
ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਵੱਲੋਂ ਕੀਤੀ ਗਈ ਕਾਰਵਾਈ
ਜਲੰਧਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) ਦੇ ਤਹਿਤ ਜਲੰਧਰ ’ਚ 5 ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਾਧੂ ਡਿਪਟੀ ਕਮਿਸ਼ਨਰ ਜਨਰਲ ਅਮਨਿੰਦਰ ਕੌਰ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ। ਹੁਕਮਾਂ ਅਨੁਸਾਰ ਕਰਤਾਰਪੁਰ ਦੀ ਮੈਸਰਜ ਬੈਂਸ ਟਰੈਵਲਜ਼, ਐਮ. ਐਸ. ਇੰਟਰਪ੍ਰਾਈਜਿਜ਼, ਮੈਸਰਜ਼ ਗੇ੍ਰਸ ਇੰਟਰਨੈਸ਼ਨਲ, ਮੈਸਰਜ਼ ਮੇਵੇਨਟਾਰ, ਮੈਸਰਜ਼ ਕੇ. ਐਨ.ਸਹਿਗਲ ਐਂਡ ਕੰਪਨੀ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਮੈਸਰਜ਼ ਬੈਂਸ ਟਰੈਵਲਜ਼ ਨੂੰ ਆਰੀਆ ਨਗਰ ਦੀ ਕੁਲਵਿੰਦਰ ਬੈਂਸ ਪਤਨੀ ਸੁਖਵਿੰਦਰ ਬੈਂਸ ਚਲਾ ਰਹੀ ਸੀ। ਜਲੰਧਰ ’ਚ 5 ਟਰੈਵਲ…ਸੋਢਲ ਰੋਡ ਸਥਿਤ ਸਿਲਵਰ ਪਲਾਜ਼ਾ ’ਚ ਬ੍ਰਿਜ ਨਗਰ ਨਿਵਾਸੀ ਹਰਪ੍ਰੀਤ ਸਿੰਘ ਫਲੋਰਾ ਫਰਮ ਇੰਟਰਪ੍ਰਾਈਜਿਜ਼ ਕੰਪਨੀ ਚਲਾ ਰਹੇ ਸਨ। ਮਖਦੂਮਪੁਰਾ ਦੀ ਫੌਜੀ ਸਟਰੀਟ ਦੇ ਸਾਹਿਲ ਜੁਨੇਜਾ ਪੁੱਤਰ ਹਰੀਸ਼ ਚੰਦਰ ਜੁਨੇਜਾ ਦੀ ਮਿੱਠਾਪੁਰ ਰੋਡ ’ਤੇ ਸਥਿਤ ਫਰਮ ਮੈਸਰਜ਼ ਗੇ੍ਰਸ ਇੰਟਰਨੈਸ਼ਨਲ ਵੀ ਉਨ੍ਹਾਂ ਕੰਪਨੀਆਂ ’ਚ ਸ਼ਾਮਲ ਹਨ। ਜਿਨ੍ਹਾਂ ਦਾ ਲਾਇਸੈਂਸ ਰੱਦ ਹੋ ਗਿਆ। ਇਸ ਪ੍ਰਕਾਰ ਸਰਸਵਤੀ ਵਿਹਾਰ ਦੇ ਸੁਨੀਲ ਮਿੱਤਰ ਕੋਹਲੀ ਦੀ ਫਰਮ ਮੈਸਰਜ਼ ਮੇਵੇਨਟਾਰ ਅਤੇ ਪਾਮ ਰੋਜ਼ ਵਰਲਡ ਟਰੇਡ ਸੈਂਟਰ ’ਚ ਕੈਲਾਸ਼ ਨਾਥ ਸਹਿਗਲ ਦੀ ਫਰਮ ਮੈਸਰਜ਼ ਕੇ.ਐਨ. ਸਹਿਗਲ ਐਂਡ ਕੰਪਨੀ ਦਾ ਵੀ ਲਾਇਸੈਂਸ ਰੱਦ ਕੀਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮ ਵਿੱਚ ਦੱਸਿਆ ਗਿਆ ਹੈ ਕਿ ਐਕਟ/ਰੂਲਜ਼ ਮੁਤਾਬਿਕ ਉਕਤ ਵਿਅਕਤੀ ਜਾਂ ਇਸ ਦੀ ਫਰਮ ਦੇ ਖਿਲਾਫ਼ ਕੋਈ ਸ਼ਿਕਾਇਤ ਆਦਿ ਲਈ ਉਕਤ ਲਾਇਸੰਸੀ ਹਰ ਪਖੋਂ ਜਿੰਮੇਵਾਰ ਹੋਣ ਦੇ ਨਾਲ-ਨਾਲ ਇਸ ਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਵੇਗਾ।