
ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
ਨਾਭਾ: ਨਾਭਾ ਬਲਾਕ ਦੇ ਪਿੰਡ ਕੈਦੂਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਸਰਪੰਚ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਪਟਿਆਲਾ ਦੇ ਭਾਖੜਾ ਪੁਲਿਸ ਚੌਕੀ ਨੇੜੇ ਗੋਤਾਖੋਰਾਂ ਦੀ ਟੀਮ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉਸ ਨੂੰ ਬਚਾ ਨਾ ਸਕੇ। ਪਸਿਆਣਾ ਪੁਲ਼ ਤੋਂ ਮ੍ਰਿਤਕ ਦਾ ਲਾਸ਼ ਬਰਾਮਦ ਕੀਤੀ ਗਈ।
ਸਰਪੰਚ ਦੀਦਾਰ ਸਿੰਘ ਸਵੇਰੇ 11 ਵਜੇ ਦੇ ਕਰੀਬ ਆਪਣੇ ਘਰੋਂ ਨਿਕਲਿਆ ਸੀ ਅਤੇ ਸ਼ਾਮ ਨੂੰ ਪਰਿਵਾਰ ਵਾਲਿਆਂ ਨੂੰ ਇਹ ਮੰਦਭਾਗੀ ਖ਼ਬਰ ਮਿਲੀ। ਹਾਲਾਂਕਿ ਮ੍ਰਿਤਕ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਇਸ ਬਾਰੇ ਜਾਣਕਾਰੀ ਹਾਸਲ ਨਹੀਂ ਹੋਈ। ਪਟਿਆਲਾ ਭਾਖੜਾ ਚੌਂਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।