ਰਣਦੀਪ ਨਾਭਾ ਨੇ ਕੇਂਦਰ ਸਰਕਾਰ ਤੋਂ 15 ਦਸੰਬਰ ਤਕ 5 ਲੱਖ ਮੀਟਰਕ ਟਨ ਯੂਰੀਆ ਉਪਲਬਧ ਕਰਾਉਣ ਦੀ ਕੀਤੀ
Published : Nov 24, 2021, 12:20 am IST
Updated : Nov 24, 2021, 12:20 am IST
SHARE ARTICLE
image
image

ਰਣਦੀਪ ਨਾਭਾ ਨੇ ਕੇਂਦਰ ਸਰਕਾਰ ਤੋਂ 15 ਦਸੰਬਰ ਤਕ 5 ਲੱਖ ਮੀਟਰਕ ਟਨ ਯੂਰੀਆ ਉਪਲਬਧ ਕਰਾਉਣ ਦੀ ਕੀਤੀ ਮੰਗ

ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿਚ ਖਾਦਾਂ ਦੀ ਸਪਲਾਈ ਕਰਨ ਦਾ ਦਿਤਾ ਭਰੋਸਾ

ਚੰਡੀਗੜ੍ਹ, 23 ਨਵੰਬਰ (ਸ.ਸ.ਸ.) : ਪੰਜਾਬ ਦੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿਚ ਯੂਰੀਆ ਉਪਲਬਧ ਕਰਵਾਉਣ ਦੇ ਮੱਦੇਨਜ਼ਰ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਮੰਗਲਵਾਰ ਨੂੰ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਮਨਸੁਖ ਮਾਂਡਵੀਆ ਕੋਲ ਪੰਜਾਬ ਲਈ ਡੀਏਪੀ ਦੀ ਮੰਗ ਜ਼ੋਰ ਨਾਲ ਉਠਾਈ ਅਤੇ ਅਪੀਲ ਕੀਤੀ ਕਿ ਇਹੋ ਸਮੇਂ ਦੀ ਮੰਗ ਹੈ ਕਿਉਂਕਿ ਸੂਬੇ ਨੂੰ 15 ਦਸੰਬਰ ਤੱਕ 5 ਲੱਖ ਮੀਟਰਕ ਟਨ ਯੂਰੀਆ ਦੀ ਸਖਤ ਲੋੜ ਹੈ। 
ਕੇਂਦਰੀ ਮੰਤਰੀ ਨਾਲ ਕੀਤੀ ਇਕ ਆਨਲਾਈਨ ਮੀਟਿੰਗ ਦੌਰਾਨ ਸ੍ਰੀ ਨਾਭਾ ਨੇ ਕਿਹਾ ਕਿ ਸੂਬੇ ਨੂੰ ਕਣਕ ਦੀ ਬਿਜਾਈ ਦੇ ਪਹਿਲੇ 25 ਦਿਨਾਂ ਦੌਰਾਨ ਲੋੜੀਂਦੀ ਮਾਤਰਾ ਵਿਚ ਯੂਰੀਆ ਦੀ ਲੋੜ ਹੁੰਦੀ ਹੈ। ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਨੇ ਹਾੜੀ 2021-22 ਲਈ ਪੰਜਾਬ ਲਈ 14.50 ਲੱਖ ਮੀਟਰਕ ਟਨ ਯੂਰੀਆ ਅਲਾਟ ਕੀਤਾ, ਪਰ ਅਕਤੂਬਰ-2021 ਦੌਰਾਨ 2.76 ਲੱਖ ਮੀਟਰਕ ਟਨ ਯੂਰੀਆ ਦੀ ਅਲਾਟਮੈਂਟ ਲਈ ਸਾਨੂੰ ਸਿਰਫ਼ 2.53 ਲੱਖ ਮੀਟਰਕ ਟਨ ਯੂਰੀਆ ਹੀ ਪ੍ਰਾਪਤ ਹੋਇਆ ਹੈ। ਇਸੇ ਤਰ੍ਹਾਂ ਨਵੰਬਰ-2021 ਵਾਸਤੇ ਅਲਾਟਡ 3.33  ਲੱਖ ਮੀਟਰਕ ਟਨ ਯੂਰੀਆ ਦੇ ਨਿਸਬਤ 22 ਨਵੰਬਰ, 2021 ਤਕ 2.26 ਐਲਐਮਟੀ ਯੂਰੀਆ ਹੀ  ਵੰਡਿਆ ਗਿਆ। ਸ੍ਰੀ  ਨਾਭਾ ਨੇ ਦਸਿਆ ਕਿ ਸੂਬੇ ਕੋਲ ਹੁਣ ਤਕ ਕੁੱਲ 6.72 ਲੱਖ ਮੀਟਰਕ ਟਨ ਯੂਰੀਆ ਉਪਲਬਧ ਹੈ ਜਦਕਿ ਕਿਸਾਨਾਂ ਨੂੰ ਇਸ ਸਮੇਂ 5 ਐਲਐਮਟੀ ਲੋੜੀਂਦਾ ਹੈ। ਮੰਤਰੀ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਯੂਰੀਆ ਦੀ ਕੋਈ ਕਮੀ ਨਹੀਂ ਹੋਣ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ 2.56 ਲੱਖ ਮੀਟਰਕ ਟਨ ਡੀਏਪੀ ਦੀ ਐਲੋਕੇਸ਼ਨ ਦੇ ਮੁਕਾਬਲੇ 1.49 ਲੱਖ ਮੀਟਰਕ ਟਨ ਯੂਰੀਆ ਹੀ ਪ੍ਰਾਪਤ ਹੋਇਆ ਹੈ ਅਤੇ ਅਕਤੂਬਰ ਅਤੇ ਨਵੰਬਰ 2021 ਦੌਰਾਨ ਯੂਰੀਏ ਦੀ ਕੁੱਲ 3.00 ਲੱਖ ਮੀਟਰਕ ਟਨ ਮਾਤਰਾ ਹੀ ਪ੍ਰਾਪਤ ਹੋਈ ਹੈ। ਉਨ੍ਹਾਂ ਦਸਿਆ ਕਿ ਸੂਬੇ ਵਿਚ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੁੰਦੀ ਹੈ ਅਤੇ ਇਸ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ। ਸੂਬੇ ਵਿਚ ਡੀਏਪੀ ਦੀ ਬਹੁਤ ਘੱਟ ਮੰਗ ਹੈ ਅਤੇ ਲੋੜ ਨੂੰ ਪੂਰਾ ਕਰਨ ਲਈ ਡੀਏਪੀ ਰੈਕ ਲਗਾਤਾਰ ਮੰਗਵਾਇਆ ਜਾ ਰਿਹਾ  ਹੈ।
ਯੂਰੀਆ ਅਤੇ ਡੀ.ਏ.ਪੀ ਦੇ ਸਟਾਕ ਦੀ ਸਮੀਖਿਆ ਕਰਦਿਆਂ ਖੇਤੀਬਾੜੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਹੁਣ ਤਕ ਸੂਬੇ ਵਿਚ ਯੂਰੀਆ ਦੀ ਕੋਈ ਕਮੀ ਨਹੀਂ ਹੈ, ਪਰ ਸਾਨੂੰ ਸਮੇਂ ਸਿਰ ਲੋੜੀਂਦੀ ਅਤੇ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਨੂੰ ਅਕਤੂਬਰ ਅਤੇ ਨਵੰਬਰ 2021 ਦੌਰਾਨ ਕੁੱਲ 3.00 ਐਲ.ਐਮ.ਟੀ. ਡੀ.ਏ.ਪੀ. ਪ੍ਰਾਪਤ ਹੋਈ ਹੈ। ਉਨਾਂ ਦਸਿਆ ਕਿ ਸੂਬੇ ਵਿਚ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਸ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement