
ਲੜਕੀ ਕੱਲ੍ਹ ਆਪਣੀ ਮਾਂ ਦੀ ਦਵਾਈ ਲੈਣ ਲਈ ਗਈ ਸੀ।
ਮੋਗਾ: ਪੰਜਾਬ 'ਚ ਕੁੜੀਆਂ ਦੇ ਬਹਾਦਰੀ ਦੇ ਕਿਸੇ ਅਕਸਰ ਸੁਣਨ ਨੂੰ ਮਿਲਦੇ ਹਨ। ਅੱਜ ਤਾਜਾ ਕਿਸਾ ਮੋਗਾ ਤੋਂ ਸਾਹਮਣੇ ਆਇਆ ਹੈ। ਮੋਗਾ ਵਿੱਚ ਇੱਕ 19 ਸਾਲਾ ਲੜਕੀ ਨੇ ਦੋ ਲੁਟੇਰਿਆਂ ਨੂੰ ਕਰੀਬ ਦੋ ਕਿਲੋਮੀਟਰ ਤੱਕ ਪਿੱਛਾ ਕਰਕੇ ਕਾਬੂ ਕਰ ਲਿਆ। ਦੱਸ ਦੇਈਏ ਕਿ ਇਹ ਕੁੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਹੈ। ਉਸ ਦੇ ਪਿਤਾ ਮੋਗਾ ਦੇ ਡੀਐਮ ਕਾਲਜ ਦੇ ਪ੍ਰੋਫੈਸਰ ਜਤਿੰਦਰ ਸ਼ਰਮਾ ਹਨ। ਲੜਕੀ ਕੱਲ੍ਹ ਆਪਣੀ ਮਾਂ ਦੀ ਦਵਾਈ ਲੈਣ ਲਈ ਗਈ ਸੀ।
ਜਾਣੋ ਕੀ ਹੈ ਪੂਰਾ ਮਾਮਲਾ
ਮੋਗਾ 'ਚ ਦੋ ਬਾਈਕ ਸਵਾਰਾਂ ਨੇ ਲੜਕੀ ਦਾ ਮੋਬਾਈਲ ਖੋਹ ਲਿਆ। ਉਸ ਲੜਕੀ ਨੇ ਬਹਾਦਰੀ ਨਾਲ ਉਨ੍ਹਾਂ ਦੋ ਲੁਟੇਰਿਆਂ ਦਾ ਦੋ ਕਿਲੋਮੀਟਰ ਤੱਕ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇੱਥੇ ਮੌਜੂਦ ਲੋਕਾਂ ਨੇ ਲੁਟੇਰਿਆਂ ਨੂੰ ਥੰਮ੍ਹ ਨਾਲ ਬੰਨ੍ਹਿਆ ਤੇ ਉਨ੍ਹਾਂ ਦੀ ਕਾਫ਼ੀ ਕੁਟਮਾਰ ਕੀਤੀ। ਕੁੱਟਮਾਰ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਹ ਵਾਰਦਾਤ ਸੀਸੀਟੀਵੀ 'ਕੈਮਰੇ ਚ ਵੀ ਕੈਦ ਹੋ ਗਈ। ਸਾਰੇ ਸ਼ਹਿਰ ਵਿੱਚ ਇਹ ਚਰਚਾ ਹੈ ਕਿ ਕਿਵੇਂ ਇੱਕ 19 ਸਾਲਾਂ ਦੀ ਲੜਕੀ ਨੇ ਦੋ ਕਿਲੋਮੀਟਰ ਤੱਕ ਦੋਨੋਂ ਲੁਟੇਰਿਆਂ ਦਾ ਪਿੱਛਾ ਕੀਤਾ। ਉਸ ਨੂੰ ਇਸ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।