
ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਨ ਵਿਚ ਜੁਟ ਗਈ ਹੈ।
ਮੁਹਾਲੀ: ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਲਾਤਕਾਰ,ਚੋਰੀ, ਕਤਲ ਇਹ ਸਭ ਆਮ ਹੋ ਗਏ ਹਨ।
Crime
ਕਾਨੂੰਨ ਦਾ ਖੌਫ ਨਹੀਂ ਰਿਹਾ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਪਿੰਡ ਮਲੂਕਾ ਵਿਚੋਂ ਸਾਹਮਣੇ ਆਇਆ ਹੈ। ਜਿਥੇ ਖੇਤਾਂ ਵਿਚੋਂ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲੀ ਹੈ।
Crime
ਸੂਤਰਾਂ ਅਨੁਸਾਰ ਮ੍ਰਿਤਕ ਦੀ ਪਹਿਚਾਣ ਨਛੱਤਰ ਸਿੰਘ (25) ਵਾਸੀ ਮਲੂਕਾ ਵਜੋਂ ਹੋਈ ਹੈ। ਜਿਸਨੂੰ ਬੀਤੀ ਸ਼ਾਮ ਉਸ ਦੇ ਹੀ ਦੋ ਦੋਸਤ ਮੋਟਰ ਸਾਈਕਲ ਉੱਪਰ ਲੈ ਕੇ ਗਏ ਸਨ। ਅੱਜ ਸਵੇਰੇ ਨੌਜਵਾਨ ਦੀ ਖੇਤ ਵਿਚ ਪਈ ਅੱਧ ਸੜੀ ਮਿਲੀ ਹੈ।
Crime
ਘਟਨਾ ਸਬੰਧੀ ਸੂਚਨਾ ਮਿਲਣ ਤੇ ਐਸ ਪੀ (ਡੀ) ਬਠਿੰਡਾ, ਡੀ ਐਸ ਪੀ ਫੂਲ ਸਮੇਤ ਸਥਾਨਕ ਪੁਲਿਸ ਸਟੇਸ਼ਨ ਦੀ ਟੀਮ ਵਲੋਂ ਮੌਕੇ ਉੱਪਰ ਪਹੁੰਚ ਕੇ ਜਾਇਜ਼ਾ ਲਿਆ ਗਿਆ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਨ ਵਿਚ ਜੁਟ ਗਈ ਹੈ।