ਅਮਰੀਕਾ ’ਚ ਪਿਆਜ਼ ਨਾਲ ਫੈਲੀ ਬੀਮਾਰੀ, 600 ਤੋਂ ਜ਼ਿਆਦਾ ਲੋਕ ਹੋਏ ਬੀਮਾਰ
Published : Oct 24, 2021, 5:49 am IST
Updated : Oct 24, 2021, 5:49 am IST
SHARE ARTICLE
image
image

ਅਮਰੀਕਾ ’ਚ ਪਿਆਜ਼ ਨਾਲ ਫੈਲੀ ਬੀਮਾਰੀ, 600 ਤੋਂ ਜ਼ਿਆਦਾ ਲੋਕ ਹੋਏ ਬੀਮਾਰ

ਨਿਊਯਾਰਕ, 23 ਅਕਤੂਬਰ :  ਕੋਰੋਨਾ ਦੇ ਨਾਲ ਹੁਣ ਵਿਆਜ਼ਾਂ ਨੇ ਲੋਕਾਂ ਦਾ ਜੀਉਣਾ ਔਖਾ ਕਰ ਦਿਤਾ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ 37 ਸੂਬਿਆਂ ਵਿਚ ਪਿਆਜ਼ਾਂ ਕਾਰਨ ਸਾਲਮੋਨੇਲਾ ਬੈਕਟੀਰੀਆ ਦੇ ਪ੍ਰਕੋਪ ਨਾਲ 650 ਤੋਂ ਜ਼ਿਆਦਾ ਲੋਕ ਬੀਮਾਰ ਹੋ ਗਏ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕਿਹਾ ਕਿ ਫਿਲਹਾਲ ਕਰੀਬ 129 ਲੋਕ ਹਸਪਤਾਲ ਵਿਚ ਭਰਤੀ ਹਨ ਅਤੇ ਅਜੇ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ। ਅਗੱਸਤ ਅਤੇ ਸਤੰਬਰ ਦੇ ਮਹੀਨੇ ਵਿਚ ਇਸ ਬੀਮਾਰੀ ਦੇ ਵਧਣ ਦੀ ਸੂਚਨਾ ਮਿਲੀ ਸੀ ਅਤੇ ਇਸ ਦੇ ਬਾਅਦ ਜ਼ਿਆਦਾ ਮਾਮਲੇ ਟੈਕਸਾਸ ਅਤੇ ਓਕਲਾਹੋਮਾ ਵਿਚ ਦਰਜ ਕੀਤੇ ਗਏ। ਸੀ.ਡੀ.ਸੀ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੀਮਾਰ ਲੋਕਾਂ ਨੂੰ ਪੁੱਛਣ ’ਤੇ ਪਤਾ ਲੱਗਾ ਹੈ ਕਿ 75 ਫ਼ੀਸਦੀ ਲੋਕਾਂ ਨੇ ਬੀਮਾਰ ਹੋਣ ਤੋਂ ਪਹਿਲਾਂ ਕੱਚਾ ਗੰਢਾ ਖਾਧਾ ਸੀ ਜਾਂ ਕੱਚੇ ਗੰਢਿਆਂ ਵਾਲੇ ਪਕਵਾਨ ਖਾਧੇ ਸਨ।
