
ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਰਾਜ ਪੱਧਰੀ ਸਮਾਰੋਹ ਵਿਚ ਬਾਬੇ ਦੀ ਨਗਰੀ ਅਤੇ ਸੂਬੇ ਵਿਚ ਹੋਰ ਕਈਂ ਪ੍ਰੋਜੈਕਟਾਂ ਦੀ....
ਚੰਡੀਗੜ੍ਹ (ਪੀਟੀਆਈ) : ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਰਾਜ ਪੱਧਰੀ ਸਮਾਰੋਹ ਵਿਚ ਬਾਬੇ ਦੀ ਨਗਰੀ ਅਤੇ ਸੂਬੇ ਵਿਚ ਹੋਰ ਕਈਂ ਪ੍ਰੋਜੈਕਟਾਂ ਦੀ ਬਰਸਾਤ ਹੋ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੰਨ ਇਤਿਹਾਸਕ ਸ਼ਹਿਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲਾ ਦੇ ਲਈ 150 ਕਰੋੜ ਰੁਪਏ ਦੇ 26 ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਨਾਲ ਹੀ 3312 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
Captain, VP Badnore and Dr. Manmohan
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਅਧੀਨ ਕ੍ਰਿਕਟਰ ਕਪਿਲ ਦੇਵ ਦੁਆਰਾ ਲਿਖੀ ਪੁਸਤਕ 'ਵੀ ਦ ਸਿੱਖਸ' ਨੂੰ ਵੀ ਖੋਲ੍ਹਣ ਦੀ ਰਸਮ ਵੀ ਕੀਤੀ ਗਈ। ਸਾਬਕਾ ਪੀ.ਐਮ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਲੋਕ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਨੂੰ ਸਾਰੇ ਧਰਮ ਦੇ ਸ਼ਰਧਾ ਨਾਲ ਮਨਾਉਣ। ਉਹਨਾਂ ਨੇ ਪ੍ਰੋਗਰਾਮ ਦੇ ਸੱਦੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕੀਤਾ। ਇਸ ਅਧੀਨ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਵੀ ਮੌਜੂਦ ਸੀ।
Captain Amrinder Singh
ਕੈਪਟਨ ਅਮਰਿੰਦਰ ਸਿੰਘ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਦੇ ਸੰਦੇਸ਼ ਦੇ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕਜੁਟ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਵਿਚ ਹਿੱਸਾ ਲੈਣ। ਕੈਪਟਨ ਨੇ ਕਿਹਾ ਕਿ ਇਹ ਉਹਨਾਂ ਦੀ ਖ਼ੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਇਸ ਇਤਿਹਾਸਕ ਸਮਾਰੋਹ ਨੂੰ ਮਨਾਉਣ ਦਾ ਮੌਕਾ ਮਿਲਿਆ। ਕੈਪਟਨ ਨੇ ਕਿਹਾ ਕਿ ਸਰਕਾਰ ਇਹ ਸਲਾਨਾ ਸਮਾਰੋਹ ਬਿਨਾ ਕਿਸੇ ਸਿਆਸੀ ਭੇਦਭਾਵ ਤੋਂ ਮਨਾਏਗੀ ਤੇ ਇਸ ਵਿਚ ਸਭਨਾਂ ਨੂੰ ਬੁਲਾਵਾ ਦਿਤਾ ਜਾਵੇਗਾ।
Captain Amarinder Singh
ਇਸ 'ਚ ਸੰਗਤ ਦੀ ਸਾਝੇਦਾਰੀ ਦੀ ਜ਼ਰੂਰਤ ਹੈ ਤੇ ਸੰਗਤ ਵੱਲੋਂ ਜਿਹੜੇ ਸੁਝਾਅ ਸਰਕਾਰ ਨੂੰ ਦਿਤੇ ਜਾਣਗੇ, ਉਹਨਾਂ ਉਤੇ ਵਿਚਾਰ ਤੇ ਅਮਲ ਕੀਤਾ ਜਾਵੇਗਾ। ਕੈਪਟਨ ਨੇ ਮੋਦੀ ਸਰਕਾਰ ਦਾ ਵੀ ਧੰਨਵਾਦ ਕੀਤਾ , ਜਿਹੜਾ ਕਿ ਇਸ ਸਲਾਨਾ ਸਮਾਰੋਹ ਲਈ ਹਰ ਸੰਭਵ ਮੱਦਦ ਦੇ ਰਹੀ ਹੈ। ਰਾਜ ਪੱਧਰੀ ਸਮਾਰੋਹ ਵਿਚ ਕੈਪਟਨ ਅਮਰਿੰਦਰ ਸਿੰਘ ਨੇ 10.5 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਦੇਸ਼ ਦੇ ਹਰ ਪਿੰਡ ਵਿਚ 550 ਪੌਦੇ ਲਗਾਉਣ ਦੇ ਅਭਿਆਨ ਦੀ ਵੀ ਸ਼ੁਰੂਆਤ ਕੀਤੀ। ਪੌਦੇ ਲਗਾਉਣ ਦਾ ਖ਼ਰਚ ਗ੍ਰੀਨ ਪੰਜਾਬ ਮਿਸ਼ਨ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਅਤੇ ਪੌਦਿਆਂ ਦੀ ਸੰਭਾਲ ਮਨਰੇਗਾ ਯੋਜਨਾ ਦੇ ਅਧੀਨ ਕੀਤੀ ਜਾਵੇਗੀ।
Captain Amrinder Singh
ਮੁੱਖ ਮੰਤਰੀ ਵੱਲੋਂ ਇਸ ਮੌਕੇ 'ਤੇ 32 ਕੈਦੀਆਂ ਦੀ ਰਿਹਾਈ ਅਤੇ 2952 ਕੈਦੀਆਂ ਦੀ ਸਜਾ ਵਿਚ ਕਟੌਤੀ ਦਾ ਐਲਾਨ ਵੀ ਕੀਤਾ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਸਕੱਤਰ ਗ੍ਰਹਿ ਦੇ ਅਗਵਾਈ ਹੇਠ ਇਕ ਕਮੇਟੀ ਬਣਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਜਿਸ ਵਿਚ ਮੁੱਖ ਸਕੱਤਰ ਜੇਲ੍ਹ, ਡੀ.ਜੀ ਇੰਟੈਲੀਜੈਂਸ ਅਤੇ ਏ.ਡੀਜੀਪੀ ਜੇਲ੍ਹ ਨੂੰ ਮੈਂਬਰ ਦੇ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਕਮੇਟੀ ਵੱਲੋਂ ਕੈਦੀਆਂ ਦੇ ਆਚਰਣ ਦੇ ਅਧਾਰ ਉਤੇ ਉਹਨਾਂ ਦੀ ਸਜਾ ਵਿਚ ਕਟੌਤੀ ਕੀਤੀ ਜਾਵੇਗੀ। ਸਮੇਂ ਤੋਂ ਪਹਿਲਾਂ ਰਿਹਾ ਕਰਨ ਬਾਰੇ ਰਿਪੋਰਟ 60 ਦਿਨਾਂ ਦੇ ਅੰਦਰ ਹੀ ਪੇਸ਼ ਕੀਤੀ ਜਾਵੇਗੀ।
Captain Amrinder Singh
ਸਾਬਕਾ ਪੀਐਮ ਮਨਮੋਹਨ ਸਿੰਘ ਵੱਲੋਂ ਜਿਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਉਹਨਾਂ ਵਿਚ 24 ਕਰੋੜ ਦੀ ਲਾਗਤ ਨਾਲ ਨਿਰਮਾਣ ਕਿਤੇ ਜਾਣ ਵਾਲੇ ਤਿੰਨ ਹਾਈ ਲੇਵਲ ਪੁਲ ਅਤੇ ਦੋ ਫੁਟ ਬ੍ਰਿਜ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬਿਆਸ ਨਦੀ ਉਤੇ 13 ਕਰੋੜ ਦੀ ਲਾਗਤ ਨਾਲ ਪੱਕੇ ਪੁਲ ਦਾ ਨਿਰਮਾਣ ਵੀ ਕੀਤਾ ਜਾਵੇਗਾ। 5 ਕਰੋੜ ਰੁਪਏ ਦੇ ਨਵੇਂ ਰੈਸਟ ਹਾਉਸ ਦਾ ਨਿਰਮਾਣ, 42 ਕਰੋੜ ਨਾਲ ਸੜਕਾਂ ਨੂੰ ਚੌੜਾ ਕਰਨਾ, 38 ਕਰੋੜ ਰੁਪਏ ਨਾਲ ਸੜਕਾਂ ਦੀ ਮੁਰੰਮਤ ਵੀ ਸ਼ਾਮਲ ਹੈ। ਇਹ ਸਾਰੇ ਪ੍ਰੋਜੈਕਟ ਜੁਲਾਈ 2019 ਤਕ ਪੂਰੇ ਕੀਤੇ ਜਾਣਗੇ।