
ਰੋਟੀ ਲੈਣ ਲਈ ਢਾਬੇ 'ਤੇ ਜਾ ਰਹੇ ਮੋਟਰਸਾਈਕਲ ਸਵਾਰ
A car hit a bike in Nawanshahr News in punjabi: ਰੂਪਨਗਰ-ਨਵਾਂਸ਼ਹਿਰ ਮੁੱਖ ਮਾਰਗ 'ਤੇ ਬੀਤੀ ਰਾਤ ਪਿੰਡ ਸੁਧਾ ਮਾਜਰਾ ਗਿੱਲ ਢਾਬੇ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਦੋ ਲੋਕ ਜ਼ਖ਼ਮੀ ਹੋ ਗਏ। ਗਿੱਲ ਢਾਬਾ ਪਿੰਡ ਸੁੱਧੇ ਮਾਜਰਾ ਵਿਖੇ ਮੋਟਰਸਾਈਕਲ ਮਾਲਕ ਲਈ ਰੋਟੀ ਲੈਣ ਜਾ ਰਿਹਾ ਸੀ। ਸੜਕ ਪਾਰ ਕਰਦੇ ਸਮੇਂ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕਾਠਗੜ੍ਹ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ: Deepfake news: ਡੀਪਫੇਕ 'ਤੇ ਐਕਸ਼ਨ 'ਚ ਕੇਂਦਰ ਸਰਕਾਰ, ਆਈਟੀ ਮੰਤਰੀ ਨੇ ਸੋਸ਼ਲ ਮੀਡੀਆ ਨੂੰ 7 ਦਿਨਾਂ ਦਾ ਦਿਤਾ ਸਮਾਂ
ਥਾਣਾ ਕਾਠਗੜ੍ਹ ਵਿਖੇ ਆਪਣੇ ਬਿਆਨਾਂ 'ਚ ਪੁਸ਼ਪਰਾਜ ਵਾਸੀ ਰਾਵਰਕਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਰਾਕੇਸ਼ ਕੁਮਾਰ ਵਾਸੀ ਰੇਲਮਾਜਰਾ ਅਤੇ ਸੰਜੀਵ ਨਾਲ ਮਿਲ ਕੇ ਕੁਮਾਰ ਵਾਸੀ ਪਿੰਡ ਅਟਾਰੀ (ਰੋਪੜ) ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਮਾਲਕ ਲਈ ਗਿੱਲ ਢਾਬਾ ਪਿੰਡ ਸੁਧਾ ਮਾਜਰਾ ਵਿਖੇ ਰੋਟੀ ਲੈਣ ਜਾ ਰਿਹਾ ਸੀ। ਰਾਤ ਕਰੀਬ 8:15 ਵਜੇ ਜਦੋਂ ਉਹ ਗਿੱਲ ਢਾਬੇ ਦੇ ਸਾਹਮਣੇ ਸੜਕ ਪਾਰ ਕਰਨ ਲੱਗੇ ਤਾਂ ਕਾਠਗੜ੍ਹ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਦੇ ਚਾਲਕ ਨੇ ਬਹੁਤ ਹੀ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਤਿੰਨੇ ਸੜਕ 'ਤੇ ਡਿੱਗ ਗਏ। ਕਾਰ ਦੇ ਅੱਗੇ ਡਿੱਗ ਕੇ ਰਾਕੇਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਜਦਕਿ ਦੋਵਾਂ ਦੇ ਵੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ: Immigration Fraud News: ਜਾਅਲੀ ਟਰੈਵਲ ਏਜੰਟਾਂ ਤੇ ਇਮੀਗ੍ਰੇਸ਼ਨ ਏਜੰਸੀਆਂ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਪੰਜਾਬ
ਇਸੇ ਦੌਰਾਨ ਕਾਰ ਚਾਲਕ ਹੇਠਾਂ ਉਤਰ ਕੇ ਉਸ ਦੇ ਨੇੜੇ ਆਇਆ ਅਤੇ ਆਪਣਾ ਨਾਂ ਕਰਤਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਪ੍ਰਿੰਸ ਐਨਕਲੇਵ ਨਵਾਂਸ਼ਹਿਰ ਦੱਸਿਆ। ਮੌਕੇ 'ਤੇ ਪੈਦਲ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਜਦੋਂ ਉਹ ਆਪਣੇ ਗੰਭੀਰ ਜ਼ਖਮੀ ਦੋਸਤ ਰਾਕੇਸ਼ ਕੁਮਾਰ ਨੂੰ ਸੰਭਾਲਣ ਲੱਗੇ ਤਾਂ ਕਾਰ ਚਾਲਕ ਆਪਣੀ ਕਾਰ ਛੱਡ ਕੇ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਉਨ੍ਹਾਂ ਨੇ ਤੁਰੰਤ ਐਂਬੂਲੈਂਸ ਦਾ ਪ੍ਰਬੰਧ ਕੀਤਾ ਅਤੇ ਗੰਭੀਰ ਜ਼ਖਮੀ ਰਾਕੇਸ਼ ਕੁਮਾਰ ਨੂੰ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਉਕਤ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਠਗੜ੍ਹ ਪੁਲੀਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ।