ਅੰਮ੍ਰਿਤਸਰ 'ਚ ਗਰਜੇ ਨਵਜੋਤ ਸਿੱਧੂ.- 'ਨਾ ਸੜੇ-ਗਲੇ ਲਾਲੀਪਾਪ ਦਿਆਂਗੇ, ਨਾ 500 ਝੂਠੇ ਵਾਅਦੇ ਕਰਾਂਗੇ'
Published : Nov 24, 2021, 5:21 pm IST
Updated : Nov 24, 2021, 9:22 pm IST
SHARE ARTICLE
Navjot Singh Sidhu
Navjot Singh Sidhu

ਕੇਬਲ ਮਾਫੀਆ 'ਤੇ ਉਹਨਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਰੀਸ਼ ਚੌਧਰੀ ਨਾਲ ਮਿਲ ਕੇ ਵਧੀਆ ਨੀਤੀ ਬਣਾਉਣਗੇ

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਸਿੱਧੂ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਜਾ ਰਹੇ ਵਿਕਾਸ ਕਾਰਜ ਅਗਲੇ ਤਿੰਨ ਮਹੀਨਿਆਂ ਵਿਚ ਮੁਕੰਮਲ ਕਰ ਲਏ ਜਾਣਗੇ। ਉਹਨਾਂ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜਦੋਂ ਉਹਨਾਂ ਨੇ ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਧਰਨਾ ਦਿੱਤਾ ਸੀ ਤਾਂ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜੋ ਵੀ ਮੰਗਾਂ ਹਨ, ਉਹਨਾਂ ਨੂੰ ਪੂਰਾ ਕੀਤਾ ਜਾਵੇਗਾ। ਅਸੀਂ ਜੋ ਵੀ ਵਿਕਾਸ ਕਾਰਜ ਸ਼ੁਰੂ ਕੀਤੇ, ਉਹਨਾਂ ਨੂੰ ਜਾਣਬੁੱਝ ਕੇ ਰੋਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਉਹ ਅੰਮ੍ਰਿਤਸਰ ਦੀ ਬਿਹਤਰੀ ਲਈ ਲਗਾਤਾਰ ਕੰਮ ਕਰਨ ਲਈ ਵਚਨਬੱਧ ਹਨ।

Navjot Singh SidhuNavjot Singh Sidhu

ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਨਾ ਤਾਂ ਲੋਕਾਂ ਨੂੰ ਸੜੇ-ਗਲੇ ਲਾਲੀਪਾਪ ਦਿਆਂਗੇ ਤੇ ਨਾ ਹੀ 500 ਝੂਠੇ ਵਾਅਦੇ ਕਰਾਂਗੇ। ਉਹਨਾਂ ਕਿਹਾ ਕਿ ਪੰਜਾਬ ਇਕ ਨੀਤੀ ਨਾਲ ਉੱਠੇਗਾ ਇਹ ਨੀਤੀ ਰਿਸਰਚ ਤੋਂ ਬਾਅਦ ਹੀ ਬਣੇਗੀ। ਇਸ ਦੌਰਾਨ ਉਹਨਾਂ ਨੇ ਦਿੱਲ਼ੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਾਅਦਿਆਂ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਜੋ ਵੀ ਗਾਰੰਟੀ ਦੇ ਰਹੇ ਹਨ, ਉਹ ਸਾਰੀਆਂ ਝੂਠੀਆਂ ਹਨ। ਉਹਨਾਂ ਕਿਹਾ ਕਿ ਹੁਣ ਸੂਬੇ ਦੇ ਵੋਟਰ ਸਿਆਣੇ ਹੋ ਗਏ ਹਨ ਅਤੇ ਉਹ ਪੰਜਾਬ ਅਤੇ ਪੰਜਾਬੀਅਤ ਨੂੰ ਹੀ ਵੋਟ ਪਾਉਣਗੇ।

Navjot Singh SidhuNavjot Singh Sidhu

ਉਹਨਾਂ ਕਿਹਾ ਕਿ ਅੱਜ ਸਾਡੇ ਮੁੱਖ ਮੰਤਰੀ 'ਤੇ ਹਮਲਾ ਬੋਲਣ ਵਾਲੇ ਲੋਕ ਉਹੀ ਹਨ ਜਿਹੜੇ ਈਡੀ ਦੇ ਹੱਥੋਂ ਰਬੜ ਦੇ ਪੁਤਲੇ ਵਾਂਗ ਨੱਚਦੇ ਸਨ। ਮੁੱਖ ਮੰਤਰੀ ਚੰਨੀ ਦਾ ਨਜ਼ਰੀਆ ਠੀਕ ਹੈ। ਜੋ ਪਿਛਲੇ ਸਾਢੇ ਚਾਰ ਸਾਲ 'ਚ ਨਹੀਂ ਕੀਤਾ ਗਿਆ, ਉਹ ਉਹਨਾਂ ਨੇ ਤਿੰਨ ਮਹੀਨਿਆਂ 'ਚ ਕਰਕੇ ਦਿਖਾਇਆ ਹੈ। ਇਹ ਜੋ ਕੁਝ ਹੋ ਰਿਹਾ ਹੈ, ਉਹ ਪਾਰਟੀ ਦੇ ਕਹਿਣ 'ਤੇ ਹੋ ਰਿਹਾ ਹੈ। ਚੰਨੀ ਇਕੱਲੇ ਨਹੀਂ ਕਰ ਰਹੇ। ਨਵਜੋਤ ਸਿੱਧੂ ਨੇ ਕਿਹਾ ਕਿ ਸ਼ਾਰਟਕੱਟ ਅਤੇ ਸਕੀਮਾਂ ਵਾਲੇ ਕੰਮਾਂ ਨਾਲ ਲੋਕਾਂ ਦਾ ਭਲਾ ਹੋਣ ਵਾਲਾ ਨਹੀਂ ਹੈ।

Navjot SidhuNavjot Sidhu

ਕੇਜਰੀਵਾਲ 'ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਉਹ 26 ਲੱਖ ਨੌਕਰੀਆਂ ਦੇਣਗੇ ਪਰਚੀਆਂ ਸੰਭਾਲ ਕੇ ਰੱਖਿਓ, ਇਸ ਦੇ ਲਈ 93 ਹਜ਼ਾਰ ਕਰੋੜ ਰੁਪਏ ਦੇ ਬਜਟ ਦੀ ਲੋੜ ਹੈ। ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਲਈ ਹਰ ਸਾਲ 12000 ਕਰੋੜ ਦੀ ਲੋੜ ਹੈ। ਜੇ ਅਸੀਂ ਬਿਜਲੀ ਲੈ ਲਈਏ ਤਾਂ 3600 ਕਰੋੜ ਬਣਦੇ ਹਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਾਅਦੇ ਇਕ ਲੱਖ ਨੌਂ ਹਜ਼ਾਰ ਕਰੋੜ ਦੇ ਬਣਦੇ ਹਨ ਜਦਕਿ ਸਰਕਾਰ ਦਾ ਬਜਟ 72 ਹਜ਼ਾਰ ਕਰੋੜ ਦਾ ਹੈ।
ਉਹਨਾਂ ਕਿਹਾ ਕਿ  ਵੱਡੇ ਵੱਡੇ ਮੁੱਖ ਮੰਤਰੀ ਆਏ ਤੇ ਗਏ, ਕਾਲੇ ਬੱਦਲ ਚਲੇ ਗਏ ਅਤੇ ਪਾਟੇ ਖਾਂ ਨੂੰ ਵੀ ਕੁਰਸੀ ਤੋਂ ਲਾਹ ਦਿੱਤਾ ਗਿਆ।

Navjot SidhuNavjot Sidhu

ਕੇਬਲ ਮਾਫੀਆ 'ਤੇ ਉਹਨਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਰੀਸ਼ ਚੌਧਰੀ ਨਾਲ ਮਿਲ ਕੇ ਵਧੀਆ ਨੀਤੀ ਬਣਾਉਣਗੇ, ਜਿਸ ਦਾ ਪੰਜਾਬ ਨੂੰ ਫਾਇਦਾ ਹੋਵੇਗਾ। ਉਹਨਾਂ ਕਿਹਾ ਦਰਬਾਰ ਸਾਹਿਬ ਕਿਸੇ ਇਕ ਦਾ ਨਹੀਂ, ਇਹ ਹਰ ਧਰਮ ਦਾ ਸਾਂਝਾ ਹੈ ਫਿਰ ਸਰਬ ਸਾਂਝੀ ਗੁਰਬਾਣੀ ਇਕ ਟੀਵੀ ਉੱਤੇ ਹੀ ਕਿਉਂ ਆਵੇ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਕਿਹਾ, “ਪੰਜਾਬ ਮਾਡਲ ਵਿਚ ਕੇਬਲ ਮਾਫੀਆ ਨੂੰ ਖ਼ਤਮ ਕਰਨਾ ਹੈ ਤਾਂ ਕਿ ਲੋਕਲ ਆਪਰੇਟਰ ਨੂੰ ਮਜ਼ਬੂਤੀ ਮਿਲੇ ਅਤੇ ਫਾਸਟਵੇ ਦੀ ਮੋਨੋਪਲੀ ਖ਼ਤਮ ਹੋ ਸਕੇ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਰਕਾਰ ਨੂੰ ਟੈਕਸ ਭਰੇ ਜਾਣ, ਉਸ ਤੋਂ ਬਾਅਦ ਹੀ ਲੋਕਾਂ ਨੂੰ ਸਸਤੇ ਕੁਨੈਕਸ਼ਨ ਦਿੱਤੇ ਜਾ ਸਕਦੇ ਹਨ। ਪੰਜਾਬ ਮਾਡਲ ਵਿਚ ‘ਪਾਲਿਸੀ ਅਧਾਰਿਤ’ ਸਿਸਟਮ ਲਿਆਵਾਂਗੇ। ਕੇਬਲ ਮਾਫੀਆ ਦੀ ਮੋਨੋਪਲੀ ਨੂੰ ਖ਼ਤਮ ਕਰਾਂਗੇ।”

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement