
ਪਤਨੀ ਦੇ ਸਨ ਨਜ਼ਾਇਜ ਸਬੰਧ
ਮੁਹਾਲੀ: ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਲਾਤਕਾਰ,ਚੋਰੀ, ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ ਨਹੀਂ ਰਿਹਾ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
police
ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪਤੀ ਨੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਇਸ ਬਾਰੇ ਦੋਸ਼ੀ ਪਤੀ ਨੂੰ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਦੀ ਪਤਨੀ ਦੇ ਨਜ਼ਾਇਜ ਸਬੰਧ ਸਨ।
police
ਜਦੋਂ ਇਸ ਬਾਰੇ ਉਸਨੂੰ ਪਤਾ ਲੱਗਿਆ ਤਾਂ ਉਸਨੇ ਉਸ ਦੇ ਡੰਡਾ ਮਾਰ ਦਿੱਤਾ ਜਿਸ ਨਾਲ ਉਸਦੀ ਮੌਤ ਹੋ ਗਈ। ਜਦੋਂ ਇਸ ਬਾਰੇ SHO ਮੁਹੰਮਦ ਜ਼ਮੀਲ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ 21 ਤਾਰੀਕ ਨੂੰ ਇਤਲਾਹ ਦਿੱਤੀ ਗਈ ਸੀ ਕਿ ਪਰਮਜੀਤ ਕਾਲੋਨੀ ਵਿਚ ਇੱਕ ਔਰਤ ਦਾ ਲਾਸ਼ ਪਈ ਹੈ।
SHO
ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਾਂਚ ਚ ਪਤਾ ਲੱਗਾ ਕਿ ਦੋਸ਼ੀ ਪਤੀ ਆਪਣੀ ਪਤਨੀ 'ਤੇ ਸ਼ੱਕ ਕਰਦਾ ਸੀ ਤੇ ਸ਼ੱਕ ਵਿਚ ਹੀ ਉਸ ਨੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਅਤੇ ਪਤਨੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਅਤੇ ਆਰੋਪੀ ਆਪਣੀ ਪਤਨੀ ਨੂੰ ਮਾਰ ਕੇ ਭੱਜਣ ਦੀ ਫਰਾਕ ਵਿਚ ਸੀ ਪਰ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ।