Punjab News : ਸੂਬੇ ਭਰ 'ਚ ਕੈਂਪ ਲਗਾਉਣ ਜਾ ਰਹੇ ਭਾਜਪਾ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ

By : BALJINDERK

Published : Aug 24, 2025, 8:46 pm IST
Updated : Aug 24, 2025, 8:46 pm IST
SHARE ARTICLE
ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ
ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ

Punjab News : ਮਲਿਕ, ਜਿਆਣੀ, ਸ਼ਰਮਾ, ਸਰੀਨ, ਬਾਜਵਾ,ਬੱਬੂ ਸਮੇਤ ਕਈ ਭਾਜਪਾ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ

Punjab News in Punjabi : ਵਰਦਾ ਮੀਂਹ ਤੇ ਵਰਦੀਆਂ ਪੰਜਾਬ ਪੁਲਿਸ ਦੀਆਂ ਲਾਠੀਆਂ ਵੀ ਪੰਜਾਬ ਭਾਜਪਾ ਦੇ ਵਰਕਰਾਂ ਦੇ ਲੋਕ ਭਲਾਈ ਕੈਂਪ ਲਗਾਣ ਦੇ ਨਿਸ਼ਚੇ ਨੂੰ ਰੋਕ ਨਹੀਂ ਸਕੀ ਅਤੇ ਇਸਤੋਂ  ਡਰੀ ਮਾਨ ਸਰਕਾਰ ਨੇ ਅੱਜ ਭਾਜਪਾ ਦੇ ਜਨ ਸੇਵਾ ਅਭਿਆਨ ਨੂੰ ਫੇਰ ਜ਼ਬਰੀ ਰੋਕ ਦਿੱਤਾ। ਜਿਹੜੀ ਸਰਕਾਰ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਉਹੀ ਸਰਕਾਰ ਅੱਜ ਕੇਂਦਰ ਦੀਆਂ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਣ ਤੋਂ ਰੋਕ ਕੇ ਆਪਣੇ ਅਸਲੀ ਆਮ ਆਦਮੀ ਵਿਰੋਧੀ ਮਨਸੂਬੇ ਬਿਆਨ ਕਰ ਰਹੀ ਹੈ। ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ।

ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਅਮਰਪੁਰਾ ਵਿੱਚ ਕੈਂਪ ਨੂੰ ਜ਼ਬਰੀ ਰੋਕ ਕੇ ਸਾਬਕਾ ਮੰਤਰੀ ਸੁਰਜੀਤ ਜਿਆਨੀ ਵਿਧਾਇਕ ਸੰਦੀਪ ਜਾਖੜ ਭਾਜਪਾ ਨੇਤਾ ਵਦਨਾ ਸਾਂਗਵਾਨ ਅਤੇ ਜਿਲਾ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੂੰ ਵਰਕਰਾਂ ਦੇ ਨਾਲ ਗ੍ਰਿਫ਼ਤਾਰ ਕਰ ਲਿਆ।

ਵਿਧਾਨ ਸਭਾ ਦਸੂਆ ਦੇ ਪਿੰਡ ਹਲੇਰ ’ਚ ਲੱਗੇ ਲੋਕ ਭਲਾਈ ਕੈਂਪ ਤੋਂ ਵੀ ਪੁਲਿਸ ਲੈਪਟਾਪ ਚੱਕ ਕੇ ਲੈ ਗਏ ਇਸ ਮੌਕੇ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਸਾਂਸਦ ਸ਼ਵੇਤ ਮਲਿਕ, ਵਿਧਾਇਕ ਜੰਗੀ ਲਾਲ ਮਹਾਜਨ ਅਤੇ ਹੋਰ ਕਾਰਕੂਨਾਂ ਨੇ ਪੰਜਾਬ ਪੁਲਿਸ ਦੀ ਕਾਰਵਾਈ ਖਿਲਾਫ਼ ਦਬਕੇ ਰੋਸ਼ ਪ੍ਰਦਰਸ਼ਨ ਕੀਤਾ।

ਇੰਝ ਹੀ ਪੁਲਿਸ ਨੇ ਪਿੰਡ ਮਾਣਕਬਾਜਰਾ ਵਿਧਾਨ ਸਭਾ ਅਮਰਗੜ੍ਹ ਨੁੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਅਨਿਲ ਸਰੀਨ ਜਨਰਲ ਸਕੱਤਰ, ਭਾਜਪਾ ਪੰਜਾਬ  ਨੂੰ ਹੋਰ ਭਾਜਪਾ ਆਗੂਆਂ ਦੇ ਨਾਲ਼ ਹਿਰਾਸਤ ’ਚ ਲੈਕੇ ਥਾਣੇ ’ਚ ਲੈ ਗਈ । 

ਜ਼ਿਲ੍ਹੇ ਮੋਹਾਲੀ ਦੇ ਪਿੰਡ ਮੁੱਲਾਂਪੁਰ ’ਚ ਕੈਂਪ ਲਗਾਣ ਜਾ ਰਹੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੂੰ ਚੰਡੀਗੜ੍ਹ ਪੰਜਾਬ ਦੇ ਬਾਰਡਰ ਤੇ ਕਾਰਕੁਨਾਂ ਦੇ ਨਾਲ ਗਿਰਫ਼ਤਾਰ ਕਰ ਡੇਰਾਬਸੀ ਥਾਣੇ ਲੈ ਗਈ।

ਪਿੰਡ ਲਾਲਪੁਰ ਜ਼ਿਲ੍ਹਾ ਰੋਪੜ ’ਚ ਪੰਜਾਬ ਪੁਲਿਸ ਨੇ ਸੇਵਾ ਕੈਂਪ ਲਗਾਣ ਨਹੀਂ ਦਿੱਤਾ । ਸੁਬਾ ਮੀਤ ਪ੍ਰਧਾਨ ਫਤਿਹ ਜੰਗ ਬਾਜਵਾ, ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਤੇ ਹੋਰ ਕਾਰਕੂਨਾਂ ਨੂੰ ਗ੍ਰਿਫ਼ਤਾਰ ਕਰ ਹਰੀਪੁਰ ਚੌਂਕੀ ਰੱਖਿਆ ਗਿਆ।

ਪੰਜਾਬ ਪੁਲਿਸ ਵੱਲੋਂ ਸੁਜਾਨਪੁਰ ਵਿਧਾਨ ਸਭਾ ਦੇ ਪਿੰਡ ਚੱਕ ਮਾਧੋ ਸਿੰਘ ਚ ਕੈਂਪ ਜਬਰੀ ਰੋਕੇ ਜਾਨ ਦੇ ਵਿਰੋਧ ਚ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਅਤੇ ਹੋਰ ਕਾਰਕੁਨਾਂ ਨੇ ਵਰਦੇ ਮੀਹ ਧਰਨਾ ਲਾਇਆ।

ਪਿੰਡ ਮਹਿਲ ਕਲਾਂ, ਜ਼ਿਲ੍ਹਾ ਬਰਨਾਲਾ ’ਚ ਸਵੇਰੇ 7 ਵਜੇ ਕੈਂਪ ਦੀ ਟੇਬਲ ਕੁਰਸੀਆਂ ਲਾਉਂਦੇ ਹੋਏ ਵਰਕਰ ਗ੍ਰਿਫ਼ਤਾਰ ਕੀਤੇ ਗਏ। ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਘਰੇ ਹੀ ਹਾਊਸ ਅਰੈਸਟ ਕੀਤਾ ਗਿਆ।

ਪਿੰਡ ਲੱਕੜਵਾਲਾ, ਵਿਧਾਨ ਸਭਾ ਮਲੋਟ ਜ਼ਿਲ੍ਹਾ ਮੁਕਤਸਰ ਚ ਕੈਂਪ ਲੱਗਣ ਤੋਂ ਪਹਿਲੇ ਜ਼ਿਲ੍ਹਾ ਪ੍ਰਧਾਨ ਸਤੀਸ਼ ਸੀਜਾ ਅਤੇ ਰਜੇਸ਼ ਪਠੇਲਾ ਵਰਕਰਾਂ ਨਾਲ ਕੈਂਪ ਵਾਲੀ ਥਾਂ ਤੋਂ ਗ੍ਰਿਫ਼ਤਾਰ ਕੀਤੇ ਗਏ।

ਪਿੰਡ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ ’ਚ ਪੰਜਾਬ ਪੁਲਿਸ ਨੇ ਟੈਂਟ ਤੇ ਕੁਰਸੀਆਂ ਜ਼ਬਤ ਕਰ ਲਏ । ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਣੀਆ ਅਤੇ ਉਹਨਾਂ ਦੇ ਸਾਥੀ ਵਰਕਰਾਂ ਨੂੰ ਪੁਲਿਸ ਕੈਂਪ ਦੀ ਥਾਂ ਤੋਂ ਗ੍ਰਿਫ਼ਤਾਰ ਕਰਕੇ ਜੋੜਕੀਆਂ ਥਾਣੇ ’ਚ ਲੈ ਗਈ।

ਪਟਿਆਲਾ ਦੇ ਸਨੋਰ ’ਚ ਪੁਲਿਸ ਨੇ ਬਿਕ੍ਰਮਜੀਤ ਸਿੰਘ ਚਾਹਲ, ਭਾਜਪਾ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਕਰ ਦਿੱਤਾ ।

 (For more news apart from Police took into custody BJP leaders who were going set up camps across state News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement