ਬਿਨ੍ਹਾਂ ਟੈਕਸ ਭਰੇ ਸੜਕਾਂ 'ਤੇ ਦੌੜਦੀਆਂ ਪ੍ਰਾਇਵੇਟ ਬੱਸਾਂ 'ਤੇ ਲੱਗੀ ਬ੍ਰੇਕ, 5 ਬੱਸਾਂ ਜ਼ਬਤ 
Published : Oct 24, 2021, 7:58 pm IST
Updated : Oct 24, 2021, 7:58 pm IST
SHARE ARTICLE
RTO
RTO

ਰਾਜਧਾਨੀ ਬੱਸ ਦਾ 1 ਕਰੋੜ 95 ਲੱਖ ਰੁਪਏ ਹੈ ਟੈਕਸ

ਗੁਰਦਾਸਪੁਰ : ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਹੁਕਮਾਂ ਤੋਂ ਬਾਅਦ ਲਗਾਤਾਰ ਕਾਰਵਾਈ ਹੋ ਰਹੀ ਹੈ। ਇਸ ਦੇ ਚਲਦਿਆਂ ਅੱਜ ਗੁਰਦਾਸਪੁਰ ਵਿਚ RTO ਦੀ ਵੱਡੀ ਕਾਰਵਾਈ ਤਹਿਤ ਪੰਜ ਬੱਸਾਂ ਨੂੰ ਜ਼ਬਤ ਕੀਤਾ ਗਿਆ। ਦੱਸ ਦਈਏ ਕਿ ਇਹ ਕੋਈ ਪਹਿਲੀ ਕਾਰਵਾਈ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਪ੍ਰਾਈਵੇਟ ਬੱਸਾਂ ਜਿਨ੍ਹਾਂ ਕੋਲ ਨਾ ਤਾਂ ਪਰਮਿਟ ਸੀ ਅਤੇ ਨਾ ਹੀ ਉਨ੍ਹਾਂ ਵਲੋਂ ਟੈਕਸ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਸੀ, ਉਨ੍ਹਾਂ ਨੂੰ ਜ਼ਬਤ ਕੀਤਾ ਗਿਆ ਹੈ।

transporttransport

ਜਾਣਕਾਰੀ ਅਨੁਸਾਰ RTO ਬਲਦੇਵ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀਆਂ ਸਖ਼ਤ ਹਦਾਇਤਾਂ ਹਨ ਜਿਸ ਤਹਿਤ ਅੱਜ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਹੁਣ ਤੱਕ ਗੁਰਦਸਪੂਰ ਵਿਚ 42 ਬੱਸਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਵਿਚੋਂ 37 ਦਾ ਟੈਕਸ ਅਦਾ ਕਰ ਦਿੱਤਾ ਗਿਆ ਹੈ। 

ਤੁਹਾਨੂੰ ਦੱਸ ਦਈਏ ਕਿ ਜੋ ਬੱਸਾਂ ਅੱਜ ਜ਼ਬਤ ਕੀਤੀਆਂ ਗਈਆਂ ਹਨ ਉਨ੍ਹਾਂ ਵਿਚੋਂ ਇੱਕ ਬੱਸ 'ਤੇ ਇੱਕ ਕਰੋੜ 85 ਲੱਖ ਰੁਪਏ ਦਾ ਟੈਕਸ ਹੈ ਜਿਸ ਦੀ ਅਦਾਇਗੀ ਅਜੇ ਤੱਕ ਸਰਕਾਰ ਨੂੰ ਨਹੀਂ ਕੀਤੀ ਗਈ ਹੈ। 

transporttransport

ਇਸ ਬਾਬਤ RTO ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿਚੋਂ ਕਈ ਬੱਸਾਂ ਅਜਿਹੀਆਂ ਹਨ ਜਿਨ੍ਹਾਂ ਦੇ ਮਾਲਕਾਂ ਵਲੋਂ ਕੋਰੋਨਾ ਕਾਲ ਤੋਂ ਬਾਅਦ ਵਿਚ ਅਪ੍ਰੈਲ ਤੋਂ ਕੋਈ ਵੀ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੋਰੋਨਾਕਾਲ ਦੌਰਾਨ ਮਾਰਚ ਤੋਂ ਦਸੰਬਰ ਤੱਕ ਸਰਕਾਰ ਵਲੋਂ ਸਾਰਿਆਂ ਦਾ ਟੈਕਸ ਮਾਫ਼ ਕੀਤਾ ਗਿਆ ਸੀ ਪਰ ਟ੍ਰਾਂਸਪੋਰਟਰਜ਼ ਵਲੋਂ ਉਸ ਸਮੇ ਤੋਂ ਬਾਅਦ ਵੀ ਕੋਈ ਟੈਕਸ ਸਰਕਾਰ ਨੂੰ ਜਮ੍ਹਾ ਨਹੀਂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਅੱਜ ਜ਼ਬਤ ਕੀਤੀ ਇੱਕ ਰਾਜਧਾਨੀ ਬੱਸ ਦਾ 1 ਕਰੋੜ 95 ਲੱਖ ਰੁਪਏ ਟੈਕਸ ਹੈ ਜਿਨ੍ਹਾਂ ਵਲੋਂ ਕਾਰਵਾਈ ਤੋਂ ਬਾਅਦ 31 ਲੱਖ ਰੁਪਏ ਜਮ੍ਹਾ ਕਰਵਾਏ ਗਏ ਹਨ ਪਰ ਜਿਨ੍ਹਾਂ ਚਿਰ ਸਰਕਾਰ ਦਾ ਪੂਰਾ ਪੈਸਾ ਨਹੀਂ ਭਰਦੇ ਉਨ੍ਹਾਂ ਸਮਾਂ ਉਹ ਡਿਫਾਲਟਰ ਹੀ ਰਹਿਣਗੇ।

ਇਸ ਮੌਕੇ ਬਲਦੇਵ ਸਿੰਘ ਨੇ ਟ੍ਰਾਂਸਪੋਰਟਰਜ਼ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸਰਕਾਰੀ ਟੈਕਸ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ ਜਿਹੜਾ ਨਿਯਮ ਕਾਨੂੰਨ ਤਹਿਤ ਚਲੇਗਾ ਉਨ੍ਹਾਂ ਲਈ ਅਸੀਂ ਚੌਵੀ ਘੰਟੇ ਹਾਜ਼ਰ ਰਹਾਂਗੇ ਪਰ ਜੋ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement