
ਮਾਤਾ ਨੇ ਦੱਸਿਆ ਭਾਰਤ-ਪਾਕਿ ਬਟਵਾਰੇ ਤੋਂ ਬਾਅਦ ਦਰਸ਼ਨ ਕਰਨ ਦੀ ਸੀ ਤਾਂਘ ਸੀ
ਕਲਾਨੌਰ/ਡੇਰਾ ਬਾਬਾ ਨਾਨਕ (ਗੁਰਦੇਵ ਸਿੰਘ ਰਜਾਦਾ) : ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਭਾਰਤ ਸਰਕਾਰ ਵਲੋਂ ਖੋਲ੍ਹੇ ਕਰਤਾਰਪੁਰ ਲਾਂਘੇ ਰਾਹੀਂ ਮੰਗਲਵਾਰ ਨੂੰ 91 ਸਾਲ ਦੀ ਬਜ਼ੁਰਗ ਮਾਤਾ ਗੁਰਚਰਨ ਕੌਰ ਅਪਣੀ ਨੂੰਹ ਐਸਐਮਓ ਨਵਜੋਤ ਕੌਰ ਅਤੇ ਰਿਟਾਇਰਡ ਪੁੱਤਰ ਐਸਐਮਓ ਜਤਿੰਦਰ ਸਿੰਘ ਜਲੰਧਰ ਸਮੇਤ ਪਰਵਾਰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਰਵਾਨਾ ਹੋਏ।
Kartarpur Sahib
ਦੱਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਖੁਲ੍ਹਣ ਦੇ ਅੱਜ ਸੱਤਵੇਂ ਦਿਨ ਤੜਕਸਾਰ ਤੋਂ ਹੀ ਸ਼ਰਧਾਲੂ ਕਰਤਾਰਪੁਰ ਕੌਰੀਡੋਰ ’ਤੇ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ 11:30 ਵਜੇ ਦੇ ਕਰੀਬ 175 ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਰਵਾਨਾ ਹੋ ਚੁੱਕੇ ਸਨ।
photo
ਬਜ਼ੁਰਗ ਮਾਤਾ ਗੁਰਚਰਨ ਕੌਰ ਨੇ ਕਿਹਾ ਕਿ ਭਾਰਤ-ਪਾਕਿ ਬਟਵਾਰੇ ਦੀ ਵੰਡ ਤੋਂ ਬਾਅਦ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਸੀ ਜੋ ਅੱਜ ਪੂਰੀ ਹੋ ਰਹੀ ਹੈ। ਇਸ ਮੌਕੇ ਤੇ ਸਿਹਤ ਵਿਭਾਗ ਦੇ ਕਰਮੀਆਂ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਕੋਰੋਨਾ ਟੈਸਟਾਂ ਦੀਆਂ ਰੀਪੋਰਟਾਂ ਵੇਖੀਆਂ ਗਈਆਂ।