ਟਰਾਲੀਆਂ ਨੂੰ ‘ਸੰਘਰਸ਼ੀ ਵਾਹਨ’ ਬਣਾ ਦਿੱਲੀ ਨੂੰ ਫਰਜ਼ ਚੇਤੇ ਕਰਵਾਉਣ ਤੁਰੀ ਕਿਸਾਨੀ, ਘੱਤੀਆਂ ਵਹੀਰਾਂ
Published : Nov 24, 2020, 6:34 pm IST
Updated : Nov 24, 2020, 6:34 pm IST
SHARE ARTICLE
Farmers Protest
Farmers Protest

ਹਰਿਆਣਾ ਬਾਰਡਰ 'ਤੇ ਇਕੱਠੇ ਹੋਣ ਲੱਗੇ ਕਿਸਾਨ

ਮਲੋਟ : ਪੰਜਾਬ ਅੰਦਰ ਸੰਘਰਸ਼ੀ ਪਾਰਾ ਆਪਣੀ ਚਰਮ-ਸੀਮਾ ‘ਤੇ ਪਹੁੰਚ ਚੁੱਕਾ ਹੈ। ਸੰਘਰਸ਼ੀ ਧਿਰਾਂ ਕੇਂਦਰ ਨਾਲ ਆਰ-ਪਾਰ ਦੀ ਲੜਾਈ ਲਈ ਕਮਰਕੱਸੇ ਕਰ ਦਿੱਲੀ ਵੱਲ ਰਵਾਨਗੀ ਕਰ ਚੁਕੀਆਂ ਹਨ। ਭਾਵੇਂ ਦਿੱਲੀ ਚੱਲਣ ਦਾ ਸੱਦਾ 26-27 ਨਵੰਬਰ ਦਾ ਦਿਤਾ ਹੋਇਆ ਹੈ, ਪਰ ਸੰਘਰਸ਼ੀ ਰੰਗ ਵਿਚ ਰੰਗੀ ਕਿਸਾਨੀ ਨੇ ਅਗੇਤੇ ਹੀ ਘਰੋਂ ਨਿਕਲਣ ਕੇ ਹਰਿਆਣਾ ਦੀ ਸਰਹੱਦ ਵੱਲ ਵਧਣਾ ਸ਼ੁਰੂ ਕਰ ਦਿਤਾ ਹੈ।

Farmers ProtestFarmers Protest

ਉਧਰ ਹਰਿਆਣਾ ਸਰਕਾਰ ਨੇ ਵੀ ਦਿੱਲੀ ਦੀਆਂ ਮਾਨਸ਼ਾਵਾ ਤਹਿਤ ਕਿਸਾਨੀ ਦੇ ਦਿੱਲੀ ਚਾਲੇ ਦੀ ਰਫਤਾਰ ਨੂੰ ਠੱਲ੍ਹਣ ਦੀ ਤਿਆਰੀ ਵਿੱਢ ਦਿੱਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਸਮੇਤ ਪੁਲਿਸ ਪ੍ਰਸ਼ਾਸਨ ਨੇ ਆਪਣੇ ਇਰਾਦੇ ਜਾਹਰ ਕਰ ਦਿਤੇ ਹਨ ਜੋ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸਬੱਬ ਬਣਦੇ ਵਿਖਾਈ ਦੇ ਰਹੇ ਹਨ।

Farmers ProtestFarmers Protest

ਇਨ੍ਹਾਂ ਰੋਕਾਂ ਲਈ ਕਿਸਾਨ ਜਥੇਬੰਦੀਆਂ ਮਾਨਸਿਕ ਤੌਰ ‘ਤੇ ਪਹਿਲਾਂ ਹੀ ਤਿਆਰ ਸਨ। ‘ਜਿੱਥੇ ਰੋਕਿਆ ਜਾਵੇਗਾ ਉਥੇ ਹੀ ਧਰਨਾ ਲਾ ਦਿਤਾ ਜਾਵੇਗਾ’ ਵਰਗੇ ਐਲਾਨ ਇਸੇ ਵੱਲ ਇਸ਼ਾਰਾ ਕਰਦੇ ਹਨ। ਖ਼ਬਰਾਂ ਮੁਤਾਬਕ ਹਰਿਆਣਾ ਸਰਕਾਰ ਪਰਚੇ ਦਰਜ ਕਰ ਕੇ ਕਿਸਾਨੀ ਘੋਲ ਨੂੰ ਥੰਮਣ ਦੇ ਯਤਨਾਂ ਵਿਚ ਹੈ ਜੋ ਫਿਲਹਾਲ ਅਸਫਲ ਹੁੰਦੇ ਵਿਖਾਈ ਦੇ ਰਹੇ ਹਨ।

Farmers ProtestFarmers Protest

ਸੂਤਰਾਂ ਮੁਤਾਬਕ ਸੂਬੇ ਦੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਦੇ ਸੱਦੇ ਤਹਿਤ ਰਾਜਧਾਨੀ ਵੱਲ ਰਵਾਨਾ ਹੋ ਚੁਕੀਆਂ ਹਨ। ਕਿਸਾਨਾਂ ਨੇ ਟਰਾਲੀਆਂ ਉਪਰ ਤੰਬੂ ਲਾ ਘਰਾਂ 'ਚ ਤਬਦੀਲ ਕਰ ਲਿਆ ਹੈ। ਟਰਾਲੀਆਂ ਵਿਚ ਰਸਦ, ਪਾਣੀ ਸਮੇਤ ਹੋਰ ਜ਼ਰੂਰੀ ਵਸਤਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ 9 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਡੱਬਵਾਲੀ ਮੰਡੀ ਵਿਖੇ ਇਕੱਤਰ ਹੋਕੇ ਰਵਾਨਗੀ ਪਾਉਣੀ ਹੈ ਉਥੇ ਵੱਖ-ਵੱਖ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮਾਂ ਤਹਿਤ ਖਨੌਰੀ ਅਤੇ ਸ਼ੰਭੂ ਬਾਰਡਰ ਰਾਹੀਂ ਵੀ ਕਿਸਾਨਾਂ ਨੇ ਹਰਿਆਣਾ 'ਚ ਦਾਖ਼ਲ ਹੋ ਕੇ ਦਿੱਲੀ ਵੱਲ ਵਹੀਰਾਂ ਘੱਤਣੀ ਲਈ ਤਤਪਰ ਹਨ।

Farmers ProtestFarmers Protest

ਪ੍ਰਤੱਖਦਰਸ਼ੀਆਂ ਮੁਤਾਬਕ ਫਾਜ਼ਿਲਕਾ ਜ਼ਿਲੇ ਦੇ ਵੱਖ-ਵੱਖ ਬਲਾਕਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਲਖਵਿੰਦਰ ਸਿੰਘ ਜੰਡਵਾਲਾ, ਭੁਪਿੰਦਰ ਸਿੰਘ, ਦਵਿੰਦਰ ਸਹਾਰਨ, ਰਾਜ ਕੁਮਾਰ ਅਤੇ ਗੁਰਚਰਨ ਸਿੰਘ ਟੀਡਾਂਵਾਲੀ ਦੀ ਅਗਵਾਈ ਹੇਠ ਦਰਜਨਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਮਲੋਟ ਰਾਹੀਂ ਬਠਿੰਡਾਂ ਵੱਲ ਨੂੰ ਰਵਾਨਾ ਹੁੰਦੇ ਵੇਖੇ ਗਏ ਹਨ।  ਕਿਸਾਨਾਂ ਮੁਤਾਬਕ ਉਨ੍ਹਾਂ ਨੇ ਸਿੱਧੂਪੁਰ ਯੂਨੀਅਨ ਦੀ ਅਗਵਾਈ ਹੇਠ ਸੰਗਰੂਰ ਇਕੱਠਾ ਹੋਣਾ ਹੈ, ਜਿਸ ਤੋਂ ਬਾਅਦ ਅਗਲੇ ਪੜਾਅ ਵੱਲ ਵਹੀਰਾਂ ਘੱਤੀਆਂ ਜਾਣਗੀਆਂ। ਕਿਸਾਨਾਂ ਵਲੋਂ ਕੀਤੇ ਗਏ ਮਿਸਾਲੀ ਤਿਆਰੀ ਪ੍ਰਬੰਧਾਂ ਅਤੇ ਚਿਹਰਿਆਂ ‘ਤੇ ਸੰਘਰਸ਼ੀ ਜੋਸ਼ ਤੋਂ ਕਿਸਾਨਾਂ ਦੇ ਇਰਾਦਿਆਂ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement