ਪੰਜਾਬੀ ਅਤੇ ਖਾਸ ਕਰਕੇ ਸਾਡੀਆਂ ਸਿੱਖ ਸੰਪਰਦਾਵਾਂ, ਸੰਸਥਾਵਾਂ ਜਰੂਰ ਪਹੁੰਚਦੀਆਂ ਹਨ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਸਾਰੇ ਪੰਜਾਬੀਆਂ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੇ  ਸੁਨੇਹਾ ਦਿੱਤਾ ਕਿ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਸਾਨੂੰ ਆਪਣੇ ਇਹਨਾਂ ਵੀਰਾਂ ਲਈ ਖੜਨਾ ਚਾਹੀਦਾ। ਖਾਸ ਕਰਕੇ ਜਦੋਂ ਪਾਣੀ ਉਤਰ ਜਾਣਾ ’ਤੇ ਉਹਦੇ ਤੋਂ ਬਾਅਦ ਜਿਹੜੀਆਂ ਆਫ਼ਤਾਂ ਆਉਣਗੀਆਂ।  ਉਹਦੇ ਨਾਲ ਨਜਿੱਠਣਾ ਉਹਨਾਂ ਨੂੰ ਬੀਜ, ਖਾਦਾਂ ਚਾਹੀਦੀਆਂ। ਜੋ ਘਰ ਨੂੰ ਜਾਂ ਹੋਰ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹਨਾਂ ਲਈ ਸਿੱਖ ਜੱਥੇਬੰਦੀਆਂ ਉਪਰਾਲੇ ਕਰ ਰਹੇ ਹਨ। 

ਗਿਆਨੀ ਗੜਗੱਜ ਨੇ ਕਿਹਾ ਕਿ ਸਰਕਾਰ ਨੂੰ ਇਹ ਚਾਹੀਦਾ ਉਹ ਆਪਣੇ ਲੋਕਾਂ ਦਾ ਕੁਝ ਸੋਚੀਏ ਤਾਂ ਪੱਕਾ ਹੱਲ ਕੀਤਾ ਜਾਵੇ। ਕਿਉ ਕਿ ਵਾਰ-ਵਾਰ ਲੋਕ ਇਹਨਾਂ ਆਫ਼ਤਾਂ ਚ ਵੀ ਉਜੜੇ ਰਹੇ ਹਨ । ਪਹਿਲਾਂ 2023 ਵਿੱਚ ਉਜੜੇ ਹੁਣ 2025 ਵਿੱਚ ਇਹ ਸਮੱਸਿਆ ਦੁਬਾਰਾ ਆਈ ਹੈ। ਸਰਕਾਰ ਚਾਹੇ ਤਾਂ ਹੱਲ ਹੈ ਸਰਕਾਰ ਦੇ ਕੋਲ ਸਾਰੇ ਸਾਧਨ ਹਨ ਪੈਸਾ, ਇੰਜੀਨੀਅਰ। ਫਿਰ ਸਰਕਾਰ ਨੂੰ ਇਹ ਲੋਕ ਡੁੱਬਣ ਲਈ ਨਹੀਂ ਛੱਡਣੇ ਚਾਹੀਦੇ । ਇਹਨਾਂ ਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਇਹ ਇਸੇ ਹੀ ਦੇਸ਼ ਦੇ ਨਾਗਰਿਕ ਹਨ ਇਹ ਆਪਣਾ ਟੈਕਸ ਸਰਕਾਰ ਨੂੰ ਪ੍ਰੋਪਰ ਦਿੰਦੇ ਹਨ ।

ਸਰਕਾਰ ਨੂੰ ਇਹ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਤੋਂ ਸੇਧ ਲੈਣੀ ਚਾਹੀਦੀ ਵੀ ਇਹ ਕਰ ਸਕਦੇ ਤੇ ਤੁਹਾਡੇ ਕੋਲ ਕੋਈ ਕਮੀ ਆ ਤੁਸੀਂ ਕਿਉਂ ਨਹੀਂ ਕਰ ਸਕਦੇ।

 (For more news apart from Giani Kuldeep Gargajj visits flood-hit areas Sultanpur Lodhi in heavy rain News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement