
ਕਿਹਾ, ਇਸ ਇਸ਼ਤਿਹਾਰ ’ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ ਤਾਂ ਜੋ ਔਰਤਾਂ ਦਾ ਸਤਿਕਾਰ ਕਾਇਮ ਰੱਖਿਆ ਜਾ ਸਕੇ
ਚੰਡੀਗੜ੍ਹ: ਸੀਨੀਅਰ ਵਕੀਲ ਐਚਸੀ ਅਰੋੜਾ (HC Arora) ਨੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ (Akshay Kumar) ਅਤੇ ਡਾਲਰ ਕੰਪਨੀ (Dollar Company) ਦੇ ਖਿਲਾਫ਼ ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ASIC ਚੰਡੀਗੜ੍ਹ ਵਿਚ ਦੋ ਵੱਖਰੀਆਂ ਸ਼ਿਕਾਇਤਾਂ ਦਾਇਰ (Complaints filed) ਕੀਤੀਆਂ ਹਨ। ਸ਼ਿਕਾਇਤ ਦੇ ਅਨੁਸਾਰ, ਅਭਿਨੇਤਾ ਅਤੇ ਡਾਲਰ ਕੰਪਨੀ ਨੇ ਅੰਡਰਗਾਰਮੈਂਟਸ ਦੇ ਇਸ਼ਤਿਹਾਰ ਵਿਚ ਇਲੈਕਟ੍ਰੌਨਿਕ ਮੀਡੀਆ ਉੱਤੇ ਅਸ਼ਲੀਲ, ਅਪਮਾਨਜਨਕ ਭਾਸ਼ਾ (Obscene language used) ਦੀ ਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਇਸ ਇਸ਼ਤਿਹਾਰ ਦਾ ਲਿੰਕ ਵੀ ਸਾਂਝਾ ਕੀਤਾ ਹੈ।
ਹੋਰ ਵੀ ਪੜ੍ਹੋ: PM modi ਨੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ
Advocate HC Arora
ਵਕੀਲ ਨੇ ਕਿਹਾ ਕਿ, “ਉਪਰੋਕਤ ਸੰਵਾਦ ਉਨ੍ਹਾਂ ਮਾਪਿਆਂ ਲਈ ਬਹੁਤ ਸ਼ਰਮਨਾਕ ਹੈ ਜੋ ਆਪਣੀਆਂ ਧੀਆਂ ਨਾਲ ਟੀਵੀ ਦੇਖ ਰਹੇ ਹਨ। ਉਹ ਟੀਵੀ ਚੈਨਲ ਨੂੰ ਬੰਦ ਨਹੀਂ ਕਰ ਸਕਦੇ, ਕਿਉਂਕਿ ਇਸ਼ਤਿਹਾਰ (TV Advertisement) ਲਗਭਗ ਹਰ ਅੱਧੇ ਘੰਟੇ ਵਿਚ ਅਚਾਨਕ ਹੀ ਟੀਵੀ ’ਤੇ ਆ ਜਾਂਦਾ ਹੈ। ਟੀਵੀ ਚੈਨਲਾਂ 'ਤੇ ਇਸ ਇਸ਼ਤਿਹਾਰ ਨੂੰ ਦਿਖਾਉਣ ’ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ ਤਾਂ ਜੋ ਔਰਤਾਂ ਦਾ ਸਤਿਕਾਰ ਕਾਇਮ ਰੱਖਿਆ ਜਾ ਸਕੇ ਕਿਉਂਕਿ ਅਸ਼ਲੀਲ ਇਸ਼ਤਿਹਾਰਬਾਜ਼ੀ ਦਾ ਪ੍ਰਦਰਸ਼ਨ IPC ਦੇ ਅਧੀਨ ਅਪਰਾਧ ਹੈ।”
ਹੋਰ ਵੀ ਪੜ੍ਹੋ: ਦੁੱਧ ਪੀਣ ਦੀ ਜ਼ਿੱਦ ਕਰਨ ’ਤੇ ਮਾਂ ਨੇ ਢਾਈ ਸਾਲਾ ਮਾਸੂਮ ਨੂੰ ਜ਼ਮੀਨ ’ਤੇ ਸੁਟਿਆ, ਬੱਚੇ ਦੀ ਮੌਤ
Dollar Advertisement