
ਪੰਜਾਬ ਯੂਨੀਵਰਸਟੀ ਵਿਚ ਵੀ.ਸੀ. ਤੇ ਸੈਨੇਟਰ ਤੂੰ ਤੂੰ ਮੈਂ ਮੈਂ ਹੋਏ
ਵੀ.ਸੀ ਨੇ ਧਮਕੀ ਦਿਤੀ ਕਿ ਮਜਬੂਰ ਕੀਤਾ ਤਾਂ ਕਈ ਭੇਤ ਖੋਲ੍ਹ ਦੇਵਾਂਗਾ
ਚੰਡੀਗੜ੍ਹ, 23 ਨੰਵਬਰ (ਬਠਲਾਣਾ) : ਗੋਇਲ ਗਰੁੱਪ ਨਾਲ ਸਬੰਧਤ 10 ਸਿੰਡੀਕੇਟ ਮੈਬਰਾਂ ਨੇ ਵੀ.ਸੀ. ਦੇ ਦਫ਼ਤਰ ਜਾ ਕੇ ਵੀ.ਸੀ. ਪ੍ਰੋ. ਰਾਜ ਕੁਮਾਰ ਨੂੰ ਸਵਾਲਾਂ ਦੀ ਝੜੀ ਲਾ ਕੇ ਘੇਰਨ ਦੀ ਕੋਸ਼ਿਸ਼ ਕੀਤੀ ਪਰ ਵੀ.ਸੀ. ਪ੍ਰੋ. ਕੁਮਾਰ ਨੇ ਸਿੰਡੀਕੇਟ ਬੈਠਕ ਬੁਲਾਉਣ ਬਾਰੇ ਕੋਈ ਹਾਮੀ ਨਹੀਂ ਭਰੀ, ਸਗੋਂ ਜਵਾਬ ਦਿਤਾ ਕਿ ਮੈਂਬਰ ਮੈਨੂੰ ਡਿਕਟੇਟ ਨਾ ਕਰਨ, ਕੋਰੋਨਾ ਦੀ ਸਥਿਤੀ ਠੀਕ ਹੋਣ 'ਤੇ ਹੀ ਬੈਠਕ ਬੁਲਾਉਣਾ ਸੰਭਵ ਹੋਵਗਾ। ਜ਼ਿਕਰਯੋਗ ਹੈ ਕਿ ਸਿੰਡੀਕੇਟ ਦੀ ਬੈਠਕ ਜੁਲਾਈ 2020 ਤੋਂ ਬਾਅਦ ਨਹੀਂ ਹੋਈ ਜੋ ਆਮ ਹਾਲਾਤ 'ਚ ਹਰ ਮਹੀਨੇ ਹੋਣੀ ਹੁੰਦੀ ਹੈ। ਮੈਬਰਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਮੈਬਰਸ਼ਿਪ 31 ਦਸੰਬਰ 2020 ਨੂੰ ਖ਼ਤਮ ਹੋਣ ਤਕ ਵੀ.ਸੀ. ਕੋਰੋਨਾ ਦੀ ਆੜ 'ਚ ਸਿੰਡੀਕੇਟ ਨੂੰ ਵੀ ਖ਼ਤਮ ਕਰਨਾ ਚਹੁੰਦਾ ਹੈ, ਜਿਵੇਂ ਸੈਨੇਟ ਚੋਣਾਂ ਨਾ ਕਰਵਾ ਕੇ ਇਸ ਨੂੰ ਖ਼ਤਮ ਕਰਨ ਵਰਗਾ ਹੀ ਕਰ ਦਿਤਾ ਹੈ। ਲਗਭਗ ਇਕ ਘੰਟੇ ਤਕ ਮੈਬਰਾਂ ਨੇ ਵੀ.ਸੀ. ਤੋਂ ਸਵਾਲ-ਜਵਾਬ ਕਰਦਿਆਂ ਸਿੰਡੀਕੇਟ ਬੈਠਕ ਨਾ ਬੁਲਾਉਣ ਬਾਰੇ ਜਾਣਨ ਦੀ ਪੂਰੀ ਵਾਹ ਲਾਈ ਪਰ ਵੀ.ਸੀ. ਕੋਈ ਢੁਕਵਾਂ ਉੱਤਰ ਨਹੀਂ ਦੇ ਸਕੇ। ਇਕ ਮੌਕੇ ਵੀ.ਸੀ. ਨੇ ਧਮਕੀ ਦਿਤੀ ਕਿ ਜੇ ਮਜਬੂਰ ਕੀਤਾ ਤਾਂ ਉਹ ਸੈਨੇਟਰ ਦੇ ਕਈ ਭੇਤ ਖੋਲ੍ਹਣਗੇ। ਮੀਟਿੰਗ ਵਿਚ ਤੂੰ ਤੂੰ ਮੈਂ ਮੈਂ ਵਾਲੀ ਹਾਲਤ ਬਣੀ ਰਹੀ।
ਐਂਟਰੀ ਰੋਕਣ ਦੀ ਕੋਸ਼ਿਸ਼ : ਵੀ.ਸੀ. ਕੋਲ ਜਾਣ ਤੋਂ ਪਹਿਲਾਂ ਮੈਬਰਾਂ ਨੇ ਸਿੰਡੀਕੇਟ ਰੂਮ 'ਚ ਬੈਠਕ ਕਰਨ ਲਈ ਕੋਸ਼ਿਸ ਕੀਤੀ ਪਰੰਤੂ ਉਥੇ ਤਾਲਾ ਲਗਿਆ ਹੋਇਆ ਸੀ, ਫਿਰ ਰਜਿਸਟਰਾਰ ਰੂਮ ਵਲ ਗਏ ਉਥੇ ਵੀ ਤਾਲਾ ਲਗਿਆ ਹੋਇਆ ਸੀ, ਫਿਰ ਮੈਂਬਰ ਮੀਡੀਆਂ ਨੂੰ ਨਾਲ ਲੈ ਕੇ ਵੀ.ਸੀ. ਦਫ਼ਤਰ ਵਲ ਵਧੇ ਪਰ ਸੁਰੱਖਿਆਂ ਗਾਰਡਾਂ ਨੇ ਬੈਰੀਕੇਡ ਲਾ ਦਿਤੇ, ਜਿਸ ਤੋ ਮੈਬਰ ਗੁੱਸੇ ਵਿਚ ਆ ਗਏ। ਉਨ੍ਹਾਂ ਤੁਰਤ ਮੁੱਖ ਸੁਰੱਖਿਆਂ ਅਧਿਕਾਰੀ ਪ੍ਰੋ ਅਸ਼ਵਨੀ ਕੌਲ ਨੂੰ ਬੁਲਾ ਕੇ ਪੁਛਿਆ ਕਿ ਕਿਸ ਦੇ ਹੁਕਮ ਨਾਲ ਹੋਇਆ, ਮੈਬਰਾਂ ਨੂੰ ਅਫ਼ਸੋਸ ਸੀ ਕਿ ਵੀ.ਸੀ. ਦਫ਼ਤਰ ਸਾਰੇ ਲੋਕਾ ਲਈ ਖੁੱਲ੍ਹਾ ਹੈ ਪਰ ਮੈਬਰਾਂ ਲਈ ਬੰਦ ਕੀਤਾ ਗਿਆ। ਵੀ.ਸੀ. ਨੇ ਦਸੀਆ ਕਿ ਸੁਰੱਖਿਆਂ ਕਾਰਨਾਂ ਕਰ ਕੇ ਗੇਟ ਬੰਦ ਕੀਤੇ ਗਏ। ਬਾਅਦ 'ਚ ਮੈਬਰਾਂ ਨੇ ਕਮੇਟੀ ਰੂਮ ਚ ਜਾਕੇ ਵੀ.ਸੀ. ਨਾਲ ਗ਼ੈਰ-ਰਸ਼ਮੀ ਬੈਠਕ ਕੀਤੀ ਕਿ ਸਿੰਡੀਕੇਟ ਬੈਠਕ ਦੀ ਤਰੀਕ ਮਿਲ ਜਾਵੇ ਪਰ ਵੀ.ਸੀ. ਨੇ ਕੋਈ ਹੁੰਗਾਰਾ ਨਾ ਭਰਿਆ। ਮੈਬਰਾਂ ਨੇ ਚਿਤਾਵਨੀ ਦਿਤੀ ਕਿ ਗ਼ਲਤ ਫ਼ੈਸਲੇ ਬਦਲੇ ਜਾਣਗੇ।
ਚਾਸਂਲਰ ਨੂੰ ਲਿਖਣਗੇ ਚਿੱਠੀ : ਸਿੰਡੀਕੇਟ ਮਂੈਬਰ ਰਬਿੰਦਰ ਸ਼ਰਮਾ ਨੇ ਦਸਿਆ ਕਿ ਉਹ ਹੁਣ ਸਿੰਡੀਕੇਟ ਬੈਠਕ ਅਤੇ ਸੈਨੇਟ ਚੋਣਾਂ ਲਈ ਚਾਂਸਲਰ ਸ੍ਰੀ ਵੈਂਕਈਆ ਨਾਇਡੂ ਨੂੰ ਚਿੱਠੀ ਲਿਖਣਗੇ।
15 'ਚੋਂ 10 ਮੈਬਰ ਹਾਜ਼ਰ : ਚੁਣੇ ਹੋਏ 15 ਮੈਂਬਰਾਂ 'ਚੋਂ 11 ਮੈਂਬਰ ਗੋਇਲ ਗਰੁੱਪ ਨਾਲ ਸਬੰਧਤ ਹਨ, 3 ਮੈਂਬਰ ਭਾਜਪਾ ਮੁੱਖੀ ਹਨ, ਜੋ ਵੀ.ਸੀ. ਦੇ ਪੱਖੀ ਮੰਨੇ ਜਾਂਦੇ ਹਨ। ਅੱਜ ਦੀ ਬੈਠਕ ਵਿਚ ਪ੍ਰੋ. ਨਵਦੀਪ ਗੋਇਲ, ਅਸ਼ੋਕ ਗੋਇਲ, ਪ੍ਰੋ. ਰਬਿੰਦਰ ਸ਼ਰਮਾ, ਪ੍ਰੋ. ਹਰਪ੍ਰੀਤ ਦੂਆ, ਪ੍ਰੋ. ਕੇਸ਼ਵ, ਮਲਹੋਤਰਾ, ਪ੍ਰੋ. ਜਰਨੈਲ ਸਿੰਘ , ਡੀ.ਪੀ. ਰੰਧਾਵਾ, ਮੈਡਮ ਅਨੂੰimage ਚਤਰਥ, ਸੁਰਿੰਦਰ ਕੌਰ ਸੰਧੂ ਅਤੇ ਪ੍ਰੋ. ਨਾਹਰ ਹਾਜ਼ਰ ਸਨ। ਪ੍ਰੋ. ਇਕਬਾਲ ਸੰਧੂ ਤੇ ਮੈਡਮ ਸਰਬਜੀਤ ਕੌਰ ਭਾਵੇਂ ਨਹੀਂ ਆਏ ਪਰ ਦਾਅਵਾ ਕੀਤਾ ਗਿਆ ਕਿ ਉਹ ਨਾਲ ਹੀ ਹਨ।