
By-election 2024: ਭਾਜਪਾ ਦੇ ਜ਼ਿਮਨੀ ਚੋਣ ਲਈ ਬਰਨਾਲਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੀ ਆਪਣੀ ਨਾਮਜ਼ਦਗੀ ਦਾਖ਼ਲ ਕਰਵਾ ਦਿੱਤੀ ਹੈ।
By-election 2024:ਗਿੱਦੜਬਾਹਾ ਤੋਂ ਜ਼ਿਮਨੀ ਚੋਣ 2024 ਲਈ ਭਾਜਪਾ ਵੱਲੋਂ ਐਲਾਨੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਨਾਮਜ਼ਦਗੀ ਦਾਖਲ ਕਰਵਾਈ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਰਹੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੇਸ਼ ਤੇ ਪੰਜਾਬ ਦੇ ਲਈ ਜਿਉਂਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੈਨੂੰ ਸਰਦਾਰ ਹੋਣ ਦੇ ਨਾਤੇ ਮੰਤਰੀ ਬਣਾਇਆ। ਉਨ੍ਹਾਂ ਤੋਂ ਬਾਅਦ ਮਨਪ੍ਰੀਤ ਬਾਦਲ ਨੂੰ ਟਿਕਟ ਦਿੱਤੀ ਗਈ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਗਿੱਦੜਬਾਹਾ ਲਈ ਮਨਪ੍ਰੀਤ ਸਿੰਘ ਬਾਦਲ ਨੂੰ ਹਰ ਚੀਜ਼ ਬਾਰੇ ਜਾਣਕਾਰੀ ਹੈ।
ਕਿਸਾਨਾਂ ਦੇ ਲਈ ਕੇਂਦਰ ਸਰਕਾਰ ਐਮਐਮਪੀ ਦੇ ਸਕਦੀ ਹੈ। ਸਾਢੇ 44 ਕਰੋੜ ਰੁਪਏ ਪੰਜਾਬ
ਉਨ੍ਹਾਂ ਕਿਹਾ ਕਿ ਮੈਂ ਕਾਗਸੀਆਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਰਾਹੁਲ ਗਾਂਧੀ ਨੇ 2008 ਵਿੱਚ ਜਿਹੜਾ ਹੋਕਾ ਦਿੱਤਾ ਸੀ ਕਿ ਆਮ ਘਰਾਂ ਦੇ ਨੌਜਵਾਨਾਂ ਨੂੰ ਐਮਐਲਏ ਤੇ ਮੰਤਰੀ ਬਣਾਉਣਾ ਹੈ। ਰੰਧਾਵਾ ਤੇ ਵੜਿੰਗ ਨੇ ਕਿਹੜੀ ਜੰਗ ਲੜੀ ਕਿ ਇਨ੍ਹਾਂ ਦੀਆਂ ਘਰ ਵਾਲੀਆਂ ਨੂੰ ਟਿਕਟਾ ਦਿੱਤੀਆਂ। ਪ੍ਰਿਯੰਕਾ ਗਾਧੀ ਨੂੰ ਵਾਇਨਾਡ ਤੋਂ ਟਿਕਟ ਦਿੱਤੀ। ਕਾਂਗਰਸ ਪਰਿਵਾਰਵਾਦ ਪਾਰਟੀ ਬਣ ਕੇ ਰਹਿ ਗਈ।
ਦੂਜੇ ਪਾਸੇ ਮਨਪ੍ਰੀਤ ਬਾਦਲ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਸਾਡੀ ਹੌਂਸਲਾ ਅਫ਼ਜਾਈ ਹੋਈ ਹੈ। ਭਾਜਪਾ ਨੇ ਮੇਰੇ ’ਤੇ ਭਰੋਸਾ ਕਰ ਕੇ ਇਸ ਟਿਕਟ ਨਾਲ ਨਿਵਾਜਿਆ। ਉਨ੍ਹਾਂ ਨੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਕਿਹਾ ਕਿ ਜਦੋਂ ਤੱਕ ਗਿੱਦੜਬਾਹਾ ਦੇ ਲੋਕ ਖੁਸ਼ ਨਹੀਂ ਹੁੰਦੇ ਉਦੋਂ ਤੱਕ ਮੈਂ ਟਿਕ ਕੇ ਨਹੀਂ ਬੈਠਾਂਗਾ।
.
ਬਰਨਾਲਾ ’ਚ ਜ਼ਿਮਨੀ ਚੋਣ ਦਾ ਵਿਗਲ ਵੱਜਦਿਆਂ ਹੀ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਪਣਾ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਅੱਜ ਵੀਰਵਾਰ ਨੂੰ ਬੀਜੇਪੀ ਦੇ ਉਮੀਦਵਾਰ ਸਰਦਾਰ ਕੇਵਲ ਸਿੰਘ ਢਿੱਲੋ ਨੇ ਆਪਣੇ ਨਾਮਜਦਗੀ ਦਾਖ਼ਲ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਉਹ ਵੱਡੀ ਲੀਡ ਨਾਲ ਬਰਨਾਲਾ ਤੋਂ ਜਿੱਤ ਦਰਜ ਕਰਨਗੇ ਅਤੇ ਬਰਨਾਲਾ ਵਿੱਚ ਹੀ ਸਭ ਤੋਂ ਪਹਿਲਾਂ ਕਮਲ ਦਾ ਫੁੱਲ ਖਿਲੇਗਾ।
.
ਗਿੱਦੜਬਾਹਾ ਤੋਂ 'ਆਪ' ਉਮੀਦਵਾਰ ਡਿੰਪੀ ਢਿੱਲੋਂ ਨੇ ਨਾਮਜ਼ਦਗੀ ਕਰਵਾਈ ਦਾਖ਼ਲ
ਕੈਬਨਿਟ ਮੰਤਰੀ ਅਮਨ ਅਰੋੜਾ ਵੀ ਨਾਲ ਰਹੇ ਮੌਜੂਦ
ਗਿੱਦੜਬਾਹਾ ਤੋਂ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਦੀ ਨਾਮਜ਼ਦਗੀ ਦਾਖਲ ਕਰਵਾਉਣ ਪਹੁੰਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੈਂਨੂੰ ਪੂਰਾ ਵਿਸ਼ਵਾਸ਼ ਹੈ ਕਿ ਅਸੀਂ ਵੱਡੀ ਲੀਡ ਨਾਲ ਇਹ ਸੀਟ ਜਿੱਤਾਂਗੇ। ਬਾਕੀ ਤਿੰਨ ਥਾਵਾਂ ’ਤੇ ਵੀ ਜਿੱਤ ਹਾਸਲ ਕਰਾਂਗੇ। ਗਿੱਦੜਬਾਹਾ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਰਿਹਾ ਹੈ ਭਾਵੇਂ ਇੱਥੇ ਵੱਡੇ-ਵੱਡੇ ਲੀਡਰ ਰਹੇ ਹਨ। ਸਿਹਤ ਸਹੂਲਤਾਂ, ਸਕੂਲ ਤੇ ਹੋਰ ਬਹੁਤ ਸਾਰੇ ਕੰਮ ਜੋ ਅਧੂਰੇ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਪੂਰਾ ਕਰਵਾਏਗੀ।
ਪ੍ਰਿਤਪਾਲ ਸ਼ਰਮਾ ਤੇ ਸੁਖਜਿੰਦਰ ਸਿੰਘ ਕਾਉਣੀ ਦੀ ਨਰਾਜ਼ਗੀ ਬਾਰੇ ਪੁੱਛਣ ’ਤੇ ਅਮਨ ਅਰੋੜਾ ਨੇ ਕਿਹਾ ਕਿ ਉਹ ਸਾਡੀ ਪਾਰਟੀ ਦਾ ਹਿੱਸਾ ਹਨ। ਉਨ੍ਹਾਂ ਨੇ ਪਾਰਟੀ ਦੀ ਚੜ੍ਹਤ ਵਿੱਚ ਬਹੁਤ ਯੋਗਦਾਨ ਪਾਇਆ ਹੈ। ਉਹ ਜਲਦ ਹੀ ਆਪ ਦੀ ਕੰਪੇਨ ਵਿਚ ਨਜ਼ਰ ਆਉਣਗੇ।
ਡਿੰਪੀ ਢਿੱਲੋਂ ਨੇ ਕਿਹਾ ਕਿ ਅਸੀਂ ਤਿਆਰ ਬਰ ਤਿਆਰ ਹੋ ਕੇ ਮੈਦਾਨ ਵਿੱਚ ਹਾਂ। 50 ਫੀਸਦ ਤਾਂ ਅਸੀਂ ਕੰਮ ਕਰਨੇ ਸ਼ੁਰੂ ਕਰ ਚੁੱਕੇ ਹਨ ਤੇ ਜਿਹੜੇ ਕੰਮ ਰਹਿ ਗਏ ਹਨ ਉਹ ਆਉਣ ਵਾਲੇ ਸਮੇਂ ਵਿਚ ਪੂਰੇ ਕਰਾਂਗੇ।
ਚੱਬੇਵਾਲ ਤੋਂ ‘ਆਪ’ ਉਮੀਦਵਾਰ ਡਾ. ਇਸ਼ਾਕ ਕੁਮਾਰ ਚੱਬੇਵਾਲ ਨੇ ਨਾਮਜ਼ਦਗੀ ਕਰਵਾਈ ਦਾਖ਼ਲ
ਡਾ. ਇਸ਼ਾਕ ਕੁਮਾਰ ਦੇ ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਸਮੁੱਚੀ ‘ਆਪ’ ਲੀਡਰਸ਼ਿਪ ਦਾ ਕੀਤਾ ਧੰਨਵਾਦ ਕੀਤਾ। ਕਿਹਾ ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਜਿਵੇਂ ਲੋਕ ਸਭਾ ਵਿੱਚ ਅਸੀਂ ਟੀਮ ਦੀ ਤਰ੍ਹਾਂ ਕੰਮ ਕੀਤਾ ਉਸੇ ਤਰ੍ਹਾਂ ਚੱਬੇਵਾਲ ਵਿੱਚ ਕਰਾਂਗਾ। ਵੱਡੀ ਜਿੱਤ ਦਰਜ ਕਰਾਂਗੇ। ਸੋਹਣ ਸਿੰਘ ਠੰਡਲ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਸਵਾਲ ’ਤੇ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਹ ਲੋਕਤੰਤਰ ਹੈ ਹਰ ਕਿਸੇ ਨੂੰ ਲੜਨ ਦਾ ਹੱਕ ਹੈ।
.
ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਨੇ ਨਾਮਜ਼ਦਗੀ ਕਰਵਾਈ ਦਾਖ਼ਲ
.
ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਨਾਮਜ਼ਦਗੀ ਪੱਤਰ ਕਰਵਾਏ ਦਾਖ਼ਲ
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਬਰਾੜ ਆਦਿ ਮੌਜੂਦ ਸਨ।
ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਜਿਵੇਂ ਰਾਜਾ ਵੜਿੰਗ ਨੇ ਲੋਕਾਂ ਲਈ ਕੰਮ ਕੀਤਾ ਉਵੇਂ ਹੀ ਅੱਗੇ ਕਰਦੇ ਰਹਾਂਗੇ। 78 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਪਾਰਟੀ ਨੇ ਔਰਤ ਨੂੰ ਟਿਕਟ ਦਿੱਤੀ ਹੈ। ਕਿਸੇ ਨਾਲ ਕੋਈ ਮੁਕਾਬਲਾ ਨਹੀਂ ਬਸ ਅਸੀਂ ਆਪਣਾ ਟੀਚਾ ਮਿੱਥਿਆ ਹੋਇਆ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਜਿਹੜੀ ਅਹਿਮ ਭੂਮਿਕਾ ਪਾਰਟੀ ਲਈ ਨਿਭਾਉਂਦਾ ਰਿਹਾ ਉਹ ਹੁਣ ਅੰਮ੍ਰਿਤਾ ਨਿਭਾਵੇਗੀ। ਰਵਨੀਤ ਬਿੱਟੂ ਬਾਰੇ ਕਿਹਾ ਕਿ ਉਹ ਮੇਰੇ ਅਜੀਜ ਹਨ। ਉਨ੍ਹਾਂ ਕਿਹਾ ਕਿ ਇਹ ਪਰਿਵਾਰਵਾਦ ਨਹੀਂ ਹੈ।
.