ਰਾਜਪਾਲ ਨੇ ਸੀਐੱਮ ਮਾਨ ਨੂੰ ਚਿੱਠੀ ਲਿਖ ਕੇ ਕਿਹਾ- ਤੁਸੀਂ ਮੇਰੇ ਤੋਂ TOO MUCH ਨਾਰਾਜ਼ ਲੱਗ ਰਹੇ ਹੋ 
Published : Sep 24, 2022, 3:26 pm IST
Updated : Sep 24, 2022, 3:55 pm IST
SHARE ARTICLE
File Photo
File Photo

ਭਗਵੰਤ ਮਾਨ ਨੇ ਇੱਕ ਟਵੀਟ ਵਿਚ ਕਿਹਾ ਸੀ ਕਿ ਇੱਕ ਦਿਨ ਰਾਜਪਾਲ “ਸਭ ਭਾਸ਼ਣਾਂ ਦੀ ਪ੍ਰਵਾਨਗੀ ਲਈ ਮੰਗ ਕਰਨਗੇ।”

ਚੰਡੀਗੜ੍ਹ - 27 ਸਤੰਬਰ ਨੂੰ ਹੋਣ ਵਾਲੇ ਪੰਜਾਬ ਵਿਧਾਨ ਸੈਸ਼ਨ ਨੂੰ ਲੈ ਕੇ ਵੀ ਹੁਣ ਘਮਸਾਣ ਮਚ ਗਿਆ ਹੈ। ਪੰਜਾਬ ਦੇ ਰਾਜਪਾਲ ਨੇ ਬੀਤੇ ਦਿਨੀਂ ਇਸ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਵਿਧਾਨਕ ਕੰਮਾਂ ਦੇ ਵੇਰਵੇ ਮੰਗੇ ਸਨ, ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਹ ਤਾਂ ਹੱਦ ਹੀ ਹੋ ਗਈ। 
ਇਸ ਤੋਂ ਬਾਅਦ ਅੱਜ ਬਨਵਾਰੀ ਲਾਲ ਪੁਰੋਹਿਤ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਤੇ ਕਿਹਾ ਕਿ ਤੁਸੀਂ ਮੇਰੇ ਤੋਂ TOO MUCH ਨਾਰਾਜ਼ ਲੱਗ ਰਹੇ ਹੋ, ਮੀਡੀਆ ਬਿਆਨਾਂ ਤੋਂ ਤੁਹਾਡੀ ਨਾਰਾਜ਼ਗੀ ਝਲਕ ਰਹੀ ਹੈ। ਸ਼ਾਇਦ ਤੁਹਾਡੀ ਲੀਗਲ ਟੀਮ ਤੁਹਾਨੂੰ ਸਹੀ ਸਲਾਹ ਨਹੀਂ ਦੇ ਰਹੀ ਹੈ। ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਵਿਧਾਨ ਦੀ ਧਾਰਾ 167, 168 ਪੜ੍ਹਨ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਨੂੰ ਪੜ੍ਹ ਕੇ CM ਮਾਨ ਦੀ ਉਸ ਬਾਰੇ ਰਾਏ ਜ਼ਰੂਰ ਬਦਲ ਜਾਵੇਗੀ।

1. ਧਾਰਾ 167 ਦੇ ਅਨੁਸਾਰ ਰਾਜਪਾਲ ਆਦਿ ਨੂੰ ਸੂਚਨਾ ਦੇਣ ਦੇ ਸਬੰਧ ਵਿਚ ਮੁੱਖ ਮੰਤਰੀ ਦੇ ਕਰਤੱਵ 
ਹਰ ਸੂਬੇ ਦੇ ਮੁੱਖ ਮੰਤਰੀ ਦਾ ਇਹ ਕਰਤੱਵ ਹੋਵੇਗਾ ਕਿ ਉਹ ਸੂਬੇ ਦੇ ਰਾਜਪਾਲ ਨੂੰ ਸੂਬੇ ਦੇ ਮਾਮਲਿਆਂ ਦੇ ਪ੍ਰਸ਼ਾਸਨ ਨਾਲ ਸਬੰਧਤ ਮੰਤਰੀ ਮੰਡਲ ਦੇ ਸਾਰੇ ਫੈਸਲਿਆਂ ਅਤੇ ਕਾਨੂੰਨ ਬਣਾਉਣ ਦੇ ਪ੍ਰਸਤਾਵਾਂ ਬਾਰੇ ਸੂਚਿਤ ਕਰੇ। ਸੂਬੇ ਦੇ ਮਾਮਲਿਆਂ ਨਾਲ ਸਬੰਧਤ ਪ੍ਰਸ਼ਾਸਕੀ ਅਤੇ ਕਾਨੂੰਨ ਦੀਆਂ ਤਜਵੀਜ਼ਾਂ ਨਾਲ ਸਬੰਧਤ ਅਜਿਹੀ ਜਾਣਕਾਰੀ ਪ੍ਰਦਾਨ ਕਰਨਾ ਜਿਵੇਂ ਕਿ ਰਾਜਪਾਲ ਮੰਗ ਕਰ ਸਕਦਾ ਹੈ ਅਤੇ ਜੇ ਰਾਜਪਾਲ ਚਾਹੇ, ਤਾਂ ਕਿਸੇ ਮੰਤਰੀ ਦੁਆਰਾ ਫ਼ੈਸਲਾ ਕੀਤਾ ਗਿਆ ਕੋਈ ਵੀ ਮਾਮਲਾ ਮੰਤਰੀ ਪ੍ਰੀਸ਼ਦ ਦੇ ਵਿਚਾਰ ਲਈ ਪੇਸ਼ ਕਰਨਾ ਪਰ ਮੰਤਰੀ ਮੰਡਲ ਦੁਆਰਾ ਵਿਚਾਰਿਆ ਨਹੀਂ ਗਿਆ ਹੈ।

ਆਰਟੀਕਲ 168 ਦੇ ਅਨੁਸਾਰ ਹਰ ਸੂਬੇ ਵਿਚ ਰਾਜਪਾਲ ਦੀ ਅਗਵਾਈ ਵਿਚ ਇੱਕ ਵਿਧਾਨ ਸਭਾ ਹੋਵੇਗੀ। ਇਸ ਵਿਚ, ਕੁਝ ਸੂਬਿਆਂ ਵਿਚ 2 ਸਦਨ ਵਿਧਾਨ ਸਭਾ ਹਨ ਅਤੇ ਕੁਝ ਵਿਚ ਇੱਕ ਸਦਨ ਵਾਲੀ ਵਿਦਾਇਕਾ ਮੌਜੂਦ ਹੈ। ਦੱਸ ਦਈਏ ਕਿ ਬੀਤੇ ਦਿਨੀਂ ਭਗਵੰਤ ਮਾਨ ਨੇ ਇੱਕ ਟਵੀਟ ਵਿਚ ਕਿਹਾ ਸੀ ਕਿ ਇੱਕ ਦਿਨ ਰਾਜਪਾਲ “ਸਭ ਭਾਸ਼ਣਾਂ ਦੀ ਪ੍ਰਵਾਨਗੀ ਲਈ ਮੰਗ ਕਰਨਗੇ।” ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ 27 ਸਤੰਬਰ ਨੂੰ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਹੈ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement