Advertisement
  ਖ਼ਬਰਾਂ   ਪੰਜਾਬ  24 Oct 2020  ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਮੌਤ

ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਮੌਤ

ਏਜੰਸੀ
Published Oct 24, 2020, 1:48 am IST
Updated Oct 24, 2020, 1:48 am IST
ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਮੌਤ
image
 image

ਸ਼ੇਰਪੁਰ, 23 ਅਕਤੂਬਰ (ਬਲਜੀਤ ਸਿੰਘ ਟਿੱਬਾ) : ਵਿਦਿਆਰਥੀ ਪੰਕਜ ਗਰਗ (23) ਸ਼ੇਰਪੁਰ ਦੀ ਕੈਨੇਡਾ 'ਚ ਤੇਜ਼ ਬੁਖ਼ਾਰ ਹੋਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਪੰਕਜ ਕੁਮਾਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਗਰਗ ਪੁੱਤਰ ਪਵਨ ਕੁਮਾਰ ਵਾਸੀ ਸ਼ੇਰਪੁਰ ਨੂੰ ਚੰਗੇ ਭਵਿੱਖ ਲਈ ਦੋ ਸਾਲ ਪਹਿਲਾਂ ਮਾਪਿਆਂ ਨੇ ਕਰਜ਼ਾ ਚੁੱਕ ਕੇ  ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਿਆ ਸੀ। ਮ੍ਰਿਤਕ ਦੇ ਦੋਸਤ ਵਿਸ਼ਾਲ ਰਿਸ਼ੀ, ਮਨਜਿੰਦਰ ਸਿੰਘ ਨੇ ਦਸਿਆ ਕਿ ਪੰਕਜ ਨੂੰ ਖਾਂਸੀ ਜ਼ੁਕਾਮ ਤੇ ਤੇਜ਼ ਬੁਖ਼ਾਰ ਹੋਇਆ। ਹਾਲਤ ਨੂੰ ਗੰਭੀਰ ਦੇਖਦਿਆਂ ਪੰਕਜ ਗਰਗ ਨੂੰ ਕੈਨੇਡਾ ਦੇ ਮਸਕੋਕਾ ਮੈਮੋਰੀਅਲ ਦੇ ਹਸਪਤਾਲ ਵਿਖੇ ਦਾਖ਼ਲ ਕਰਵਾ ਦਿਤਾ ਗਿਆ ਜਿਥੇ ਉਸ ਨੂੰ ਜ਼ਿਆਦਾ ਬੁਖ਼ਾਰ ਹੋਣ ਕਾਰਨ ਉਸ ਦਾ ਦਿਮਾਗ਼ ਡੈੱਡ ਹੋ ਗਿਆ। ਅਖ਼ੀਰ ਵਿਚ ਆਈਸੀਯੂ ਵਿਚ ਰੱਖੇ ਪੈਕਜ ਗਰਗ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿਤਾ।
 

Advertisement
Advertisement

 

Advertisement
Advertisement