8 ਨਵੰਬਰ ਨੂੰ SIT ਨੇ ਪੁੱਛੇ ਸੌਦਾ ਸਾਧ ਤੋਂ ਸਵਾਲ, ਦੇਖੋ ਸੌਦਾ ਸਾਧ ਨੇ ਕੀ ਦਿਤੇ ਜਵਾਬ?
Published : Nov 24, 2021, 8:06 pm IST
Updated : Nov 24, 2021, 8:13 pm IST
SHARE ARTICLE
Swaal Jwab
Swaal Jwab

 ਰੋਜ਼ਾਨਾ ਸਪੋਕਸਮੈਨ ਕੋਲ ਸਵਾਲਾਂ ਜਵਾਬਾਂ ਦੀ EXCLUSIVE ਲਿਸਟ

ਚੰਡੀਗੜ੍ਹ : ਬੇਅਦਬੀ ਮਾਮਲੇ ਵਿਚ ਪੁੱਛਗਿੱਛ ਲਈ 8 ਨਵੰਬਰ ਨੂੰ ਐੱਸਆਈਟੀ ਸੁਨਾਰੀਆ ਜੇਲ੍ਹ ਪਹੁੰਚੀ ਸੀ ਅਤੇ ਸੌਦਾ ਸਾਧ ਤੋਂ 8 ਘੰਟੇ ਪੁੱਛਗਿੱਛ ਕੀਤੀ ਸੀ ਐੱਸਆਈਟੀ ਵਲੋਂ ਕਿਹੜੇ ਸਵਾਲ ਪੁੱਛੇ ਗਏ ਸਨ ਅਤੇ ਉਸ ਦਾ ਜੋ ਜਵਾਬ ਸੌਦਾ ਸਾਧ ਨੇ ਦਿਤਾ ਉਨ੍ਹਾਂ ਦੀ ਪੂਰੀ ਲਿਸਟ ਇਸ ਪ੍ਰਕਾਰ ਹੈ :

ਸਵਾਲ 1 : ਤੁਹਾਡਾ ਪਿਛੋਕੜ ਕਿਥੋਂ ਦਾ ਹੈ? ਤੁਹਾਡਾ ਪ੍ਰਵਾਰ ਕਦੋਂ ਗੁਰੂਸਰ ਮੌੜਿਆ ਆਇਆ?

ਜਵਾਬ : ਸਾਡਾ ਪਿਛੋਕੜ ਚਿਤੌੜਗੜ੍ਹ ਰਾਜਸਥਾਨ ਦਾ ਹੈ। ਫਿਰ ਸਾਡੇ ਪੁਰਖਿਆਂ ਰਾਮਾਂ ਸਾਬੋ ਕੀ ਤਲਵੰਡੀ ਆ ਗਏ ਸੀ ਅਤੇ ਫਿਰ ਅਸੀਂ ਗੁਰੂਸਰ ਮੌੜਿਆ ਚਲੇ ਗਏ ਸੀ। ਮੇਰਾ ਅਤੇ ਮੇਰੇ ਪਿਤਾ ਜੀ ਦਾ ਜਨਮ ਗੁਰੂਸਰ ਮੌੜਿਆ ਹੀ ਹੋਇਆ ਸੀ।

ਸਵਾਲ 2 : ਪਹਿਲਾਂ ਤੁਹਾਡੇ ਕੋਲ ਕਿੰਨੀ ਜ਼ਮੀਨ ਸੀ ਅਤੇ ਗੁਰੂਸਰ ਮੌੜਿਆ ਆ ਕੇ ਕਿੰਨੀ ਜ਼ਮੀਨ ਲਈ?

ਜਵਾਬ : ਰਾਮੇ ਵਿਖੇ ਜ਼ਮੀਨ ਬਾਰੇ ਮੈਨੂੰ ਨਹੀਂ ਪਤਾ ਪਰ ਗੁਰੂਸਰ ਮੌੜਿਆ ਸਾਡੇ ਕੋਲ 172 ਬਿੱਘੇ (1 ਬਿਘ 5 ਕਨਾਲ) ਜ਼ਮੀਨ ਸੀ।

ਸਵਾਲ 3 : ਡੇਰਾ ਸੱਚਾ ਸੌਦਾ ਨਾਲ ਤੁਹਾਡੇ ਪ੍ਰਵਾਰ ਦੇ ਸਬੰਧ ਕਦੋਂ ਤੋਂ ਹਨ?

ਜਵਾਬ : ਮੇਰੇ ਨਾਨੀ ਜੀ ਜਸਮੇਲ ਕੌਰ ਡੇਰੇ ਜਾਂਦੇ ਸਨ ਫਿਰ ਮੈਂ ਆਪਣੇ ਪਿਤਾ ਜੀ ਨਾਲ  1972/1973 ਵਿਚ ਨਾਮ ਲਿਆ ਅਤੇ ਉਦੋਂ ਤੋਂ ਹੀ ਮੈਂ ਡੇਰੇ ਦਾ ਸ਼ਰਧਾਲੂ ਬਣ ਗਿਆ ਸੀ।

ਸਵਾਲ 4 : ਡੇਰੇ ਦੇ ਮੁਖੀ ਕੌਣ ਕੌਣ ਅਤੇ ਕਦੋਂ ਕਦੋਂ ਰਹੇ ਹਨ? ਹੁਣ ਡੇਰੇ ਦਾ ਮੁਖੀ ਕੌਣ ਹੈ?

ਜਵਾਬ : ਪਹਿਲੇ ਗੁਰੂ ਜੀ ਸ਼ਾਹ ਮਸਤਾਨਾ ਜੀ ਸਨ। ਉਨ੍ਹਾਂ 1948 ਵਿਚ ਸਿਰਸਾ ਡੇਰੇ ਦੀ ਸ਼ੁਰੂਆਤ ਕੀਤੀ ਅਤੇ ਇਹ 1960 ਤਕ ਇਹ ਮੁਖੀ ਰਹੇ। ਉਸ ਤੋਂ ਬਾਅਦ ਸ਼ਾਹ ਸਤਨਾਮ ਸਿੰਘ ਜੀ ਡੇਰੇ ਦੇ ਮੁਖੀ ਬਣੇ। ਜਿਨ੍ਹਾਂ ਨੂੰ ਸ਼ਾਹ ਮਸਤਾਨਾ ਜੀ ਨੇ ਮੁਖੀ ਥਾਪਿਆ ਸੀ ਅਤੇ 12/13 ਦਸੰਬਰ 1991 ਤਕ ਇਹ ਡੇਰੇ ਦੇ ਮੁਖੀ ਰਹੇ ਅਤੇ ਉਸ ਤੋਂ ਬਾਅਦ ਮੈਂ ਡੇਰੇ ਸਿਰਸੇ ਦਾ ਮੁਖੀ ਬਣਿਆ। ਜੋ ਹੁਣ ਤਕ ਮੈਂ ਹੀ ਡੇਰੇ ਦਾ ਮੁਖੀ ਹਾਂ।

ਸਵਾਲ 5 : ਡੇਰੇ ਮੁਖੀ ਦੇ ਅਧੀਨ ਕੌਣ ਕੌਣ ਕਿਸ ਉਪਾਧੀ 'ਤੇ ਕੰਮ ਕਰਦਾ ਸੀ?

ਜਵਾਬ : ਡੇਰੇ ਦੇ ਚੇਅਰ ਪਰਸਨ ਇੰਦਰ ਸੈਨ ਸਨ ਉਨ੍ਹਾਂ ਤੋਂ ਬਾਅਦ ਡਾ. ਨੈਨ ਚੇਅਰ ਪਰਸਨ ਬਣੇ। ਕਦੋਂ ਬਣੇ ਮੈਨੂੰ ਨਹੀਂ ਯਾਦ। ਇੰਦਰ ਸੈਨ ਦੇ ਬਜ਼ੁਰਗ ਹੋਣ ਤੋਂ ਬਾਅਦ ਡਾ. ਨੈਨ ਚੇਅਰ ਪਰਸਨ ਬਣੇ। ਇਨ੍ਹਾਂ ਤੋਂ ਬਾਅਦ ਵਿਪਾਸਨਾ ਚੇਅਰ ਪਰਸਨ ਬਣੀ। ਇਨ੍ਹਾਂ ਦੇ ਥੱਲੇ  2/3 ਵਾਈਸ ਪ੍ਰੈਜ਼ੀਡੈਂਟ ਸਨ। ਸ਼ਾਹ ਸਤਨਾਮ ਟਰੱਸਟ ਡਾ ਮੈਂ ਚੀਫ਼ ਪੈਟਰਨ ਸੀ। ਇਸ ਕਰਕੇ ਡੇਰੇ ਦੇ ਕੰਮ ਕਰ ਲਈ ਮੇਰੇ ਦਸਤਖ਼ਤ ਕਰਵਾ ਲੈਂਦੇ ਸਨ। ਦਰਸ਼ਨ ਸਿੰਘ ਨੂੰ ਲੋੜ ਪੈਣ 'ਤੇ ਮੁਖਤਿਆਰਨਾਮਾ ਦੇ ਕਰ ਕੰਮ ਕਰ ਲਿਆ ਜਾਂਦਾ ਸੀ। 45 ਮੈਂਬਰ ਸਾਧ ਸੰਗਤ ਜੀ ਚੁਣਦੀ ਸੀ ਅਤੇ ਡੇਰੇ ਦੀ ਮੈਨੇਜਮੈਂਟ ਥਾਪਦੀ ਸੀ। ਸੰਗਤ ਦੇ ਵਧਣ ਨਾਲ ਇਨ੍ਹਾਂ ਦੀ ਗਿਣਤੀ ਵਧਦੀ ਗਈ ਅਤੇ ਹੁਣ 45 ਮੈਂਬਰ ਇੱਕ ਸਟੇਟ ਦੀ ਕਾਰਗੁਜ਼ਾਰੀ ਦੇਖਦੇ ਹਨ। ਇਸ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਹੈ ਮੈਂ ਕਿਸੇ ਡਾ ਨਾਮ ਨਹੀਂ ਜਾਣਦਾ। ਮੈਨੂੰ ਕਿਸੇ ਦਾ ਨਾਮ ਨਹੀਂ ਪਤਾ।

Sauda SadhSauda Sadh

ਸਵਾਲ 6 : ਹੁਣ ਕੌਣ ਕੌਣ ਉਨ੍ਹਾਂ ਉਪਾਧੀਆਂ 'ਤੇ ਕੰਮ ਕਰਦਾ ਹੈ? ਅਤੇ ਉਨ੍ਹਾਂ ਦੀਆਂ ਹੁਣ ਕੀ ਡਿਊਟੀਆਂ ਹਨ?

ਜਵਾਬ : ਹੁਣ ਡਾ.ਨੈਨ ਡੇਰੇ ਦੇ ਵਾਈਸ ਚੇਅਰਪਰਸਨ ਹਨ ਅਤੇ ਵਿਪਾਸਨਾ ਚੇਅਰ ਪਰਸਨ ਹਨ। ਜੋ ਡੇਰੇ ਦੀ ਸਾਂਭ ਸੰਭਾਲ ਕਰਦੇ ਸੀ ਜੋ ਬੱਚਿਆਂ ਦੀ ਪੜ੍ਹਾਈ ਕਰਵਾਉਂਦੇ ਸੀ, ਸ਼ਾਦੀ ਕਰਵਾਉਂਦੇ ਸੀ ਜੋ ਕੁੜੀਆਂ ਅਤੇ ਮੁੰਡਿਆਂ ਡਾ ਸਕੂਲ ਅਤੇ ਹੋਸਟਲ ਵੇਖੋ ਵੱਖਰੇ ਹਨ। ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਬਾਰੇ ਮੈਨੂੰ ਕੋਈ ਯਾਦ ਨਹੀਂ ਹੈ। ਹਫਤੇ ਵਿਚ ਕਰੀਬ 5/7 ਵਿਆਹ ਕਰਦੇ ਸੀ ਅਤੇ ਜ਼ਿਆਦਾ ਤੋਂ ਜ਼ਿਆਦਾ  10/12 ਤਕ ਵਿਆਹ ਕਰ ਦਿੰਦੇ ਸੀ।

 

ਸਵਾਲ 7 : ਤੁਹਾਡੇ ਨੀਚੇ ਕੰਮ ਕਰਨ ਵਾਲਿਆਂ ਨੂੰ ਕੌਣ ਹੁਕਮ ਦਿੰਦਾ ਸੀ ਜਾਂ ਕੰਮ ਦਸਦਾ ਸੀ ਅਤੇ ਆਪ ਜੋ ਕੰਮ ਦਸਦੇ ਸੀ ਉਹ ਕੰਮ ਉਹ ਖੁਦ ਕਰਦੇ ਸੀ ਜਾਂ ਕਿਸੇ ਤੋਂ ਕਰਵਾਉਂਦੇ ਸੀ?

ਜਵਾਬ : ਮੈਨੇਜਮੈਂਟ ਹੀ ਸਾਰਾ ਕੰਮ ਕਰ ਚਲਾਉਂਦੀ ਸੀ ਅਸੀਂ ਤਾਂ ਸ਼ਰਾਬ,ਸਾਰੇ ਨਸ਼ੇ ਮੀਟ,ਆਂਦਾ ਔਰ ਵੈਸ਼ਿਆ ਵਰੀਤੀ ਤੋਂ ਵਰਜਦੇ ਸੀ। ਮੈਂ ਕੋਈ ਹੁਕਮ ਨਹੀਂ ਦਿੰਦਾ ਸੀ।

Ranjit Singh DhadrianwaleRanjit Singh Dhadrianwale

ਸਵਾਲ 8 : ਸਿੱਖ ਪ੍ਰਚਾਰਕਾਂ (ਬਲਜੀਤ ਸਿੰਘ ਦਾਦੂਵਾਲ,ਪੰਥਪ੍ਰੀਤ,ਢੱਡਰੀਆਂਵਾਲਾ  ਅਤੇ ਹਰਜਿੰਦਰ ਸਿੰਘ ਮਾਝੀ ਨਾਲ ਤੁਹਾਡੇ ਸਬੰਧ ਕਿਹੋ ਜਿਹੇ ਸਨ?

ਜਵਾਬ : ਇਨ੍ਹਾਂ ਵਿਚੋਂ ਕੋਈ ਸਾਨੂੰ ਨਹੀਂ ਮਿਲਿਆ ਅਤੇ ਨਾ ਹੀ ਪ੍ਰਸਨਲੀ ਜਾਣਦਾ ਹਾਂ। ਘੂਕਿਆਂ ਵਾਲੀ ਵਿਚ ਸਾਡੀ ਗੱਡੀ 'ਤੇ ਅਟੈਕ ਹੋਇਆ ਸੀ। ਡਰਾਈਵਰ ਫੁਲ ਸੀ ਜਿਸ ਨਾਲ ਇਹ ਗੱਲ ਹੋਈ ਸੀ ਕਿ ਇਹ ਅਟੈਕ ਦਾਦੂਵਾਲ ਦਾ ਹੱਥ ਹੋ ਸਕਦਾ ਹੈ। ਪੰਥਪ੍ਰੀਤ ਸਿੰਘ, ਹਰਜਿੰਦਰ ਸਿੰਘ ਮਾਝੀ ਅਤੇ ਢੱਡਰੀਆਂਵਾਲਾ ਨਾਲ ਸਾਡਾ ਕੋਈ ਸਰੋਕਾਰ ਨਹੀਂ ਸੀ। ਇਨ੍ਹਾਂ ਨਾਲ ਮੇਰਾ ਕੋਈ ਮਤਭੇਦ ਨਹੀਂ ਸੀ।

DaduwalDaduwal

ਸਵਾਲ 9 : ਕੀ ਡੇਰੇ ਦੀ ਕੋਈ ਨੈਸ਼ਨਲ ਕਮੇਟੀ ਹੈ?

ਜਵਾਬ : ਡੇਰੇ ਦੀ ਮੈਨੇਜਮੈਂਟ ਹੀ ਇਸ ਬਾਰੇ ਦਸ ਸਕਦੀ ਹੈ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਮੈਨੇਜਮੈਂਟ ਹੀ ਇਸ ਬਾਰੇ ਦਸ ਸਕਦੀ ਹੈ।

ਸਵਾਲ 10 : ਸਾਡੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦਾਦੂਵਾਲ ਨੂੰ ਮਰਵਾਉਣਾ ਚਾਹੁੰਦੇ ਸੀ।

ਜਵਾਬ : ਅਸੀਂ ਇਹ ਚਰਚਾ ਸੁਣੀ ਸੀ ਕਿ ਦਾਦੂਵਾਲ ਸਾਨੂੰ ਮਰਵਾਉਣਾ ਚਾਹੁੰਦਾ ਹੈ ਪਰ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਨਾ ਹੀ ਅਸੀਂ ਕਿਸੇ ਨੂੰ ਮਰਵਾਉਣਾ ਚਾਹੁੰਦੇ ਸੀ

DaduwalDaduwal

ਸਵਾਲ 11 : ਐਮ.ਐਸ.ਜੀ. ਬਾਂਡ ਕਦੋਂ ਲਾਂਚ ਕੀਤਾ ਤੇ ਇਸ ਦੇ ਭਾਈਵਾਲ ਕੌਣ ਕੌਣ ਹਨ?

ਜਵਾਬ : ਮੈਨੂੰ ਦਰਸ਼ਨ ਸਿੰਘ ਨੇ ਐਮ.ਐਸ.ਜੀ. ਦੀ ਮਸ਼ਹੂਰੀ ਲਈ ਕਿਹਾ ਸੀ ਹੋਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਸਵਾਲ 12 :ਤੂੰ ਆਪਣੇ ਕੁੜਮ ਹਰਮਿੰਦਰ ਜੱਸੀ ਨੂੰ ਕਿਉਂ ਮਰਵਾਉਣਾ ਚਾਹੁੰਦਾ ਸੀ? ਮੌੜ ਬੰਬ ਬਲਾਸਟ ਦਾ ਕੀ ਮਕਸਦ ਸੀ?

ਜਵਾਬ : ਇਹ ਗ਼ਲਤ ਹੈ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 13 :ਖੱਟਾ ਸਿੰਘ ਤੋਂ ਬਾਅਦ ਤੁਹਾਡਾ ਡਰਾਈਵਰ ਕੌਣ ਸੀ?

ਜਵਾਬ : ਫੁਲ ਮੇਰਾ ਡਰਾਈਵਰ ਰਿਹਾ ਹੈ। ਖੱਟਾ ਸਿੰਘ ਕਦੇ ਵੀ ਮੇਰਾ ਡਰਾਈਵਰ ਨਹੀਂ ਰਿਹਾ।

 

ਸਵਾਲ 14 :ਤੁਹਾਡੇ ਨਾਲ ਕਾਰਾਂ ਦਾ ਮਕੈਨਿਕ ਕੌਣ ਸੀ ਜੋ ਹਮੇਸ਼ਾਂ ਤੁਹਾਡੇ ਕਾਫ਼ਲੇ ਦੇ ਨਾਲ ਜਾਂਦਾ ਸੀ?

ਜਵਾਬ : ਮੈਨੂੰ ਨਹੀਂ ਪਤਾ ਕੋਈ ਮਕੈਨਿਕ ਵੀ ਨਾਲ ਚਲਦਾ ਸੀ ਕੇ ਨਹੀਂ।

 

ਸਵਾਲ 15 : ਤੁਹਾਡੀ ਸਿਕਿਉਰਿਟੀ ਵਿਚ ਮੇਨ ਬਾਡੀ ਗਾਰਡ ਕੌਣ ਕੌਣ ਸਨ?

ਜਵਾਬ : ਮੇਰੇ 25/30 ਗੰਨਮੈਨ ਸਨ, ਮੇਨ ਬਾਡੀ ਗਾਰਡ ਕੋਈ ਨਹੀਂ ਸੀ।ਇਸ ਬਾਰੇ ਮੈਨੇਜਮੈਂਟ ਨੂੰ ਹੀ ਪਤਾ ਹੋ ਸਕਦਾ ਹੈ।

Sauda Sadh Sauda Sadh

 

ਸਵਾਲ 16 :ਤੁਹਾਡੀਆਂ ਫ਼ਿਲਮਾਂ ਕਿਸ ਬੈਨਰ ਤਹਿਤ ਬੰਦਿਆਂ ਸੀ?ਤੁਹਾਡੀਆਂ ਫ਼ਿਲਮਾਂ ਨੇ ਕੁੱਲ ਕਿਤਨਾ ਪੈਸਾ ਕਮਾਇਆ?

ਜਵਾਬ : ਇਹ ਹਕੀਕਤ ਇੰਟਰਟੇਨਮੈਂਟ ਬੈਨਰ ਥੱਲੇ ਹੀ ਬੰਦਿਆਂ ਸਨ। ਕਮਾਈ ਬਾਰੇ ਦਰਸ਼ਨ ਸਿੰਘ ਹੀ ਦੱਸ ਸਕਦਾ ਹੈ। ਇਸ ਸਬੰਧਿਤ ਰਿਕਾਰਡ ਬਾਰੇ ਮੈਨੂੰ ਕੁੱਝ ਨਹੀਂ ਪਤਾ।

 

ਸਵਾਲ 17 :ਤੁਹਾਡੀ ਜਾਣਕਾਰੀ ਮੁਤਾਬਿਕ ਡੇਰੇ ਦੀ ਕੁੱਲ ਕਿਤਨੀ ਜਾਇਦਾਦ ਹੈ?

ਜਵਾਬ : ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਮੈਨੇਜਮੈਂਟ ਹੀ ਦੱਸ ਸਕਦੀ ਹੈ।

 

ਸਵਾਲ 18 : ਡੇਰੇ ਦੇ ਕਮਰਸ਼ੀਅਲ ਇੰਟ੍ਰਸਟ ਕਿੱਥੇ ਕਿੱਥੇ ਹਨ?

ਜਵਾਬ : ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਮੈਨੇਜਮੈਂਟ ਹੀ ਦੱਸ ਸਕਦੀ ਹੈ।

 

ਸਵਾਲ 19 : ਭਾਰਤ ਵਿਚ ਕੁੱਲ ਕਿਤਨੇ ਡੇਰੇ ਹਨ ? ਅਤੇ ਵਿਦੇਸ਼ਾਂ ਵਿਚ ਕਿਸ ਕਿਸ ਥਾਂ 'ਤੇ ਡੇਰੇ ਹਨ?

ਜਵਾਬ : ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।

 

sps parmarsps parmar

ਸਵਾਲ 20 :ਡੇਰੇ ਦੀ ਵੈਬਸਾਈਟ 'ਤੇ ਡੇਰੇ ਦੇ ਪ੍ਰਬੰਧਨ ਬਾਰੇ ਕੀ ਲਿਖਿਆ ਹੈ? ਇਸ ਵਿਚ ਕਿਸ ਕਿਸ ਦਾ ਨਾਮ ਲਿਖਿਆ ਹੋਇਆ ਹੈ?

ਜਵਾਬ : ਡੇਰੇ ਦੀ ਮੈਨੇਜਮੈਂਟ ਹੀ ਇਸ ਬਾਰੇ ਜਾਂਦੀ ਹੈ।

 

ਸਵਾਲ 21 : ਯੂਥ ਵਿੰਗ ਦੇ 45 ਮੈਂਬਰ ਕੌਣ ਕੌਣ ਸਨ? ਇਹ ਮੈਂਬਰ ਕੌਣ ਬਣਾਉਂਦਾ ਸੀ?

ਜਵਾਬ : ਇਹ ਮੈਂਬਰ ਸੰਗਤ ਹੀ ਚੁਣਦੀ ਸੀ। ਜਿਸ ਦੇ ਰਿਕਾਰਡ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਹੈ।

 

ਸਵਾਲ 22 :ਜਤਿੰਦਰਵੀਰ ਅਰੋੜਾ ਨੂੰ 45 ਮੈਂਬਰੀ ਕਮੇਟੀ ਦਾ ਮੈਂਬਰ ਕਿਸ ਦੇ ਕਹਿਣ 'ਤੇ ਬਣਵਾਇਆ ਸੀ?

ਜਵਾਬ : ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 23 : ਪ੍ਰਿਥਵੀ ਸਿੰਘ ਉਰਫ ਪਿਰਥੀ ਅਤੇ ਦਵਿੰਦਰ ਸਿੰਘ ਹਰਿਏਵਾਲਾ ਨੂੰ 45 ਮੈਂਬਰੀ ਕਮੇਟੀ ਦਾ ਮੈਂਬਰ ਕਿਸ ਦੇ ਕਹਿਣ 'ਤੇ ਬਣਵਾਇਆ ਸੀ ?

ਜਵਾਬ : ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

Dera Sirsa Dera Sirsa

ਸਵਾਲ 24 : ਕੀ ਡੇਰੇ ਵਿਚ ਕੋਈ ਵੱਖਰੀ ਕਰੰਸੀ ਵੀ ਚਲਦੀ ਸੀ?

ਜਵਾਬ : ਕੂਪਨ ਬਾਰੇ ਸੁਣਿਆ ਸੀ ਪਰ ਵੱਖਰੀ ਕਰੰਸੀ ਬਾਰੇ ਕਮੇਟੀ ਹੀ ਦੱਸ ਸਕਦੀ ਹੈ।

 

ਸਵਾਲ 25: ਡੇਰੇ ਦੀ ਜ਼ਮੀਨ 'ਤੇ ਫੈਕਟਰੀਆਂ ਕਿਸ ਤਰ੍ਹਾਂ ਲੱਗਿਆ,ਇਨ੍ਹਾਂ ਦੀ ਮਾਲਕੀ ਕਿਸਦੀ ਹੈ ?

ਜਵਾਬ : ਮੈਨੂੰ ਨਹੀਂ ਪਤਾ ਇਸ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਹੈ।

 

ਸਵਾਲ 26 ਆਪਦੇ ਡੇਰੇ ਦੇ ਕੁੱਲ ਕਿੰਨੇ ਸ਼ਰਧਾਲੂ ਹਨ?

ਜਵਾਬ : ਤਕਰੀਬਨ 5/6  ਕਰੋੜ।

 

ਸਵਾਲ 27: ਡੇਰੇ ਵਿਚ ਕੋਈ ਚੜ੍ਹਾਵਾ ਨਹੀਂ ਚੜ੍ਹਦਾ ਪਰ ਫਿਰ ਇੰਨਾ ਪੈਸਾ ਕਿਥੋਂ ਆਇਆ?

ਜਵਾਬ : ਖੇਤੀਬਾੜੀ ਅਤੇ ਕੰਟੀਨਾਂ ਦੀ ਇਨਕਮ ਨਾਲ ਹੀ ਪੈਸਾ ਆਉਂਦਾ ਸੀ ਬਾਕੀ ਡਿਟੇਲ ਵਿਚ ਮੈਨੇਜਮੈਂਟ ਹੀ ਦੱਸ ਸਕਦੀ ਹੈ।

Dera Sacha SaudaDera Sacha Sauda

ਸਵਾਲ 28 : ਪਰਮਾਰਥ ਇਕੱਠਾ ਕਰਨ ਦਾ ਕੀ ਪ੍ਰੋਸੈਸ ਹੈ?

ਜਵਾਬ : ਮਾਨਵਤਾ ਅਤੇ ਸ੍ਰਿਸ਼ਟੀ ਦੀ ਭਲਾਈ ਲਈ ਸੰਗਤ ਨੂੰ ਆਪਣੇ ਆਪਣੇ ਘਰੋਂ ਰੋਜ਼ ਦਾ 1-1 ਰੁਪਇਆ ਕੱਢ ਕੇ ਅਤੇ ਇਸ ਨੂੰ ਮਾਨਵਤਾ ਅਤੇ ਦ੍ਰਿਸ਼ਟੀ ਦੀ ਭਲਾਈ ਲਈ ਇਕੱਠੇ ਕੀਤੇ ਗਏ ਪੈਸੇ ਨੂੰ ਪਰਮਾਰਥ ਕਹਿੰਦੇ ਹਾਂ।

 

ਸਵਾਲ 29 : ਡੇਰਾ ਸੱਚਾ ਸੌਦਾ ਦਾ ਕੋਈ ਰਜਿਸਟਰਡ ਟਰੱਸਟ ਜਾਂ ਸੁਸਾਇਟੀ ਹੈ ? ਇਹ ਸਾਰੇ ਦਸਤਾਵੇਜ਼ ਕਿਸ ਕੋਲੋਂ ਮਿਲ ਸਕਦੇ ਹਨ?

ਜਵਾਬ : ਸ਼ਾਹ ਸਤਨਾਮ ਜੀ ਦੇ ਨਾਮ ਪਰ ਰਜਿਸਟਰਡ ਟਰੱਸਟ ਹੈ। ਟਰੱਸਟ ਵਿਚ ਨਵਾਂ ਮੈਂਬਰ ਪਾਉਣ ਅਤੇ ਕੱਢਣ ਲਈ ਮੇਰੇ ਦਸਤਖ਼ਤ ਲੈਂਦੇ ਸਨ। ਸਬੰਧਤ ਕਾਗਜ਼ਾਤ ਮੈਨੇਜਮੈਂਟ ਕੋਲੋਂ ਮਿਲ ਸਕਦੇ ਹਨ।

 

ਸਵਾਲ 30 : ਡੇਰੇ ਦੇ ਨਾਮ 'ਤੇ ਕਿੰਨੇ ਬੈੰਕ ਅਕਾਊਂਟ ਹਨ ਅਤੇ ਉਨ੍ਹਾਂ ਵਿਚੋਂ ਪੈਸੇ ਕੌਣ ਕੌਣ ਕਢਵਾ ਸਕਦਾ ਹੈ?

ਜਵਾਬ : ਕੋਈ ਜਾਣਕਾਰੀ ਨਹੀਂ। ਮੈਨੇਜਮੈਂਟ ਹੀ ਦੱਸ ਸਕਦੀ ਹੈ।

 

ਸਵਾਲ 31 :ਡੇਰੇ ਦਾ ਚਾਰਟਡ ਅਕਾਊਂਟੈਂਟ ਕੌਣ ਹੈ ਜਿਸ ਕੋਲ ਡੇਰੇ ਦਾ ਸਾਰਾ ਹਿਸਾਬ ਕਿਤਾਬ ਹੋਵੇਗਾ?

ਜਵਾਬ : ਕੋਈ ਜਾਣਕਾਰੀ ਨਹੀਂ।ਮੈਨੇਜਮੈਂਟ ਹੀ ਦੱਸ ਸਕਦੀ ਹੈ।

 

ਸਵਾਲ 32 : ਗੁਫ਼ਾ ਦਾ ਕੀ ਮਤਲਬ ਹੈ ਇਹ ਬਣਾਏ ਜਾਂ ਦਾ ਕੀ ਕਾਰਨ ਸੀ ?

ਜਵਾਬ : ਸ਼ਾਹ ਮਸਤਾਨਾਂ ਜੀ ਡੂੰਗੀ ਗੁਫ਼ਾ ਵਿਚ ਰਹਿੰਦੇ ਸਨ ਅਤੇ ਸ਼ਾਹ ਸਤਨਾਮ ਜੀ ਚੁਬਾਰੇ ਵਿਚ ਨਿਵਾਸ ਕਰਦੇ ਸੀ ਜੋ ਗੋਲ ਆਕਾਰ ਦੀ ਸੀ ਅਤੇ ਉਸ ਨੂੰ ਗੁਫ਼ਾ ਹੀ ਕਹਿਆ ਜਾਣ ਲੱਗਾ। ਜੋ ਮੈਂ ਗੱਦੀ ਮਿਲਣ 'ਤੇ ਉਸ ਦਾ ਨਾਮ ਤੇਰਾ ਵਾਸ ਰੱਖ ਦਿੱਤਾ ਸੀ। ਇਸ ਥਾਂ 'ਤੇ ਪਰਵਾਰ ਅਤੇ ਲਾਂਗਰੀ ਨੂੰ ਹੀ ਆਉਣ ਦੀ ਇਜਾਜ਼ਤ ਸੀ।

 

ਸਵਾਲ 33 : ਜੋ ਡੇਰੇ ਵਿਚ ਨਪੁੰਸਕ ਕਿਸ ਕਾਰਨ ਬਣਾਏ ਜਾਂਦੇ ਸੀ?

ਜਵਾਬ : ਇਸ ਬਾਰੇ ਮੇਰੇ 'ਤੇ ਕੇਸ ਚਲਦਾ ਸੀ ਪਰ ਇਹ ਗ਼ਲਤ ਇਲਜ਼ਾਮ ਹੈ।

 

HoneypreetHoneypreet

ਸਵਾਲ 34 : ਹਨੀਪ੍ਰੀਤ ਕੌਰ ਹੈ? ਇਸ ਦੀ ਅਡਾਪਸ਼ਨ ਲਈ ਕੋਈ ਡਾਕੂਮੈਂਟ ਬਣਵਾਇਆ ਹੈ ਜਾਂ ਨਹੀਂ?

ਜਵਾਬ : ਇਸ ਦੇ ਸਹੁਰਿਆਂ ਨਾਲ ਝਗੜਾ ਚਲਦਾ ਸੀ ਜੋ ਸਾਡੇ ਡੇਰੇ ਆਪਣੇ ਪ੍ਰਵਾਰ ਸਮੇਤ ਆਉਂਦੀ ਸੀ ਜੋ ਅਸੀਂ ਉਸ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ ਸੀ।

 

ਸਵਾਲ 35 : ਤੁਸੀਂ ਆਪਣੀ ਸਿਕਿਉਰਿਟੀ ਬਾਰੇ ਖੁਦ ਚਿਠੀ ਲਿਖ ਕੇ ਜ਼ਿੰਮੇਵਾਰੀ ਲਈ ਸੀ ਤਾਂ ਕੀ ਤੁਸੀਂ ਪੈਰੋਲ 'ਤੇ ਜਾਂ ਸਕੋ ? ਅਤੇ ਹੁਣ ਪੰਜਾਬ ਜਾਣ ਬਾਰੇ ਤੁਸੀਂ ਸਿਕਿਉਰਿਟੀ ਦਾ ਭਾਣਾ ਬਣਾ ਰਹੇ ਹੋ ਇਹ ਕਿਉਂ?

ਜਵਾਬ : ਇਸ ਚਿਠੀ ਬਾਰੇ ਮੈਨੂੰ ਯਾਦ ਨਹੀਂ ਪਰ ਮੈਂ ਸਰਕਾਰੀ ਸਿਕਿਉਰਿਟੀ ਨਾਲ ਹੀ ਜੇਲ੍ਹ ਤੋਂ ਬਾਹਰ ਗਿਆ ਸੀ। ਪੰਜਾਬ ਰਾਜ ਵਿਚ ਜਾਣ ਵਿਚ ਸਾਨੂੰ ਜਾਣ ਦਾ ਖ਼ਤਰਾ ਹੈ ਕਿਉਂਕਿ ਕਈ ਅਤਿਵਾਦੀ ਸੰਗਠਨਾਂ ਨੇ ਸਾਨੂੰ ਪਹਿਲਾਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ।

 

ਸਵਾਲ 36 : ਡੇਰੇ ਨੇ ਸਿਆਸਤ ਵਿਚ ਕਦੋਂ ਤੋਂ ਭਾਗ ਲੈਣਾ ਸ਼ੁਰੂ ਕੀਤਾ ਅਤੇ ਅਜਿਹਾ ਕਰਨ ਦੀ ਕੀ ਜ਼ਰੂਰਤ ਸੀ?

ਜਵਾਬ : ਮੈਨੂੰ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ। ਇਸ ਬਾਰੇ ਸੰਗਤ ਹੀ ਫ਼ੈਸਲਾ ਲੈਂਦੀ ਸੀ।

 

ਸਵਾਲ 37 : ਨੋਟ ਬੰਦੀ ਦੌਰਾਨ ਨਵੀਂ ਕਰੰਸੀ ਨਾਲ ਪੁਰਾਣੀ ਕਰੰਸੀ ਨੂੰ ਬਦਲਾਉਣ ਲਈ ਕੀ ਤਰੀਕਾ ਅਪਣਾਇਆ ਗਿਆ?

ਜਵਾਬ : ਇਸ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਹੈ।

 

ਸਵਾਲ 38 : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਖਿਲਾਰਨ ਦਾ ਪਲੈਨ ਕਿਸ ਦਾ ਸੀ?

ਜਵਾਬ : ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 39 : ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਕੇ ਕਿਥੇ ਲੈ ਗਏ ਸੀ? ਅਤੇ ਹੁਣ ਉਹ ਬਾਕੀ ਸਰੂਪ ਕਿੱਥੇ ਹੈ?

ਜਵਾਬ : ਸਾਨੂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 40 :  ਕੀ ਤੁਸੀਂ ਮਹਿੰਦਰ ਪਾਲ ਬਿੱਟੂ ਨੂੰ ਜਾਂਦੇ ਹੋ? ਮਹਿੰਦਰਪਾਲ ਬਿੱਟੂ ਦਾ ਸਬੰਧ ਕਿਸ ਕਮੇਟੀ ਨਾਲ ਸੀ?

ਜਵਾਬ  : ਮੈਂ ਇਸ ਨੂੰ ਨਹੀਂ ਜਾਂਦਾ ਇਸ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਹੈ।

 

ਸਵਾਲ 41 :  ਕੀ ਤੁਹਾਨੂੰ ਪਤਾ ਹੈ ਮਹਿੰਦਰਪਾਲ ਬਿੱਟੂ ਦਾ ਕਤਲ ਜੇਲ੍ਹ ਵਿਚ ਹੋ ਗਿਆ ਸੀ? ਕੀ ਤੁਹਾਨੂੰ ਪਤਾ ਹੈ ਮਹਿੰਦਰਪਾਲ ਬਿੱਟੂ ਦਾ ਕਤਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਹੋਇਆ ਸੀ?

ਜਵਾਬ : ਮੈਨੂੰ ਇਸ ਬਾਰੇ ਜੇਲ੍ਹ ਵਿਚ ਕਿਸੇ ਮੁਲਾਜ਼ਮ ਨੇ ਦੱਸਿਆ ਸੀ ਪਰ ਇਹ ਨਹੀਂ ਦੱਸਿਆ ਸੀ ਕਿ ਕਿਸ ਕਰਕੇ ਮਾਰਿਆ ਹੈ ਅਤੇ ਨਾ ਹੀ ਮੈਂ ਇਸ ਦੀ ਪੜਤਾਲ ਕੀਤੀ।

 

ਸਵਾਲ 42 : ਕੀ ਤੁਸੀਂ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਨੂੰ ਜਾਂਦੇ ਹੋ?

ਜਵਾਬ : ਮੈਂ ਇਨ੍ਹਾਂ ਨੂੰ ਨਹੀਂ ਜਾਂਦਾ।

 

ਸਵਾਲ 43 : ਇਹ ਕਿਸ ਕਮੇਟੀ ਨਾਲ ਸਬੰਧ ਰੱਖਦੇ ਹਨ?

ਜਵਾਬ : ਮੈਨੂੰ ਨਹੀਂ ਪਤਾ।

 

ਸਵਾਲ 44 :  ਕੀ ਤੁਹਾਨੂੰ ਪਤਾ ਹੈ ਕੀ ਤਿੰਨੇ ਬੰਦੇ ਹੁਣ ਕਿੱਥੇ ਹਨ?

ਜਵਾਬ: ਮੈਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਹੈ।

 

ਸਵਾਲ 45 :  ਕੀ ਤੁਹਾਨੂੰ ਪਤਾ ਹੈ ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਮਹਿੰਦਰਪਾਲ ਬਿੱਟੂ ਵਲੋਂ ਸੁਖਜਿੰਦਰ ਸਿੰਘ ਵਗੈਰਾ ਨੂੰ ਕਿਹਾ ਗਿਆ ਸੀ?

ਜਵਾਬ : ਮੈਨੂੰ ਨਹੀਂ ਪਤਾ।

Sauda SadhSauda Sadh

ਸਵਾਲ 46 : ਡੇਰੇ ਦੇ ਕਿਸੇ ਵੀ ਕੰਮ ਦੀ ਅਪਰੂਵਲ ਕੌਣ ਦਿੰਦਾ ਸੀ ?

ਜਵਾਬ : ਦਰਸ਼ਨ ਸਿੰਘ ਫੈਸਲੇ ਲੈਂਦਾ ਸੀ ਉਸ ਦੀ ਮੌਤ ਤੋਂ ਬਾਅਦ ਸ਼ਾਇਦ ਮੈਨੇਜਮੈਂਟ ਫੈਸਲੇ ਲੈਂਦੀ ਸੀ।

 

ਸਵਾਲ 47 : ਮਹਿੰਦਰਪਾਲ ਬਿੱਟੂ ਨੇ ਆਪਣੇ ਬਿਆਨ ਵਿਚ ਇਹ ਵੀ ਦੱਸਿਆ ਸੀ ਕਿ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਨੂੰ ਇਹ ਹੁਕਮ ਡੇਰੇ ਵਲੋਂ ਹੋਇਆ ਸੀ ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ?

ਜਵਾਬ : ਕੋਈ ਹੁਕਮ ਨਹੀਂ ਦਿੱਤਾ।

 

ਸਵਾਲ 48 :  ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਸਬੰਧੀ ਕੋਈ ਮੀਟਿੰਗ ਡੇਰੇ ਵਿਚ ਕਦੋਂ ਹੋਈ ਸੀ ?

ਜਵਾਬ : ਮੈਨੂੰ ਨਹੀਂ ਪਤਾ।

 

ਸਵਾਲ 49 : ਬੇਅਦਬੀਆਂ ਪੰਜਾਬ ਵਿਚ ਹੋਈਆਂ ਹਨ ਉਨ੍ਹਾਂ ਸਬੰਧੀ ਤੁਹਾਨੂੰ ਕੀ ਜਾਣਕਾਰੀ ਸੀ?

 ਜਵਾਬ : ਮੈਨੂੰ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 50 :  ਸੰਦੀਪ ਬਰੇਟਾ, ਹਰੀਸ਼ ਧੁਰਿ ਅਤੇ ਪ੍ਰਦੀਪ ਕਲੇਰ ਹੁਣ ਵੀ ਡੇਰੇ ਵਿਚ ਹਨ?

ਜਵਾਬ :  ਮੈਨੂੰ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 51 : ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮਾਝੀ ਦੇ ਦੀਵਾਨਾਂ ਵਿਚ ਡੇਰੇ ਦੇ ਲੌਕਟ ਲੁਹਾਏ ਗਏ, ਇਸ ਬਾਰੇ ਤੁਹਾਨੂੰ ਕਿਸ ਨੇ ਦੱਸਿਆ ਸੀ? ਇਸ ਬਾਰੇ ਤੁਹਾਡਾ ਕੀ ਰੀਐਕਸ਼ਨ ਸੀ?

ਜਵਾਬ : ਮੈਨੂੰ ਇਸ ਬਾਰੇ ਅੱਜ ਤਕ ਕੋਈ ਜਾਣਕਾਰੀ ਨਹੀਂ ਹੈ। ਇਹ ਤੱਥ ਮੈਨੂੰ ਆਪ ਨੇ ਹੀ ਦੱਸਿਆ ਹੈ। ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ ਅਤੇ ਪਰਮਾਤਮਾ ਉਨ੍ਹਾਂ ਨੂੰ ਸਦਬੁੱਧੀ ਬਖ਼ਸ਼ੇ।

 

ਸਵਾਲ 52 : ਇਸ ਬਾਰੇ (ਡੇਰੇ ਦੇ ਲੌਕਟ ਲੁਹਾਉਣ ਬਾਰੇ) ਹੁਣ ਤੁਹਾਡਾ ਕੀ ਐਕਸ਼ਨ ਪਲੈਨ ਹੈ?

ਜਵਾਬ : ਪਰਮਾਤਮਾ ਸਭ ਨੂੰ ਸਦਬੁੱਧੀ ਦੇਵੇ ਅਸੀਂ ਇਸ ਬਾਰੇ ਕਿਸੇ ਨੂੰ ਕੁੱਝ ਨਹੀਂ ਕਹਿਣਾ ਚਾਹੁੰਦੇ।

 

ਸਵਾਲ 53 : ਕੀ ਤੁਹਾਨੂੰ ਪਤਾ ਹੈ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਡੇਰੇ ਦੇ ਲੌਕਟ ਕਿਸ ਦੇ ਕਹਿਣ ਪਰ ਸੁੱਟੇ ਗਏ ਸੀ?

ਜਵਾਬ : ਮੈਨੂੰ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 54 : ਪ੍ਰੇਮੀਆਂ ਵਲੋਂ ਆਪਣੇ ਗਲਾਂ ਵਿਚੋਂ ਲੌਕਟ ਲਾਹ ਕਿ ਸੁੱਟਣ ਸਬੰਧੀ ਘਟਨਾ ਬਾਰੇ ਤੁਹਾਨੂੰ ਕਿਸ ਨੇ ਜਾਣਕਾਰੀ ਦਿੱਤੀ ਸੀ?

ਜਵਾਬ : ਮੈਨੂੰ ਇਸ ਬਾਰੇ ਤੁਹਾਡੇ ਕੋਲੋਂ ਹੀ ਪਤਾ ਲੱਗਾ ਹੈ।

 

ਸਵਾਲ 55 :  ਮੁੰਬਈ ਵਿਚ ਤੁਹਾਡਾ ਕੋਈ ਫਲੈਟ ਹੈ ਜਿਥੇ ਜਾਂ ਕੇ ਤੁਸੀਂ ਠਹਿਰਦੇ ਸੀ?

ਇਹ ਕਿਸ ਜਗਾ 'ਤੇ ਹੈ ?

ਜਵਾਬ : ਸਾਡੇ ਕਿਸੇ ਸ਼ਰਧਾਲੂ (ਜਿਸ ਦਾ ਨਾਮ ਨਹੀਂ ਪਤਾ) ਦਾ ਕਿਰਾਏ 'ਤੇ ਫਲੈਟ ਸੀ ਸਾਡਾ ਆਪਣਾ ਕੋਈ ਫਲੈਟ ਨਹੀਂ ਸੀ ਅਤੇ ਨਾ ਹੀ ਹੁਣ ਹੈ।

 

ਸਵਾਲ 56:  ਤੁਹਾਡੇ ਫਲੈਟ ਦੇ ਨਜ਼ਦੀਕ ਕੋਈ ਗੁਰਿੰਦਰ ਸਿੰਘ ਬਾਵਾ ਨਾਮ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਹਿੰਦਾ ਹੈ?

ਜਵਾਬ : ਮੈਂ ਅਜਿਹੇ ਕਿਸੇ ਵਿਅਕਤੀ ਨੂੰ ਨਹੀਂ ਜਾਣਦਾ ਹਾਂ।

Sauda SadhSauda Sadh

ਸਵਾਲ 57 : ਜੋ ਸੈਂਚੀ ਪ੍ਰਿਥਵੀ ਸਿੰਘ 45 ਮੈਂਬਰ ਬਾਘਾ ਪੁਰਾਣ ਨੇ ਮੱਲਕੇ ਬੇਅਦਬੀ ਲਈ ਵਰਤੀ ਉਹ ਕਿਸ ਨੇ ਉਸਨੂੰ ਦਿਤੀ ਸੀ?

ਜਵਾਬ : ਮੈਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ।

 

ਸਵਾਲ 58 : ਡੇਰੇ ਦੀ ਕਮਰਸ਼ੀਅਲਾਈਜੇਸ਼ਨ ਕਦੋਂ ਅਤੇ ਕਿਸ ਦੀ ਸਲਾਹ 'ਤੇ ਸ਼ੁਰੂ ਕੀਤੀ ਗਈ?

ਜਵਾਬ : ਇਹ ਸਾਰਾ ਮੈਨੇਜਮੈਂਟ ਦਾ ਹੀ ਕੰਮ ਸੀ ਇਸ ਵਿਚ ਮੇਰੈ ਪ੍ਰਵਾਨਗੀ ਦੀ ਕਦੀ ਲੋੜ ਨਹੀਂ ਪਈ।

 

ਸਵਾਲ 59 : ਕਿੰਗਜ਼ ਬਾਂਡ ਦੀ ਭਾਈਵਾਲੀ ਕਿਸ ਕਿਸ ਦੀ ਸੀ? ਇਹ ਬਾਂਡ ਕਿਉਂ ਬੰਦ ਕਰ ਦਿੱਤਾ ਗਿਆ ?

ਜਵਾਬ : ਮੇਰੇ ਧਿਆਨ ਵਿਚ ਇਸ ਬਾਰੇ ਨਾ ਸ਼ੁਰੂ ਹੋਣ ਬਾਰੇ ਅਤੇ ਨਾ ਬੰਦ ਹੋਣ ਬਾਰੇ ਕੋਈ ਗਿਆਨ ਹੈ।

 

ਸਵਾਲ 60 : ਪੰਜਾਬ ਦੇ ਕਿਹੜੇ ਕਿਹੜੇ 45 ਮੈਂਬਰ ਨੂੰ ਤੁਸੀਂ ਜਾਣਦੇ ਹੋ ?

ਜਵਾਬ : ਮੈਨੂੰ ਇਸ ਕਮੇਟੀ ਦੇ ਕਿਸੇ ਵੀ ਮੈਂਬਰ ਦਾ ਨਾਮ ਨਹੀਂ ਪਤਾ। ਇਸ ਬਾਰੇ ਮੈਨੇਜਮੈਂਟ ਹੀ ਜਾਣਕਾਰੀ ਦੇ ਸਕਦੀ ਹੈ। ਮੈਂ ਇਨ੍ਹਾਂ ਵਿਚੋਂ ਕਿਸੇ ਨੂੰ ਕਦੇ ਨਹੀਂ ਮਿਲਿਆ।

 

ਸਵਾਲ 61 : ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਚ ਹੋਈ ਬੇਅਦਬੀ ਬਾਰੇ ਤੁਹਾਨੂੰ ਕਿਸ ਨੇ ਦੱਸਿਆ ਸੀ?

ਜਵਾਬ : ਮੈਨੂੰ ਇਸ ਬਾਰੇ ਦਰਸ਼ਨ ਸਿੰਘ ਨੇ ਦੱਸਿਆ ਸੀ ਜਦੋਂ ਮੈਂ ਸਤਸੰਗ ਕਰਨ ਜਾ ਰਿਹਾ ਸੀ ਮੈਨੂੰ ਇਹ ਨਹੀਂ ਪਤਾ ਕਿ ਕਦੋਂ ਦੱਸਿਆ ਸੀ। ਇਸ ਬਾਰੇ ਮੈਂ ਕਿਹਾ ਸੀ ਕੇ ਇਹ ਬਹੁਤ ਹੀ ਨਿੰਦਣਯੋਗ ਕੰਮ ਹੈ। ਇਹ ਨਹੀਂ ਦੱਸਿਆ ਕਿ ਕਿਸਨੇ ਕੀਤੀ ਹੈ। ਪੰਜਾਬ ਵਿਚ ਪਵਿੱਤਰ ਗੁਰਬਾਣੀ ਦੀ ਬੇਅਦਬੀ ਹੋਈ ਹੈ। ਮੈਂ ਆਪਣੀ ਸੰਗਤ ਨੂੰ ਜੋ ਕਿਹਾ ਦੀ ਰਿਕਾਰਡਿੰਗ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਸ਼ਾਇਦ ਮੈਨੇਜਮੈਂਟ ਨੂੰ ਪਤਾ ਹੋ ਸਕਦਾ ਹੈ।

 

ਸਵਾਲ 62:  ਤੁਸੀਂ ਕਿਸ ਧਰਮ ਗ੍ਰੰਥ ਨੂੰ ਮੰਦੇ ਹੋ? ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਮੁਢਲੀ ਜਾਣਕਾਰੀ ਹੈ ?

ਜਵਾਬ : 1 ਗੁਰੂ ਸਹਿਬਾਨਾਂ ਦੀ ਪਵਿੱਤਰ ਬਾਣੀ (ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਹਾਂ)

2 ਪਵਿੱਤਰ ਗੀਤਾ, ਰਾਮਾਇਣ

3 ਪਵਿੱਤਰ ਬਾਈਬਲ

4 ਪਵਿੱਤਰ ਕੁਰਾਨ ਸ਼ਰੀਫ

ਸਾਡੇ ਕੋਲ ਇਨ੍ਹਾਂ ਵਿਚੋਂ ਕਿਸੇ ਦਾ ਪ੍ਰਕਾਸ਼ ਨਹੀਂ ਹੈ। ਅਸੀਂ ਸਾਡੇ ਗੁਰੂ ਜੀ ਦੀ ਲਿਖੀ ਹੋਈ ਡਾਇਰੀ ਪਵਿੱਤਰ ਦੋਹੇ ਅਤੇ ਬਾਣੀ ਪੜ੍ਹਿਆ ਕਰਦੇ ਸੀ।

 

ਸਵਾਲ 63 : ਤੁਸੀਂ ਚਾਰਾਂ ਧਰਮਾਂ ਦਾ ਨਾਮ ਗੁਰਮੀਤ ਰਾਮ ਰਹੀਮ ਸਿੰਘ ਰੱਖਿਆ ਹੈ। ਕੀ ਤੁਸੀਂ ਕਿਸੇ ਵੀ ਧਰਮ ਦੇ ਮੁਢਲੇ ਚਿਨ੍ਹਾਂ ਨੂੰ ਅਪਣਾਇਆ ਜਿਵੇਂ ਕਿ ਪੰਜ ਕਕਾਰ, ਜਨੇਊ ਆਦਿ ?

ਜਵਾਬ : ਇਹ ਨਾਮ ਅਸੀਂ ਤਾਂ ਰੱਖਿਆ ਕਿਉਂਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਕਿਸੇ ਵੀ ਧਰਮ ਦਾ ਸੀ ਚਿੰਨ੍ਹ ਧਾਰਨ ਨਹੀਂ ਕੀਤਾ।

 

ਸਵਾਲ 64 : ਡੇਰਾ ਸੱਚਾ ਸੌਦਾ ਵਿਚ ਕਿਸੇ ਵੀ ਥਾਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਕੀ ਨਹੀਂ ?

ਜਵਾਬ : ਨਹੀਂ ਹੈ ਜੀ।

 

ਸਵਾਲ 65 : ਜਿਨ੍ਹਾਂ ਨੇ ਤੁਹਾਡੇ ਕਹਿਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਨ੍ਹਾਂ ਨੂੰ ਤੁਸੀਂ ਕੀ ਇਨਾਮ ਦਿੱਤੇ ਸੀ? ਜੇਕਰ ਇਨਾਮ ਨਹੀਂ ਦਿਤੇ ਤਾਂ ਕਿਸ ਕਿਸ ਦੇ ਅਕਾਊਂਟ ਵਿਚ ਪੈਸੇ ਪਵਾਏ?

ਜਵਾਬ : ਮੈਂ ਕਿਸੇ ਨੂੰ ਇਸ ਬਾਰੇ ਕੋਈ ਇਨਾਮ ਨਹੀਂ ਦਿਤਾ।ਸਾਨੂੰ ਅਕਾਊਂਟਾਂ ਵਿਚ ਪੈਸੇ ਪਵਾਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 66 : ਬੇਅਦਬੀ ਕਰਨ ਪਿੱਛੇ ਤੁਹਾਡਾ ਕੀ ਮਕਸਦ ਸੀ? ਕੀ ਉਹ ਹਲ੍ਹ ਹੋਇਆ ?

ਜਵਾਬ : ਅਸੀਂ ਕੋਈ ਬੇਅਦਬੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਲਈ ਕੋਈ ਹੁਕਮ ਦਿਤਾ ਹੈ।

 

ਸਵਾਲ 67 : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਿਚ ਕਿਸ ਕਿਸ ਦਾ ਹੱਥ ਹੈ ?

ਜਵਾਬ : ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ।

 

ਸਵਾਲ 68 : ਕਿਸ ਕਿਸ 45 ਮੈਂਬਰ ਨੂੰ ਮਲਟੀਪਲੈਕਸ ਬਣਾਉਣ ਦੀ ਮਨਜ਼ੂਰੀ ਦਿਤੀ ਗਈ ਸੀ? ਮਹਿੰਦਰ ਪਾਲ ਬਿੱਟੂ ਨੂੰ ਇਹ ਬਣਾਉਣ ਲਈ ਕਿਉਂ ਕਿਹਾ ਗਿਆ ਸੀ?

ਜਵਾਬ : ਇਸ ਬਾਰੇ ਮੈਨੂੰ ਕੁੱਝ ਨਹੀਂ ਪਤਾ।

Dera Sirsa Dera Sirsa

ਸਵਾਲ 69 : ਭਾਰਤ ਵਿਚ ਤੁਹਾਡੇ ਕਿੰਨੇ ਹੋਰ ਮਲਟੀਪਲੈਕਸ ਬਣੇ ਹੋਏ ਹਨ ਅਤੇ ਉਨ੍ਹਾਂ ਦੀ ਮੈਨੇਜਮੈਂਟ ਕਿਸ ਤਰ੍ਹਾਂ ਚਲਦੀ ਹੈ?

ਜਵਾਬ : ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਮੈਨੇਜਮੈਂਟ ਹੀ ਦਸ ਸਕਦੀ ਹੈ।

 

ਸਵਾਲ 70 : ਡੇਰੇ ਵਿਚੋਂ ਜੋ ਮੁਜਰਮ ਇਸ਼ਤਿਹਾਰੀ ਕਰਾਰ ਦਿੱਤੇ ਜਾ ਚੁੱਕੇ ਹਨ ਉਹ ਅੱਜ ਕੱਲ੍ਹ ਕਿਥੇ ਹਨ?

ਜਵਾਬ : ਮੇਨੂ ਇਨ੍ਹਾਂ ਬਾਰੇ ਕੋਈ ਜਾਣਕਾਰੀ ਨਾ ਹੈ

 

ਸਵਾਲ 71 : ਨੈਸ਼ਨਲ ਕਮੇਟੀ ਦੇ ਮੈਂਬਰਾਂ ਦੀ ਚੋਣ ਕਿਸ ਤਰ੍ਹਾਂ ਕੀਤੀ ਗਈ ਸੀ?

ਜਵਾਬ : ਇਹ ਸਾਰੀਆਂ ਕਮੇਟੀਆਂ ਸਾਧ ਸੰਗਤ ਅਤੇ ਮੈਨੇਜਮੇੰਟ ਵਲੋਂ ਹੀ ਚੁਣੀਆਂ ਜਾਂਦੀਆਂ ਸਨ

 

ਸਵਾਲ 72 : ਸਟੇਟ ਕਮੇਟੀ ਦੇ 45 ਮੈਂਬਰਾਂ ਦੀ ਚੋਣ ਦਾ ਕੀ ਮਾਪਦੰਡ ਹੈ?

ਜਵਾਬ : ਇਹ ਸਾਰੀਆਂ ਕਮੇਟੀਆਂ ਸਾਧ ਸੰਗਤ ਅਤੇ ਮੈਨੇਜਮੈਂਟ ਵਲੋਂ ਹੀ ਚੁਣੀਆਂ ਜਾਂਦੀਆਂ ਸਨ ਅਸੀਂ ਇਨ੍ਹਾਂ ਨੂੰ ਨਹੀਂ ਚੁਣਦੇ ਹਾਂ

 

ਸਵਾਲ 73 : ਇੱਕ ਖਾਸ ਇਲਾਕੇ ਵਿਚ ਬੇਅਦਬੀ ਕਰਾਉਣ ਦਾ ਕੀ ਮਕਸਦ ਸੀ?

ਜਵਾਬ : ਮੈਨੂੰ ਇਸ ਬਾਰੇ ਕੁਝ ਨਹੀਂ ਪਤਾ

 

ਸਵਾਲ 74 : ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਦਾ ਪਲੈਨ ਕਿਸ ਦਾ ਸੀ?

ਜਵਾਬ : ਸਾਨੂ ਬਿਲਕੁਲ ਹੀ ਪਤਾ ਨਹੀਂ ਹੈ

 

ਸਵਾਲ 75 : ਸਿੱਖ ਧਰਮ, ਪ੍ਰਚਾਰਕਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਖ਼ਿਲਾਫ਼ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲਗਾਉਣ ਦਾ ਪਲੈਨ ਕਿਸ ਦਾ ਸੀ?

ਜਵਾਬ : ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

 

ਸਵਾਲ 76 : ਤੁਹਾਡੀ ਫ਼ਿਲਮ ਦਾ ਵਿਰੋਧ ਹੋਇਆ ਸੀ ਅਤੇ ਇਹ ਕਿਸ ਨੇ ਕੀਤਾ ਸੀ?

ਜਵਾਬ : ਦਰਸ਼ਨ ਸਿੰਘ ਨੇ ਆ ਕੇ ਦੱਸਿਆ ਸੀ ਕੀ ਪੰਜਾਬ ਵਿਚ ਸਾਡੀ ਫ਼ਿਲਮ ਨਹੀਂ ਚਲਣ ਦੇ ਰਹੇ   ਕੌਣ ਕਰ ਰਿਹਾ ਹੈ ਇਸ ਬਾਰੇ ਨਹੀਂ ਦੱਸਿਆ ਅਤੇ ਹਕੀਕਤ ਇੰਟਰਟੇਨਮੈਂਟ ਕੰਪਨੀ ਵਾਲਿਆਂ ਨੇ ਹਾਈ ਕੋਰਟ ਦੀ ਮਨਜ਼ੂਰੀ ਨਾਲ ਫ਼ਿਲਮ ਪੰਜਾਬ ਵਿਚ ਚਲਵਾਈ ਸੀ

 

ਸਵਾਲ 77 : ਕੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਡੇਰਾ ਸੱਚਾ ਸੌਦਾ ਦਾ ਹੀ ਨਾਅਰਾ ਹੈ? ਪੋਸਟਰਾਂ 'ਤੇ ਇਹ ਲਿਖਣ ਦਾ ਕੀ ਮਕਸਦ ਸੀ?

ਜਵਾਬ : ਹਾਂ, ਇਹ ਸਾਡਾ ਹੀ ਨਾਅਰਾ ਹੈ ਜੋ ਅਸੀਂ ਆਪਸ ਵਿਚ ਇੱਕ ਦੂਸਰੇ ਦਾ ਸਤਿਕਾਰ ਲਈ ਵਰਤਦੇ ਹਾਂ। ਪੋਸਟਰਾਂ ਵਿਚ ਇਹ ਲਿਖਣ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 78 : ਕੀ ਤੁਹਾਨੂੰ  ਪਤਾ ਹੈ ਕੀ ਤੁਹਾਡੇ ਡੇਰੇ ਦੇ ਇੱਕ ਸ਼ਰਧਾਲੂ ਸੁਖਵਿੰਦਰ ਸਿੰਘ ਸੰਨੀ ਵਾਸੀ ਕੋਟਕਪੂਰਾ ਨੇ ਇਹ ਪੋਸਟਰ ਲਿਖਿਆ ਸੀ ਅਤੇ ਐਫ਼.ਐਸ.ਐਲ. ਦੀ ਰਿਪੋਰਟ ਮੁਤਾਬਿਕ ਉਸ ਦੀ ਲਿਖਾਈ ਦਾ ਮਿਲਣ ਹੋ ਚੁੱਕਾ ਹੈ?

ਜਵਾਬ : ਮੈਂ ਇਸ ਨਾਂ ਦੇ ਸ਼ਖ਼ਸ ਦੇ ਬੰਦੇ ਨੂੰ ਨਹੀਂ ਜਾਣਦਾ।

 

ਸਵਾਲ 79 : ਤੁਸੀਂ ਧਾਰਮਿਕ ਗੁਰੂ ਹੋ ਅਤੇ ਤੁਸੀਂ ਦਸਦੇ ਹੋ ਕਿ ਤੁਸੀਂ ਸਾਰੇ ਧਰਮਾਂ ਦੇਸ਼ਾਂ ਦਾ ਅਧਿਐਨ ਕੀਤਾ ਹੋਇਆ ਹੈ? ਫਿਰ ਵੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਆਪਣੇ ਚੇਲਿਆਂ ਨੂੰ ਕਿਉਂ ਕਿਹਾ?

ਜਵਾਬ : ਅਸੀਂ ਇਸ ਬਾਰੇ ਕਿਸੇ ਨੂੰ ਕੁੱਝ ਨਹੀਂ ਕਿਹਾ।

 

ਸਵਾਲ 80 : ਜਦੋਂ ਤੁਹਾਨੂੰ ਪਤਾ ਲੱਗਾ ਕਿ ਮਹਿੰਦਰਪਾਲ ਬਿੱਟੂ ਦਾ ਕਤਲ ਜੇਲ੍ਹ ਵਿਚ ਹੋਇਆ ਉਦੋਂ ਤੁਸੀਂ ਆਪਣੇ ਪ੍ਰੇਮੀਆਂ ਨੂੰ ਕੀ ਸੰਦੇਸ਼ ਦਿਤਾ?

ਜਵਾਬ : ਮੈਂ ਇਸ ਬਾਰੇ ਕੋਈ ਪ੍ਰੇਮੀਆਂ ਨੂੰ ਕੋਈ ਸੰਦੇਸ਼ ਨਹੀਂ ਦਿਤਾ। ਇਸ ਬਾਰੇ ਕਮੇਟੀ ਵਲੋਂ ਕੋਈ ਸੰਦੇਸ਼ ਦੇਣ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 81 : ਮਹਿੰਦਰਪਾਲ ਬਿੱਟੂ ਨੂੰ ਜੋ ਹੁਕਮ ਦਿਤਾ ਜਾਣਦਾ ਸੀ ਉਹ ਸਿੱਧਾ ਤੁਹਾਡੇ ਰਾਹੀਂ ਦਿਤਾ ਜਾਂਦਾ ਸੀ ਜਾਣ ਕਿਸੇ ਕਮੇਟੀ ਰਾਹੀਂ ਦਿੱਤਾ ਜਾਂਦਾ ਸੀ ?

ਜਵਾਬ : ਅਸੀਂ ਕਿਸੇ 45 ਮੈਂਬਰੀ ਕਮੇਟੀ ਦੇ ਮੈਂਬਰ ਨੂੰ ਕੋਈ ਸਿੱਧਾ ਸੰਦੇਸ਼ ਕਦੀ ਨਹੀਂ ਦਿਤਾ।  ਇਸ ਬਾਰੇ ਮੈਨੇਜਮੈਂਟ ਕਮੇਟੀ ਹੀ ਦਸ ਸਕਦੀ ਹੈ।

 

ਸਵਾਲ 82 : ਮਹਿੰਦਰਪਾਲ ਬਿੱਟੂ ਜੋ ਵੀ ਕਿਸ ਕਮੇਟੀ ਅਧੀਨ ਕੰਮ ਕਰਦਾ ਸੀ?

ਜਵਾਬ : ਇਸ ਬਾਰੇ ਮੈਨੇਜਮੈਂਟ ਹੀ ਦਸ ਸਕਦੀ ਹੈ।

 

ਸਵਾਲ 83 : ਕੀ ਡੇਰੇ ਦੀਆਂ ਇਨ੍ਹਾਂ ਕਮੇਟੀਆਂ ਦਾ ਸੰਚਾਲਨ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਕੋਲ ਹੈ?

ਸਵਾਲ 77 : ਇਨ੍ਹਾਂ ਕਮੇਟੀਆਂ ਦਾ ਸੰਚਾਲਨ ਮੈਨੇਜਮੈਂਟ ਕੋਲ ਹੀ ਹੈ।

 

ਸਵਾਲ 84 : ਪ੍ਰੇਮੀਆਂ ਵਲੋਂ ਲੌਕਟ ਨੂੰ ਆਪਣੇ ਗੁਰੂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ

ਜਵਾਬ : ਬੁਰਜ ਜਵਾਹਰ ਸਿੰਘ ਵਾਲਾ ਦੀ ਘਟਨਾ ਸਬੰਧੀ ਡੇਰੇ ਵਿਚ ਮੀਟਿੰਗ ਹੋਈ ਹੋਵੇਗੀ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ

 

ਸਵਾਲ 85 : ਜੇਕਰ ਮੀਟਿੰਗ ਹੋਈ ਸੀ ਤਾਂ ਪ੍ਰੇਮੀਆਂ ਨੂੰ ਤੁਸੀਂ ਕੀ ਸੰਦੇਸ਼ ਦਿੱਤਾ ਗਿਆ ਸੀ?

ਜਵਾਬ : ਕੋਈ ਸੰਦੇਸ਼ ਨਹੀਂ ਦਿੱਤਾ

 

ਸਵਾਲ 86 : ਜੇਕਰ ਤੁਸੀਂ ਇਸ ਘਟਨਾ ਸਬੰਧੀ ਕੋਈ ਸੰਦੇਸ਼ ਨਹੀਂ ਦਿੱਤਾ ਤਾਂ ਫਿਰ ਇਸ ਸਬੰਧੀ ਕੋਈ ਗੁਪਤ ਮੀਟਿੰਗ ਕੀਤੀ ਗਈ ਹੋਵੇਗੀ?

ਜਵਾਬ : ਕੋਈ ਗੁਪਤ ਮੀਟਿੰਗ ਨਹੀਂ ਕੀਤੀ

 

ਸਵਾਲ 87 : ਇਸ ਗੁਪਤ ਮੀਟਿੰਗ ਵਿਚ ਸਿਖਾਂ ਤੋਂ ਬਦਲਾ ਲੈਣ ਲਈ ਕੋਈ ਪਲੈਨਿੰਗ ਕੀਤੀ ਹੋਵੇਗੀ?

ਜਵਾਬ : ਕੋਈ ਪਲੈਨਿੰਗ ਅਤੇ ਮੀਟਿੰਗ ਨਹੀਂ ਕੀਤੀ

 

ਸਵਾਲ 88 : ਗੁਰੂ ਗ੍ਰੰਥ ਸਾਹਿਬ ਦੀ ਚੋਰੀ ਸਬੰਧੀ ਤੁਹਾਨੂੰ ਕੀ ਜਾਣਕਾਰੀ ਹੈ?

ਜਵਾਬ : ਇਸ ਬਾਰੇ ਮੈਨੂੰ ਕੁਝ ਨਹੀਂ ਪਤਾ

 

ਸਵਾਲ 89 : ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਬਾਰੇ ਜਾਣਕਾਰੀ ਤੁਹਾਨੂੰ ਕਿਵੇਂ ਦਿੱਤੀ ਗਈ?

ਜਵਾਬ : ਇਸ ਬਾਰੇ ਮੈਨੂੰ ਕੁਝ ਨਹੀਂ ਪਤਾ।

 

ਸਵਾਲ 90 : ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੋਸਟਰ ਕਿਉਂ ਲਗਾਏ ਗਏ?

ਜਵਾਬ : ਮੈਨੂੰ ਨਹੀਂ ਪਤਾ।

 

ਸਵਾਲ 91 : ਕੀ ਇਹ ਪੋਸਟਰ ਲਗਾ ਕਿ ਸਿਖਾਂ ਨੂੰ ਭੜਕਾਉਣਾ ਚਾਹੁੰਦੇ ਸੀ?

ਜਵਾਬ : ਇਸ ਬਾਰੇ ਮੈਨੂੰ ਕੁਝ ਨਹੀਂ ਪਤਾ।

 

ਸਵਾਲ 92 : ਕੀ ਪੋਸਟਰ ਲਗਾਕੇ ਸਿਖਾਂ ਤੋਂ ਲੌਕਟ ਲਗਾਉਣ ਦਾ ਬਦਲਾ ਲੈਣ ਦਾ ਸੰਦੇਸ਼ ਪਹੁੰਚਾਉਣਾ ਚਾਹੁੰਦੇ ਸੀ?

ਜਵਾਬ : ਮੈਨੂੰ ਇਸ ਬਾਰੇ ਕੁਝ ਨਹੀਂ ਪਤਾ।

 

ਸਵਾਲ 93 :  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਡੇਰੇ ਵਿਚ ਕਿੰਨੀਆਂ ਮੀਟਿੰਗਾਂ ਕੀਤੀਆਂ ਗਿਆਨ ਜਾਂ ਬਾਹਰ ਕੋਈ ਮੀਟਿੰਗ ਕੀਤੀ ਹੈ?

ਜਵਾਬ : ਕੋਈ ਵੀ ਮੀਟਿੰਗ ਕਿਸੇ ਸਬੰਧ ਵਿਚ ਨਹੀਂ ਕੀਤੀ ਜੋ  ਸੰਦੇਸ਼ ਮਾਨਵਤਾ ਭਲਾਈ ਲਈ ਦਿੰਦੇ ਸੀ ਉਹ ਸਤਸੰਗ ਵਿਚ ਹੀ ਕਹਿ ਦਿੰਦੇ ਸੀ। ਕੋਈ ਵੀ ਗੁਪਤ ਮੀਟਿੰਗ ਮੈਨੇਜਮੈਂਟ ਕਮੇਟੀ ਨਾਲ ਨਹੀਂ ਕੀਤੀ।

Dera Sacha SaudaDera Sacha Sauda

ਸਵਾਲ 94 : ਜਾਮੇ ਇੰਨਸਾਨ ਕਰਨ ਦਾ ਕੀ ਮਕਸਦ ਸੀ? ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਕਲ ਕਿਸ ਮਕਸਦ ਨਾਲ ਕੀਤੀ ਗਈ ਸੀ? ਇਸ ਸਾਰੇ ਦੀ ਸਲਾਹ ਕਿਸ ਨੇ ਦਿੱਤੀ ਸੀ?

ਜਵਾਬ : ਕਿਸੇ ਨੇ ਕੋਈ ਸਲਾਹ ਨਹੀਂ ਦਿੱਲੀ।

 

ਸਵਾਲ 95 : ਤੁਹਾਨੂੰ ਜਾਮੇ ਇਨਸਾਂ ਪਿਆਉਣ ਲਈ ਮੁਆਫੀ ਮੰਗਣ ਲਈ ਕਿਸ ਨੇ ਕਿਹਾ ਸੀ? ਕੀ ਉਸ ਮੁਆਫੀਨਾਮੇ ਪਰ ਆਪ ਦੇ ਹੀ ਦਸਤਖ਼ਤ ਹਨ?

ਜਵਾਬ : ਮੈਨੂੰ ਚਾਰੇ ਧਰਮਾਂ ਦੇ ਕੁਝ ਪੈਰੋਕਾਰਾਂ ਨੇ ਆ ਕਿ ਕਹਿਣ ਉਤੇ ਅਸੀਂ ਮੁਆਫੀ ਮੰਗ ਲਈ ਸੀ। (ਪੁਸ਼ਾਕ ਪਹਿਨਣ ਬਾਰੇ) ਜਿਨ੍ਹਾਂ ਦੇ ਨਾਮ ਮੈਂ ਨਹੀਂ ਜਾਣਦਾ।

 

ਸਵਾਲ 96:  ਤੁਹਾਡੇ ਖ਼ਿਲਾਫ਼ ਬਠਿੰਡਾ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਹੋਇਆ ਸੀ ਉਸ ਵਿਚ ਤੁਹਾਡੀ ਪੁਸ਼ਾਕ ਕਬਜ਼ੇ ਵਿਚ ਲਈ ਗਈ ਸੀ। ਉਹ ਹੁਣ ਕਿੱਥੇ ਹੈ?

ਜਵਾਬ : ਹੁਣ ਉਹ ਪੁਲਿਸ ਪਾਸ ਹੀ ਹੋਵੇਗੀ।

 

ਸਵਾਲ 97: ਤੁਹਾਡੇ ਖ਼ਿਲਾਫ਼ ਇਹ ਪਰਚਾ ਕੈਂਸਲ ਕਦੋਂ ਹੋਇਆ ਸੀ ਅਤੇ ਕਿਸਦੇ ਕਹਿਣ ਪਰ ਹੋਇਆ ਸੀ?

ਜਵਾਬ : ਇਸ ਬਾਰੇ ਕਿਸੇ ਦੀ ਕੋਈ ਗੱਲ ਨਹੀਂ ਹੋਈ।

 

ਸਵਾਲ 98:  ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਹਰਸ਼ ਧੂਰੀ ਨੇ ਦੀਪਕ ਕੱਕੜ ਨੂੰ ਜਿੰਮੀ ਨੂੰ ਦੇਣ ਲਈ ਦਿੱਤੇ ਸੀ ਉਹ ਕਿਥੋਂ ਆਏ? ਅਤੇ ਬਾਕੀ ਸਰੂਪ ਕਿੱਥੇ ਰੱਖਿਆ ਹੋਇਆ ਹੈ?

ਜਵਾਬ : ਇਸ ਬਾਰੇ ਮੈਂ ਕੁਝ ਨਹੀਂ ਜਾਣਦਾ।

 

ਸਵਾਲ 99:  ਪੰਜਾਬ ਵਿਚ ਤੁਹਾਡੀ ਫ਼ਿਲਮ ਚਲਾਉਣ ਲਈ ਕੌਣ ਕੌਣ ਕੋਸ਼ਿਸ਼ ਕਰ ਰਹੇ ਸੀ?

ਜਵਾਬ : ਹਕੀਕਤ ਇੰਟਰਟੇਨਮੈਂਟ ਨੇ ਇਸ ਬਾਰੇ ਕੋਸ਼ਿਸ਼ ਕੀਤੀ ਸੀ।

 

ਸਵਾਲ 100:  ਕੀ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਤੁਹਾਡੇ ਕੋਲ ਹੁਕਮ ਹਾਸਲ ਕਰਦੇ ਸਨ?

ਜਵਾਬ : ਮੈਂ ਇਨ੍ਹਾਂ ਨੂੰ ਨਹੀਂ ਜਾਂਦਾ ਅਤੇ ਮੈਂ ਇਨ੍ਹਾਂ ਨੂੰ ਕੋਈ ਹੁਕਮ ਨਹੀਂ ਦਿੰਦਾ ਸੀ।

 

ਸਵਾਲ 101:  ਜੇਕਰ ਡੇਰੇ ਦਾ ਪ੍ਰਬੰਧ ਕਮੇਟੀਆਂ ਦੇ ਹੱਥ ਵਿਚ ਹੈ ਤਾਂ ਇਨ੍ਹਾਂ ਕਮੇਟੀਆਂ ਦਾ ਹੁਣ ਮੁਖੀ ਕੌਣ ਹੈ?

ਜਵਾਬ : ਡਾ. ਨੈਨ ਵਾਈਸ ਚੇਅਰ ਪਰਸਨ ਇਸ ਤੇ ਹੈੱਡ ਹੈ ਕਿਉਂਕਿ ਵਿਪਾਸਨਾ ਬਿਮਾਰ ਹੈ।

 

ਸਵਾਲ 102:  ਕੀ ਤੁਹਾਨੂੰ ਪਤਾ ਹੈ ਕਿ  ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਨੂੰ ਵੀ ਬੇਅਦਬੀ ਮੁਕਦਮੇ ਵਿਚ ਬਤੌਰ ਦੋਸ਼ੀ ਨਾਮਜ਼ਦ ਹਨ?

ਜਵਾਬ : ਮੈਨੂੰ ਨਹੀਂ ਪਤਾ।

 

ਸਵਾਲ 103:   ਕੀ ਤੁਹਾਨੂੰ ਪਤਾ ਹੈ ਕਿ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਨੂੰ ਬੇਅਦਬੀ ਮੁਕਦਮੇ ਵਿਚ ਕੋਰਟ ਵਲੋਂ ਭਗੌੜਾ ਕਰਾਰ ਦਿਤਾ ਗਿਆ ਹੈ?

ਜਵਾਬ : ਮੈਨੂੰ ਨਹੀਂ ਪਤਾ।

 

ਸਵਾਲ 104:    ਮਹਿੰਦਰਪਾਲ ਬਿੱਟੂ ਨੇ ਆਪਣੇ ਬਿਆਨ ਵਿਚ ਲਿਖਾਇਆ ਸੀ ਕਿ ਮੈਨੂੰ ਹਰਸ਼ ਧੂਰੀ,ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਡਾ ਹੁਕਮ ਦਿਤਾ ਸੀ? ਇਸ ਸਬਨਾਧਿ ਤੁਹਾਨੂੰ ਕੀ ਜਾਣਕਾਰੀ ਹੈ?

ਜਵਾਬ : ਮੈਨੂੰ ਨਹੀਂ ਪਤਾ।

 

ਸਵਾਲ 105:   ਜੋ ਬੱਚਿਆਂ ਦੀ ਮੁਫ਼ਤ ਪੜ੍ਹਾਈ, ਸ਼ਾਦੀਆਂ ਆਦਿ ਦਾ ਖਰਚਾ ਕਿਥੋਂ ਆਉਂਦਾ ਸੀ?

ਜਵਾਬ : ਡੇਰੇ ਦੀ ਜ਼ਮੀਨ ਦੀ ਇਨਕਮ ਤੋਂ ਅਤੇ ਬਲਾਕ ਵਾਲੇ ਕਰਦੇ ਸੀ।

 

ਸਵਾਲ 106:  ਡੇਰੇ ਦੇ ਬੈਂਕ ਅਕਾਊਂਟ ਕੌਣ ਮੈਨੇਜ ਕਰਦਾ ਹੈ?

ਜਵਾਬ : ਮੈਨੇਜਮੈਂਟ ਕਮੇਟੀ ਕਰਦੀ ਹੈ।

 

ਸਵਾਲ 107:  ਤੁਹਾਡੀ ਦੂਸਰੀ ਫ਼ਿਲਮ ਐਮ ਐੱਸ ਜੀ 2 ਦਾ 18 ਸਤਮਬਰ 2015 ਨੂੰ ਰਿਲੀਜ਼ ਹੋਣਾ ਅਤੇ 24 ਸਤਮਬਰ 2015 ਨੂੰ ਤੁਹਾ ਨੂੰ ਅਕਾਲ ਤਖਤ ਵਲੋਂ ਮਾਫੀ ਦੇਣ ਵਿਚ ਕੀ ਸਬੰਧ ਹੈ?

ਜਵਾਬ : ਇਹ ਚਿੱਠੀ ਦਰਸ਼ਨ ਸਿੰਘ ਮੇਰੇ ਕੋਲ ਲੈ ਕੇ ਅਤੇਆ ਸੀ ਅਤੇ ਮੈਂ ਹੀ ਇਸ 'ਤੇ ਦਸਤਖ਼ਤ ਕੀਤੇ ਸਨ।

 

ਸਵਾਲ 108:  ਫ਼ਿਲਮ ਐਮ ਐਸ ਜੀ 2 ਪੰਜਾਬ ਵਿਚ ਚੱਲਣ ਤੋਂ ਬਾਅਦ ਫਿਰ ਤੁਹਾਡੀ ਮਾਫੀ ਵਾਪਸ ਕਿਉਂ ਲੈ ਲਈ ਗਈ?

ਜਵਾਬ : ਇਸ ਬਾਰੇ ਮੈਨੂੰ ਦਰਸ਼ਨ ਸਿੰਘ ਨੇ ਦੱਸਿਆ ਸੀ ਪਰ ਕਾਰਨ ਦਾ ਨਹੀਂ ਦੱਸਿਆ। ਇਸ ਬਾਰੇ ਦਰਸ਼ਨ ਸਿੰਘ ਹੀ ਦੱਸ ਸਕਦਾ ਸੀ।

 

ਸਵਾਲ 109:  ਅਮਰੀਕ ਸਿੰਘ ਨਾਮ ਦਾ ਤੁਹਾਡਾ ਪੀ.ਐਸ.ਓ.ਰਿਹਾ ਸੀ ?

ਜਵਾਬ : ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

ਸਵਾਲ 110:  ਨੋਟ ਬੰਦੀ ਦੌਰਾਨ ਤੁਹਾਡੇ ਹਰ 45 ਮੈਂਬਰਾਂ ਨੂੰ 6-7 ਕਰੋੜ ਰੁਪਏ ਗੁਲਾਬ ਸਿੰਘ ਜਾਂ ਕਿਸੇ ਹੋਰ ਰਹਿਣ ਦਿੱਤੇ ਸੀ ਕਰੰਸੀ ਬਦਲਾਉਣ ਲਈ ਦਿੱਤੇ ਸੀ?

ਜਵਾਬ : ਇਸ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਹੈ ਅਤੇ ਨਾ ਹੀ ਮੈਂ ਗੁਲਾਬ ਸਿੰਘ ਨਾਮ ਦੇ ਬੰਦੇ ਨੂੰ ਜਾਂਦਾ ਹਾਂ।

 

ਸਵਾਲ 111:   ਤੁਸੀਂ ਪਿਛਲੇ ਜਵਾਬ ਵਿਚ ਕਿਹਾ ਹੈ ਕਿ ਕੋਈ ਵੀ ਬੰਦਾ ਕਮੇਟੀ ਵਿਚ ਪਾਉਣਾ ਜਾਂ ਕੱਢਣਾ ਹੋਵੇ ਤਾਂ ਮੈਨੇਜਮੈਂਟ ਤੁਹਾਡੇ ਸਾਈਨ ਕਰਵਾ ਲੈਂਦੀ ਸੀ। ਕੀ ਮਹਿੰਦਰਪਾਲ ਬਿੱਟੂ, ਸੰਦੀਪ ਬਰੇਟਾ, ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਨੂੰ ਨੈਸ਼ਨਲ ਕਮੇਟੀ ਦਾ ਮੈਂਬਰ ਅਤੇ 45 ਮੈਂਬਰੀ ਕਮੇਟੀ ਦਾ ਮੈਂਬਰ ਬਣਾਉਣ ਲਈ ਵੀ ਤੁਹਾਡੇ ਦਸਤਖ਼ਤ ਕਰਾਏ ਗਏ ਸੀ?

ਜਵਾਬ : ਮੇਰੇ ਦਸਤਖ਼ਤ ਟਰੱਸਟ ਦੇ ਮੈਂਬਰ ਬਣਾਉਣ ਅਤੇ ਘਟਾਉਣ ਲਈ ਹੀ ਲਏ ਜਾਂਦੇ ਸਨ ਨਾ ਕੇ ਕਮੇਟੀਆਂ ਦੇ ਮੈਂਬਰ ਬਣਾਉਣ ਲਈ। ਇਸ ਬਾਰੇ ਮੈਨੇਜਮੈਂਟ ਜਾਂ ਸੰਗਤ ਹੀ ਫ਼ੈਸਲਾ ਲੈਂਦੀ ਸੀ।

 

ਸਵਾਲ 112:   ਤੁਸੀਂ ਹਰ ਸਵਾਲ ਦੇ ਜੁਆਬ ਵਿਚ ਕਿਹਾ ਕੇ ਮੈਨੇਜਮੈਂਟ ਹੀ ਫ਼ੈਸਲਾ ਲੈਂਦੀ ਹੈ, ਇਸ ਦਾ ਮਤਲਬ ਇਹ ਹੋਇਆ ਕਿ ਮੈਨੇਜਮੈਂਟ ਨੇ ਤੁਹਾਡੇ ਨਾਮ ਦੀ ਗ਼ਲਤ ਵਰਤੋਂ ਕੀਤੀ ਹੈ?

ਜਵਾਬ : ਜੇਕਰ ਮੈਨੇਜਮੈਂਟ ਨੇ ਕੁੱਝ ਗ਼ਲਤ ਕੀਤਾ ਹੋਵੇਗਾ ਤਾਂ ਉਹ ਖੁਦ ਜ਼ਿਮੇਵਾਰ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement