
ਦਖਲਅੰਦਾਜ਼ੀ ਦੀ ਕੀਤੀ ਮੰਗ, ਕਿਹਾ ਲਗਾਤਾਰ ਹੋ ਰਿਹਾ ਫਸਲਾਂ ਦਾ ਨੁਕਸਾਨ
ਲੁਧਿਆਣਾ: ਸਸਰਾਲੀ ਪਿੰਡ ਦੇ ਲੋਕਾਂ ਨੇ ਕਿਹਾ ਇਸ ਪਿੰਡ ਦੀ ਸਥਿਤੀ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਆਰਜ਼ੀ ਬੰਨ੍ਹ ਤੱਕ ਪਾਣੀ ਦੀ ਪਹੁੰਚ ਹੈ। ਜੇਕਰ ਇਸ ’ਤੇ ਹਾਲੇ ਵੀ ਨਾ ਕਾਬੂ ਪਾਇਆ ਗਿਆ, ਤਾਂ ਜਿਹੜੇ ਸਾਡੇ ਬਚੇ ਖੇਤ ਹਨ, ਉਹ ਵੀ ਜਲਦ ਇਸ ਦੀ ਲਪੇਟ ਵਿੱਚ ਆ ਜਾਣਗੇ। ਇਸ ਦੌਰਾਨ ਪਿੰਡ ਸਸਰਾਲੀ ਕਲੋਨੀ ਦੇ ਧੁਸੀ ਬੰਨ੍ਹ ਨੂੰ ਲੈ ਕੇ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਨੇ ਰਾਜਪਾਲ ਨੂੰ ਚਿੱਠੀ ਲਿਖੀ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਲੁਧਿਆਣਾ ਪ੍ਰਸ਼ਾਸਨ ਅਤੇ ਡੀਸੀ ਨੂੰ ਵੀ ਅਪੀਲ ਕੀਤੀ ਹੈ ਕਿ ਇਸ ’ਤੇ ਕੋਈ ਰੋਕਥਾਮ ਕੀਤੀ ਜਾਵੇ। ਉਹਨਾਂ ਕਿਹਾ ਕਿ ਦੋ ਤਿੰਨ ਦਿਨ ਹੋ ਗਏ, ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਅਤੇ ਨਾ ਹੀ ਡੀਸੀ, ਕੋਈ ਵੀ ਨਹੀਂ ਇਸ ਜਗ੍ਹਾ ਆ ਕੇ ਉਹਨਾਂ ਦੀ ਸਾਰ ਲੈ ਰਿਹਾ ਹੈ। ਸਸਰਾਲੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਰੋਜ਼ ਦਾ ਤਕਰੀਬਨ ਕਿੱਲੇ ਦੋ ਕਿੱਲੇ ਜ਼ਮੀਨ ਨੂੰ ਖੋਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਤਕਰੀਬਨ 300 ਏਕੜ ਜ਼ਮੀਨ ਦੀ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ।