
ਇਨਕਲਾਬੀ ਕੇਂਦਰ ਪੰਜਾਬ ਵਲੋਂ ਕਿਸਾਨਾਂ ਦੇ ਦੇਸ਼ ਪਧਰੀ ਅੰਦੋਲਨ ਦੀ ਹਮਾਇਤ ਦਾ ਐਲਾਨ
ਚੰਡੀਗੜ੍ਹ 23 ਨਵੰਬਰ (ਨੀਲ ਭਲਿੰਦਰ) : 26 ਨਵੰਬਰ ਨੂੰ ਇਤਿਹਾਸਕ ਦਿਨ ਤੋਂ ਦੇਸ਼ ਭਰ ਦੇ ਕਿਸਾਨ ਜਿੱਥੇ ਦਿੱਲੀ ਘੇਰਨ ਜਾ ਰਹੇ ਹਨ । ਉਸੇ ਦਿਨ ਦੇਸ਼ ਭਰ ਦਾ ਮਜਦੂਰ ਮੁਲਾਜਮ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਖਿਲਾਫ ਦਿਨ ਭਰ ਦੀ ਹੜਤਾਲ ਕਰਨ ਜਾ ਰਿਹਾ ਹੈ। ਕੇਂਦਰੀ ਸੱਤਾ ਤੇ ਕਾਬਜ ਕਾਰਪੋਰੇਟ ਪੱਖੀ ਫਾਸ਼ੀਵਾਦੀ ਹਕੂਮਤ ਖਿਲਾਫ਼ ਦੋਹੇਂ ਕਿਰਤੀ ਵਰਗ ਸਿੱਧਾ ਮੱਥਾ ਲਾਉਣ ਜਾ ਰਹੇ ਹਨ। ਇਨਕਲਾਬੀ ਕੇਂਦਰ ਪੰਜਾਬ ਕਿਸਾਨਾਂ ਮਜਦੂਰਾਂ ਦੇ ਇਸ ਮੁਲਕ ਪੱਧਰੀ ਅੰਦੋਲਨ ਦੀ ਜੋਰਦਾਰ ਹਿਮਾਇਤ ਕਰਦਾ ਹੈ। ਇਸ ਸਬੰਧੀ ਅੱਜ ਇੱਥੇ ਪ੍ਰੈਸ ਨੂੰ ਮੁਖਾਤਬ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੂਰੇ ਦੋ ਮਹੀਨੇ ਤੋਂ ਅਮਨਪੂਰਵਕ ਸੰਘਰਸ਼ ਰਾਹੀਂ ਖੇਤੀ ਸਬੰਧੀ ਕਾਲੇ ਕਨੂੰਨਾਂ, ਬਿਜਲੀ ਸੋਧ ਐਕਟ-2020, ਪ੍ਰਦੂਸ਼ਣ ਮਸਲੇ ਤੇ ਕਿਸਾਨਾਂ ਨੂੰ ਪੰਜ ਸਾਲ ਦੀ ਕੈਦ ਅਤੇ ਇਕ ਕਰੋੜ ਜੁਰਮਾਨਾ ਕਰਨ ਵਿਰੁਧ ਆਵਾਜ ਬੁਲੰਦ ਕਰ ਰਹੇ ਹਨ, ਪਰ ਮੋਦੀ ਹਕੂਮਤ ਜਾਣਬੁੱਝ ਕੇ ਗੂੰਗੀ-ਬੋਲੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨਕਲਾਬੀ ਜਥੇਬੰਦੀ ਕਿਸਾਨਾਂ ਦੇ ਦੇਸ਼ ਪੱਧਰੀ ਅੰਦੋਲਨ ਦੀ ਹਰ ਸੰਭਵ ਮਦਦ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ 26 ਨਵੰਬਰ ਦੇਸ਼ ਭਰ ਦੇ ਕਿਰਤੀਆਂ ਵਲੋਂ ਮੋਦੀ ਹਕੂਮਤ ਦੀਆਂ ਪੁਰਾਣੇ ਕਿਰਤ ਕਨੂੰਨਾਂ ਦੀ ਥਾਂ ਕਿਰਤ ਕੋਡ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ, ਪੂੰਜੀਪਤੀਆਂ ਤੇ ਮਾਲimageਕਾਂ ਦੇ ਹੱਕ ਪੂਰਨ ਖਿਲਾਫ ਹੜਤਾਲ ਦੀ ਜੋਰਦਾਰ ਹਿਮਾਇਤ ਕਰੇਗੀ।
ਫ਼ੋਟੋ : ਨੀਲ-5