ਇਨ੍ਹਾਂ ਗੰਢਿਆਂ ਨੂੰ ਪ੍ਰੋਸੋਰਸ ਨਾਮ ਦੀ ਕੰਪਨੀ ਨੇ ਪੂਰੇ ਅਮਰੀਕਾ ਵਿਚ ਵੰਡਿਆ ਹੈ। ਕੰਪਨੀ ਨੇ ਸਿਹਤ ਅਧਿਕਾਰੀਆਂ ਨੂੰ ਦਸਿਆ ਕਿ ਗੰਢਿਆਂ ਦਾ ਆਯਾਤ ਆਖ਼ਰੀ ਵਾਰ ਅਗੱਸਤ ਦੇ ਆਖ਼ੀਰ ਵਿਚ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਲੰਮੇ ਸਮੇਂ ਤਕ ਭੰਡਾਰ ਕਰ ਕੇ ਰਖਿਆ ਜਾ ਸਕਦਾ ਹੈ। ਇਸ ਲਈ ਸੰਭਵ ਹੈ ਕਿ ਗੰਢੇ ਲੋਕਾਂ ਦੇ ਘਰਾਂ ਵਿਚ ਅਤੇ ਵਪਾਰੀਆਂ ਕੋਲ ਪਏ ਹੋਣ। ਇਸ ਦੇ ਮੱਦੇਨਜ਼ਰ ਸੀ.ਡੀ.ਸੀ. ਵਲੋਂ ਅਮਰੀਕਾ ਵਿਚ ਉਪਭੋਗਤਾਵਾਂ ਨੂੰ ਸਲਾਹ ਦਿਤੀ ਜਾ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਲਾਲ, ਚਿੱਟੇ ਜਾਂ ਪੀਲੇ ਗੰਢਿਆਂ ਨੂੰ ਨਾ ਖ਼ਰੀਦਣ ਅਤੇ ਨਾ ਹੀ ਖਾਣ ਅਤੇ ਬਿਨਾਂ ਸਟਿਕਰ ਜਾਂ ਪੈਕੇਟ ਵਾਲੇ ਲਾਲ, ਚਿੱਟੇ ਜਾਂ ਪੀਲੇ ਗੰਢੇ ਤੁਰਤ ਸੁੱਟ ਦੇਣ। ਖ਼ਾਸ ਕਰ ਕੇ ਜੋ ਚਿਹੁਆਹੁਆ ਤੋਂ ਆਯਾਤ ਕੀਤੇ ਗਏ ਹਨ ਅਤੇ ਪ੍ਰੋਸੋਰਸ ਕੰਪਨੀ ਨੇ ਵੰਡੇ ਹਨ। ਸਾਲਮੋਨੇਲਾ ਦੇ ਲੱਛਣ ਵਿਚ ਡਾਈਰੀਆ, ਬੁਖ਼ਾਰ ਅਤੇ ਢਿੱਡ ਵਿਚ ਖਿੱਚ ਵਰਗੀਆਂ ਤਕਲੀਫ਼ਾਂ ਸ਼ਾਮਲ ਹਨ, ਜੋ ਆਮਤੌਰ ’ਤੇ ਦੂਸ਼ਿਤ ਭੋਜਨ ਜ਼ਰੀਏ ਸੰਕ੍ਰਮਿਤ ਹੋਣ ਦੇ 6 ਘੰਟੇ ਤੋਂ ਲੈ ਕੇ 6 ਦਿਨ ਬਾਅਦ ਦਿਖਾਈ ਦੇ ਸਕਦੇ ਹਨ। (ਏਜੰਸੀ)

 ਕੁੱਝ ਮਾਮਲਿਆਂ ਵਿਚ ਉਲਟੀ, ਜੀ ਮਚਲਨਾ ਅਤੇ ਸਿਰ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਉਂਝ ਆਮ ਤੌਰ ’ਤੇ ਇਸ ਦੇ ਲੱਛਣ 12 ਤੋਂ 36 ਘੰਟਿਆਂ ਵਿਚ ਹੀ ਦਿਸਣ ਲੱਗਦੇ ਹਨ। ਸੀ.ਡੀ.ਸੀ. ਦਾ ਕਹਿਣਾ ਹੈ ਕਿ ਕੁੱਝ ਮਾਮਲਿਆਂ ਵਿਚ ਇਸ ਨਾਲ ਟਾਈਫ਼ਾਈਡ ਬੁਖ਼ਾਰ ਜਾਂ ਪੈਰਾਟਾਈਫ਼ਾਈਡ ਬੁਖ਼ਾਰ ਵੀ ਹੋ ਸਕਦਾ ਹੈ।     (ਏਜੰਸੀ)

 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement