Sangrur ਜ਼ਿਲ੍ਹੇ ਦੇ ਮਾਨਵਪ੍ਰੀਤ ਨੇ ਕੌਣ ਬਣੇਗਾ ਕਰੋੜਪਤੀ ਦੇ ਮੰਚ ਤੋਂ ਜਿੱਤੇ 25 ਲੱਖ ਰੁਪਏ

By : GAGANDEEP

Published : Aug 24, 2025, 1:14 pm IST
Updated : Aug 24, 2025, 1:28 pm IST
SHARE ARTICLE
Manavpreet from Sangrur district won Rs 25 lakh from the stage of Kaun Banega Crorepati.
Manavpreet from Sangrur district won Rs 25 lakh from the stage of Kaun Banega Crorepati.

ਖੇਤਲਾ ਪਿੰਡ ਦਾ ਰਹਿਣ ਵਾਲਾ ਹੈ ਮਾਨਵਪ੍ਰੀਤ ਸਿੰਘ

ਦਿੜ੍ਹਬਾ : ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਖੇਤਲਾ ਦਾ ਨੌਜਵਾਨ ਮਾਨਵਪ੍ਰੀਤ ਸਿੰਘ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਉਸਦੀ ਚਰਚਾ ਦਾ ਕਾਰਨ ਬਣਿਆ ਮਸ਼ਹੂਰ ਟੈਲੀਵਿਜ਼ਨ ਸ਼ੋਅ ਕੌਣ ਬਣੇਗਾ ਕਰੋੜਪਤੀ ਅਤੇ ਸ਼ੋਅ ਵਿਚ ਸ਼ਾਨਦਾਰੀ ਕਾਰਗੁਜ਼ਾਰੀ ਦਿਖਾਉਂਦੇ ਹੋਏ 25 ਲੱਖ ਰੁਪਏ ਜਿੱਤਣਾ। ਮਾਨਵਪ੍ਰੀਤ ਦੀ ਇਹ ਸਫਲਤਾ ਉਸਦੇ ਪਿੰਡ ਖੇਤਲਾ ਲਈ ਹੀ ਨਹੀਂ ਸਗੋਂ ਸੰਗਰੂਰ ਜ਼ਿਲ੍ਹੇ ਲਈ ਹੀ ਮਾਣ ਵਾਲੀ ਗੱਲ ਹੈ। 
ਜ਼ਿਕਰਯੋਗ ਹੈ ਕਿ ਮਾਨਵਪ੍ਰੀਤ ਇਸ ਸਮੇਂ ਨਬਾਰਡ (N121R4) ’ਚ ਨੌਕਰੀ ਕਰਦਾ ਹੈ ਅਤੇ ਉਹ ਲਖਨਊ ’ਚ ਤਾਇਨਾਤ ਹੈ। ਮਾਨਵਪ੍ਰੀਤ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕੇਬੀਸੀ ਦੇਖਣ ਦਾ ਸ਼ੌਂਕ ਸੀ। ਹਰ ਵਾਰ ਟੀਵੀ ’ਤੇ ਇਹ ਪ੍ਰੋਗਰਾਮ ਦੇਖਦੇ ਹੋਏ ਉਹ ਸੋਚਦੇ ਸਨ ਕਿ ਇੱਕ ਦਿਨ ਉਹ ਖੁਦ ਹੌਟ ਸੀਟ ’ਤੇ ਬੈਠ ਕੇ ਆਪਣੀ ਕਿਸਮਤ ਅਜ਼ਮਾਉਣਗੇ। ਇਹ ਸੁਪਨਾ ਪੂਰਾ ਕਰਨ ਲਈ ਉਨ੍ਹਾਂ ਨੇ ਕਈ ਸਾਲਾਂ ਤੱਕ ਕੋਸ਼ਿਸ਼ਾਂ ਕੀਤੀਆਂ। ਕੋਵਿਡ ਦੇ ਦੌਰਾਨ ਉਨ੍ਹਾਂ ਨੂੰ ਸ਼ੋਅ ਵੱਲੋਂ ਪਹਿਲੀ ਵਾਰ ਫੋਨ ਆਇਆ ਪਰ ਸਿਲੈਕਸ਼ਨ ਨਹੀਂ ਹੋ ਸਕੀ, ਜਿਸ ਕਾਰਨ ਮਾਨਵਪ੍ਰੀਤ ਨੂੰ ਕੁਝ ਨਿਰਾਸ਼ਾ ਵੀ ਹੋਈ। ਪਰ ਮਾਨਵਪ੍ਰੀਤ ਨੇ ਹਿੰਮਤ ਨਹੀਂ ਹਾਰੀ ਅਤੇ ਅਖਰਕਾਰ 2025 ਵਿੱਚ ਉਹ ਹੌਟ ਸੀਟ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ।

ਮਾਨਵਪ੍ਰੀਤ ਨੇ ਦੱਸਿਆ ਕਿ ਸਿਲੈਕਸ਼ਨ ਪ੍ਰਕਿਰਿਆ ਬਹੁਤ ਹੀ ਸਖਤ ਹੈ। ਪਹਿਲਾਂ ਫੋਨ ਰਾਹੀਂ ਪ੍ਰਸ਼ਨ ਪੁੱਛੇ ਜਾਂਦੇ ਹਨ, ਫਿਰ ਇੰਟਰਵਿਊ ਰਾਊਂਡ ਹੁੰਦਾ ਹੈ ਅਤੇ ਆਖ਼ਰ ਵਿੱਚ ਚੁਣੇ ਹੋਏ ਵਿਅਕਤੀਆਂ ਨੂੰ ਸਟੂਡੀਓ ’ਚ ਬੁਲਾਇਆ ਜਾਂਦਾ ਹੈ। ਮਾਨਵਪ੍ਰੀਤ ਦਾ ਕਹਿਣਾ ਹੈ ਕਿ ਕੇਬੀਸੀ ਦੇ ਇਤਿਹਾਸ ਵਿੱਚ ਉਹ ਪਹਿਲੇ ਪ੍ਰਤੀਯੋਗੀ ਸਨ ਜਿਨ੍ਹਾਂ ਨੇ ਫਾਸਟੈਸਟ ਫਿੰਗਰ ਫਸਟ ਰਾਊਂਡ ਵਿੱਚ ਐਨਾ ਤੇਜ਼ ਜਵਾਬ ਦਿੱਤਾ ਕਿ ਕਿਸੇ ਹੋਰ ਨੂੰ ਬਟਨ ਦਬਾਉਣ ਦਾ ਮੌਕਾ ਹੀ ਨਹੀਂ ਮਿਲਿਆ। ਅਗਲੇ ਪੰਜੇ ਸਵਾਲਾਂ ਦੇ ਜਵਾਬ ਵੀ ਉਨ੍ਹਾਂ ਨੇ ਬਿਲਕੁਲ ਸਹੀ ਦਿੱਤੇ।

ਮਾਨਵਪ੍ਰੀਤ ਨੇ ਸ਼ੋਅ ਦੇ ਹੋਸਟ ਅਤੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਬਾਰੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਹਾਲਾਂਕਿ ਉਹ ਪਹਿਲਾਂ ਉਨ੍ਹਾਂ ਦੇ ਪੱਕੇ ਫੈਨ ਨਹੀਂ ਸਨ, ਪਰ ਸੈਟ ’ਤੇ ਮਿਲਣ ਤੋਂ ਬਾਅਦ ਬੱਚਨ ਸਾਹਿਬ ਦੀ ਸ਼ਖਸੀਅਤ ਅਤੇ ਤੰਦਰੁਸਤੀ ਨੇ ਉਨ੍ਹਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। 84 ਸਾਲ ਦੀ ਉਮਰ ਵਿੱਚ ਵੀ ਅਮਿਤਾਭ ਬੱਚਨ ਦੀ ਫਿੱਟਨੈੱਸ ਦੇਖ ਕੇ ਉਹ ਹੈਰਾਨ ਰਹੇ। ਉਨ੍ਹਾਂ ਨੇ ਦੱਸਿਆ ਕਿ ਅਮਿਤਾਬ ਬੱਚਨ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਵੈਨਿਟੀ ਵੈਨ ਵਿੱਚ ਜਿਮ ਕਰਦੇ ਹਨ। ਮਾਨਵਪ੍ਰੀਤ ਦੀ ਇਸ ਉਪਲਬਧੀ ਨਾਲ ਪਿੰਡ ਖੇਤਲਾ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਦੌਰਾਨ ਮਾਤਾ ਨੇ ਕਿਹਾ ਕਿ ਮਾਨਵਪ੍ਰੀਤ ਸ਼ੁਰੂ ਤੋਂ ਹੀ ਬਹੁਤ ਤੇਜ਼-ਤਰਾਰ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement