
ਕਾਰ-ਟਰੱਕ ਦੀ ਟੱਕਰ ਵਿਚ ਇਕ ਦੀ ਜਾਨ ਗਈ
ਬਟਾਲਾ, 23 ਨਵੰਬਰ (ਪਪ): ਸ਼ਹਿਰ ਵਿਚ ਸੋਮਵਾਰ ਨੂੰ ਕਾਰ ਤੇ ਟਰੱਕ ਵਿਚਕਾਰ ਹੋਈ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਮਹਿਲਾ ਗੰਭੀਰ ਰੂਪ ਤੋਂ ਜ਼ਖ਼ਮੀ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਸੁਰਜੀਤ ਕੌਰ ਦੇ ਬਿਆਨ ਉਤੇ ਅਣਪਛਾਤੇ ਟਰੱਕ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਸੜਕ ਹਾਦਸਾ ਐਤਵਾਰ ਰਾਤ 10 ਵਜੇ ਦੀ ਹੈ। ਟਰੱਕ ਦੀ ਟੱਕਰ ਨਾਲ ਕਾਰ ਸਵਾਰ ਬਟਾਲਾ ਦੇ ਕਾਦੀਆਂ ਰੋਡ ਨਿਵਾਸੀ ਮਨਜਿੰਦਰ ਸਿੰਘ ਦੀ ਮੌਕੇ ਉਤੇ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਸੁਰਜੀਤ ਕੌਰ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਈ। ਇਸ ਦਰਦਨਾਕ ਸੜਕ ਹਾਦਸੇ ਵਿਚ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਪਿੰਡ ਭਾਮੜੀਚ ਘਰ ਦੀ ਸਫ਼ਾਈ ਕਰਾ ਰਹੇ ਪਤੀ-ਪਤਨੀ ਕਾਰ ਤੋਂ ਘਰ ਵਾਪਸ ਆ ਰਹੇ ਸਨ। ਪਿੰਡ ਕੋਟਲਾ ਮੂਸਾ ਕੋਲ ਤੇਜ਼-ਰਫ਼ਤਾਰ ਟਰੱਕ ਚਾਲਕ ਨੇ ਸਾਹਮਣੇ ਤੋਂ ਕਾਰ ਨੂੰ ਟੱਕਰ ਮਾਰ ਦਿਤੀ। ਉੱਥੇ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਸੂਚਨਾ ਮਿਲਣ ਉਤੇ ਥਾਣਾ ਕਾਦੀਆਂ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਪੁਲਿਸ ਨੇ ਜ਼ਖ਼ਮੀ ਮਹਿਲਾ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਦਕਿ ਮ੍ਰਿਤਕ ਮਨਜਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿਤਾ।
ਕੇਸ ਦੇ ਜਾਂਚ ਅਧਿਕਾਰੀ ਤੇ ਥਾਣਾ ਕਾਦੀਆਂ ਦੇ ਏਐਸਆਈ ਸੁਰੇਂਦਰ ਸਿੰਘ ਨੇ ਦਸਿਆ ਕਿ ਅਣਪਛਾਤੇ ਟਰੱਕ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ। ਉਸ ਦੇ ਦਸਤਾਵੇਜ਼ ਨਾਲ ਟਰੱਕ ਚਾਲਕ ਦੀ ਪਛਾਣ ਕਰਵਾਈ ਜਾ ਰਹੀ ਹੈ। ਜਲਦ ਇਸ ਦੀ ਪਛਾਣ ਕਰ ਕੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਫ਼ੋਟੋ : ਬਟਾਲਾ--ਐਕਸੀਡੈਂਟimage