ਕਾਤਲ ਤੇ ਨਸ਼ਾ ਤਸਕਰ ਨਾਲ ਫ਼ੋਟੋਆਂ ਖਿਚਵਾਉਣ ਵਾਲੇ ਨਰਿੰਦਰ ਤੋਮਰ ਦੀ ਜਾਂਚ ਹੋਵੇ : ਗੁਰਦਰਸ਼ਨ ਸਿੰਘ ਢਿਲ
Published : Oct 24, 2021, 5:40 am IST
Updated : Oct 24, 2021, 5:40 am IST
SHARE ARTICLE
image
image

ਕਾਤਲ ਤੇ ਨਸ਼ਾ ਤਸਕਰ ਨਾਲ ਫ਼ੋਟੋਆਂ ਖਿਚਵਾਉਣ ਵਾਲੇ ਨਰਿੰਦਰ ਤੋਮਰ ਦੀ ਜਾਂਚ ਹੋਵੇ : ਗੁਰਦਰਸ਼ਨ ਸਿੰਘ ਢਿਲੋਂ

ਚੰਡੀਗੜ੍ਹ, 23 ਅਕਤੂਬਰ (ਹਰਦੀਪ ਸਿੰਘ ਭੋਗਲ): ਹਾਲ ਹੀ ਵਿਚ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਬੇਅਦਬੀ ਦੇ ਦੋਸ਼ ਵਿਚ ਇਕ ਵਿਅਕਤੀ ਦੀਆਂ ਲੱਤਾਂ ਅਤੇ ਗਰਦਨ ਕੱਟ ਦਿਤੀ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਨੇ ਵੀ ਸਿੱਧੇ ਤੌਰ ’ਤੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਘਟਨਾ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਿੱਖ ਵਿਦਵਾਨ ਗੁਰਦਰਸ਼ਨ ਸਿੰਘ ਢਿਲੋਂ ਨੇ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ ਅਤੇ ਇਹ ਘਟਨਾ ਹਰ ਉਸ ਇਨਸਾਨ ਨੂੰ ਸਦਮਾ ਪਹੁੰਚਾਉਂਦੀ ਹੈ ਜਿਸ ਅੰਦਰ ਇਨਸਾਨੀਅਤ ਹੈ। ਲੋਕਾਂ ਦੇ ਮਨ ਵਿਚ ਇਹੀ ਸਵਾਲ ਖੜਾ ਹੁੰਦਾ ਹੈ ਕਿ ਇਹ ਕੀ ਹੋਇਆ ਅਤੇ ਇਹ ਕਿਸ ਨੇ ਕਰਵਾਇਆ। 
ਨਿਹੰਗ ਅਮਨ ਸਿੰਘ, ਪਿੰਕੀ ਕੈਟ ਅਤੇ ਭਾਜਪਾ ਆਗੂਆਂ ਦੀਆਂ ਹਾਲੀਆਂ ਤਸਵੀਰਾਂ ਬਾਰੇ ਗੁਰਦਰਸ਼ਨ ਢਿਲੋਂ ਨੇ ਕਿਹਾ ਕਿ ਤਸਵੀਰਾਂ ਕਦੇ ਗ਼ਲਤ ਨਹੀਂ ਬੋਲਦੀਆਂ। ਇਨ੍ਹਾਂ ਤਸਵੀਰਾਂ ਵਿਚ ਦਿਖਾਈ ਦੇ ਰਹੇ ਚਿਹਰਿਆਂ ਨੇ ਪੂਰੇ ਮੁਲਕ ਨੂੰ ਸ਼ਰਮਸਾਰ ਕੀਤਾ ਹੈ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਵਿਚ ਖੇਤੀਬਾੜੀ ਮੰਤਰੀ ਅਪਰਾਧਕ ਪਿਛੋਕੜ ਵਾਲੇ ਲੋਕਾਂ ਨਾਲ ਮੁਲਾਕਾਤ ਕਰ ਰਿਹਾ ਹੈ। ਉਨ੍ਹਾਂ ਨੂੰ ਖਾਣਾ ਪਰੋਸਿਆ ਜਾ ਰਿਹਾ ਹੈ। ਅਮਨ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦਾ ਪਿਛੋਕੜ ਦੇਖਿਆ ਜਾਣਾ ਚਾਹੀਦਾ ਹੈ, ਉਸ ਕੋਲੋਂ ਧੂਰੀ ਨੇੜਿਉਂ 50 ਕਿਲੋ ਡਰੱਗ ਬਰਾਮਦ ਕੀਤੀ ਗਈ ਸੀ ਅਤੇ ਉਸ ’ਤੇ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਅਮਨ ਸਿੰਘ ਨਿਹੰਗ ਸਿੰਘ ਬਣ ਕੇ ਅਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਲੋਕ ਨਿਹੰਗ ਸਿੰਘਾਂ ਦਾ ਬਾਣੇ ਦੀ ਗ਼ਲਤ ਵਰਤੋਂ ਕਰ ਰਹੇ ਹਨ। 
ਲਖਬੀਰ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਦਿੱਲੀ ਕੌਣ ਲੈ ਕੇ ਆਇਆ ਅਤੇ ਉਸ ਨੂੰ 30,000 ਰੁਪਏ ਕਿਸ ਨੇ ਦਿਤੇ? ਇਸ ਲਈ ਅੱਜ ਭਾਰਤ ਸਰਕਾਰ, ਆਰਐਸਐਸ ਅਤੇ ਭਾਜਪਾ ਕਟਹਿੜੇ ਵਿਚ ਖੜੀ ਹੈ। ਇਨ੍ਹਾਂ ਸਾਜ਼ਸ਼ਾਂ ਜ਼ਰੀਏ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਬਹੁਤ ਵੱਡੀ ਸਾਜ਼ਸ਼ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਵੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿਚ ਜਾਂਚ ਹੋਣੀ ਚਾਹੀਦੀ ਹੈ। 
ਗੁਰਦਰਸ਼ਨ ਸਿੰਘ ਨੇ ਕਿਹਾ ਕਿ ਕਿਸੇ ਨੂੰ ਇਸ ਤਰ੍ਹਾਂ ਮਾਰਨਾ ਸਹੀ ਨਹੀਂ ਹੈ ਅਤੇ ਸਿੱਖੀ ਕਦੇ ਵੀ ਇਸ ਦੀ ਇਜਾਜ਼ਤ ਨਹੀਂ ਦਿੰਦੀ। ਇਸ ਸਾਰੀ ਘਟਨਾ ਪਿੱਛੇ ਕੌਣ ਸੀ, ਉਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਰਣਜੀਤ ਸਿੰਘ ਢਡਰੀਆਂਵਾਲੇ ਅਤੇ ਬਰਜਿੰਦਰ ਸਿੰਘ ਪਰਵਾਨਾ ਵਲੋਂ ਇਕ ਦੂਜੇ ਵਿਰੁਧ ਕੀਤੀਆਂ ਜਾ ਰਹੀਆਂ ਬਿਆਨਬਾਜ਼ੀਆਂ ਬਾਰੇ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅਪਣਾ ਧਿਆਨ ਸਿੱਖਾਂ ਵਿਰੁਧ ਅਤੇ ਕਿਸਾਨ ਅੰਦੋਲਨ ਵਿਰੁਧ ਹੋ ਰਹੀਆਂ ਸਾਜ਼ਸ਼ਾਂ ਵਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਖੋਜੀ ਪੱਤਰਕਾਰ ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅਜਿਹੀਆਂ ਘਟਨਾਵਾਂ ਨਾਲ ਨਿਹੰਗ ਜਥੇਬੰਦੀਆਂ ਦੀ ਬਹੁਤ ਜ਼ਿਆਦਾ ਬਦਨਾਮੀ ਹੋ ਚੁੱਕੀ ਹੈ। ਜੇ ਕੋਈ ਇਕ ਸਿੱਖ ਗ਼ਲਤੀ ਕਰਦਾ ਹੈ ਤਾਂ ਪੂਰੀ ਕੌਮ ਦੀ ਬਦਨਾਮੀ ਹੁੰਦੀ ਹੈ। ਗੁਰਦਰਸ਼ਨ ਸਿੰਘ ਢਿਲੋਂ ਨੇ ਕਿਹਾ ਕਿ ਇਸ ਸਾਰੀ ਘਟਨਾ ਲਈ ਨਰਿੰਦਰ ਤੋਮਰ ਜ਼ਿੰਮੇਵਾਰ ਹੈ। 
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement