
"ਚੋਣ ਨਾ ਲੜਨਾ ਪਾਰਟੀ ਦੀ ਹੋਂਦ ਨੂੰ ਖ਼ਤਮ ਕਰਨ ਦੇ ਬਰਾਬਰ"
ਚੰਡੀਗੜ੍ਹ: ਅਕਾਲੀ ਦਲ ਵੱਲੋਂ ਜ਼ਿਮਨੀ ਚੋਣ ਨਾ ਲੜਨ ਦੇ ਫ਼ੈਸਲੇ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸਾਡੀ ਬਦਕਿਸਮਤੀ ਹੈ ਕਿ 124 ਸਾਲ ਪੁਰਾਣੀ ਪਾਰਟੀ, ਸਭ ਤੋਂ ਮਹਾਨ ਸਿਧਾਂਤ ਰੱਖਣ ਵਾਲੀ ਅਤੇ ਕੁਰਬਾਨੀ ਦੇਣ ਵਾਲੀ ਜਿਸ ਨੂੰ ਲੋਕ ਮਾਂ ਪਾਰਟੀ ਕਹਿੰਦੇ ਹਨ, ਖੇਤਰੀ ਪਾਰਟੀ ਜਿਸ ਨੇ ਪੰਜਾਬ ਲਈ ਬਹੁਤ ਸੰਘਰਸ਼ ਕੀਤਾ ਹੈ ਅਤੇ ਕੁਰਬਾਨੀਆਂ ਦਿੱਤੀਆ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਜਾਣਿਆ ਹੈ। ਪਾਰਟੀ ਨੇ ਵੱਡੀਆ ਲੜਾਈਆ ਲੜੀਆ ਹਨ ਅਤੇ ਕਿਸੇ ਵੀ ਘੋਲ ਵਿੱਚ ਪਿਛੇ ਨਹੀਂ ਰਹੀ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਚੋਣ ਨਾ ਲੜਨਾ ਪਾਰਟੀ ਦੀ ਹੋਂਦ ਨੂੰ ਖ਼ਤਮ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪਾਰਟੀ ਤੋਂ ਬਾਹਰ ਬੈਠੇ ਵੀ ਕਹਿੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਹੈ।ਪਾਰਟੀ ਲਈ ਕੰਮ ਕਰ ਰਹੇ ਹਾਂ ਅਤੇ ਪਾਰਟੀ ਦਾ ਸੁਧਾਰ ਕਰ ਲਈ ਲੱਗੇ ਹੋਏ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਇਹ ਪਾਰਟੀ ਵਿੱਚ ਬੈਠ ਕੇ ਵੀ ਪਾਰਟੀ ਦੀਆਂ ਜੜ੍ਹਾਂ ਪੁੱਟ ਰਹੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਵਿੱਚ ਪਰਿਵਾਰਵਾਦ ਆ ਰਿਹਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਭਾਜਪਾ ਤੋਂ ਚੋਣ ਲੜ ਰਹੇ ਹਨ ਇਹ ਇੰਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੈ ਸ਼ਾਇਦ ਇਸੇ ਲਈ ਚੋਣ ਨਾ ਲੜਨੀ ਹੋਵੇ। ਉਨ੍ਹਾਂ ਨੇ ਕਿਹਾ ਹੈ ਕਿ ਸੁਧਾਰ ਲਹਿਰ ਹਮੇਸ਼ਾ ਅਕਾਲੀ ਦਲ ਨਾਲ ਖੜ੍ਹੇ ਹਾਂ ਅਤੇ ਇਹ ਤਾਂ ਚਾਰ ਬੰਦੇ ਹਨ ਸਾਰੀ ਪਾਰਟੀ ਸਾਡੇ ਨਾਲ ਹਨ। ਬੀਬੀ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਧਾਨ, ਕੋਰ ਕਮੇਟੀ, ਐਗਜੇਕਟਿਵ ਕਮੇਟੀ ਅਤੇ ਸਾਰੇ ਸਾਡੇ ਕੋਲ ਹਨ।ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕਿਹੜਾ ਚੋਣ ਲ਼ੜਨ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਹਾਂ ਇਹ ਸਾਨੂੰ ਨਾਲ ਖੜਾਉਣ ਤਾਂ ਸੀ। ਅਕਾਲੀ ਦਲ ਦੇ ਉਮੀਦਵਾਰ ਜਿੱਤਣ ਤਾਂ ਸਾਨੂੰ ਖੁਸ਼ੀ ਹੋਵੇਗੀ।
ਬੀਬੀ ਜਗੀਰ ਕੌਰ ਨੇ ਸਿੰਘ ਸਾਹਿਬਾਨ ਆਮ ਬੰਦੇ ਨਹੀਂ ਹਨ ਉਹ ਇਕ ਕੌਮ ਦੀ ਉੱਚ ਸੰਸਥਾ ਦੇ ਮੁਖੀ ਹਨ ਅਤੇ ਉਹ ਸਰਬ ਉੱਚ ਹਨ।ਉਨ੍ਹਾਂ ਨੇ ਕਿਹਾ ਹੈ ਅਸੀਂ ਪਹਿਲਾਂ ਹੀ ਕਹਿੰਦੇ ਹਾਂ ਸਿੰਗਲ ਮੈਨ ਪਾਰਟੀ ਹੈ ਇਹ ਗੱਲ ਸੱਚ ਹੋ ਗਈ ਹੈ।ਬੀਬੀ ਜਗੀਰ ਕੌਰ ਦਾ ਕਹਿਣਾ ਹੈਕਿ ਐਕਟਿੰਗ ਪ੍ਰਧਾਨ ਲੱਗਿਆ ਹੋਇਆ ਹੈ ਉਹ ਚੋਣ ਕਰਵਾਏ।ਉਨ੍ਹਾਂ ਨੇ ਕਿਹਾ ਹੈ ਐਕਟਿੰਗ ਪ੍ਰਧਾਨ ਸਿਰਫ ਦਫ਼ਤਰ ਵਿੱਚ ਬੈਠ ਕੇ ਫੋਟੋ ਖਿਚਾਉਣ ਜੋਗੇ ਹੀ ਹਨ। ਬੀਬੀ ਨੇ ਕਿਹਾ ਹੈ ਕਿ ਕਾਹਦੇ ਲਈ ਕੋਰ ਕਮੇਟੀ ਬਣਾਈ ਅਤੇ ਕਿਹੜੇ ਕੰਮ ਲਈ ਇੰਚਾਰਜ ਲਗਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਨੂੰ ਸਾਡੇ ਕੇ ਬਾਕੀ ਸਾਰੀ ਜਨਤਾ ਵਿੱਚ ਨਹੀਂ ਜਾ ਸਕਦੇ ਉਨ੍ਹਾਂ ਨੇ ਕਿਹਾ ਹੈ ਕਿ ਅਸੀ ਵੀ ਪਿੰਡਾਂ ਵਿੱਚ ਜਾਂਦੇ ਹਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੋਮਣੀ ਕਮੇਟੀ ਦੀ ਚੋਣ ਉੱਤੇ ਅਕਾਲੀ ਦਲ ਜ਼ੋਰ ਲਗਾਏਗਾ ਕਿ ਇਹ ਕਮੇਟੀ ਨੂੰ ਕਬਜ਼ੇ ਵਿੱਚ ਰੱਖਣਾ ਚਾਹੁੰਦੇ ਹਨ।