Road Safety Force: ਪੰਜਾਬ ਪੁਲਿਸ ਮੈਪਲਸ ਐਪ ਰਾਹੀਂ ਰੀਅਲ-ਟਾਈਮ ਟ੍ਰੈਫਿਕ ਅਪਡੇਟਸ ਪ੍ਰਾਪਤ ਕਰਨ ਵਿੱ ਯਾਤਰੀਆਂ ਦੀ ਕਰੇਗੀ ਮਦਦ
Published : Nov 24, 2023, 1:53 pm IST
Updated : Nov 24, 2023, 1:53 pm IST
SHARE ARTICLE
Punjab Police will help commuters to get real-time traffic updates through Maples app
Punjab Police will help commuters to get real-time traffic updates through Maples app

ਮੈਪਮਾਈਇੰਡੀਆ ਟੀਮ ਵੱਲੋਂ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ

Road Safety Force: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਹੱਤਵਪੂਰਨ ਪ੍ਰੋਜੈਕਟ 'ਸੜਕ ਸੁਰੱਖਿਆ ਫੋਰਸ' ਦੀ ਸ਼ੁਰੂਆਤ ਤੋਂ ਪਹਿਲਾਂ, ਪੰਜਾਬ ਪੁਲਿਸ ਮੈਪਮਾਈਇੰਡੀਆ ਦੀ ਮੈਪਲਸ ਐਪ, ਜਿਸ ਨੂੰ ਵਿਸ਼ੇਸ਼ ਤੌਰ 'ਤੇ ਭਾਰਤ ਲਈ 100 ਫ਼ੀਸਦ ਸਵਦੇਸ਼ੀ ਐਪ ਵਜੋਂ ਤਿਆਰ ਕੀਤਾ ਗਿਆ ਹੈ, ਦੀ ਸਹਾਇਤਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ, ਤਾਂ ਜੋ ਰੀਅਲ-ਟਾਈਮ ਟ੍ਰੈਫਿਕ ਅਪਡੇਟਸ ਅਤੇ ਸੁਰੱਖਿਆ ਚੇਤਾਵਨੀਆਂ ਨਾਲ ਯਾਤਰੀਆਂ ਦਾ ਮਾਰਗਦਰਸ਼ਨ ਕੀਤਾ ਜਾ ਸਕੇ। ਐਸ.ਐਸ.ਐਫ. ਇੱਕ ਵਿਸ਼ੇਸ਼ ਪੁਲਿਸ ਟੀਮ ਹੈ ਜੋ ਸੜਕ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਪਰਾਧੀਆਂ ਦਾ ਪਿੱਛਾ ਕਰਨ ਲਈ ਸਮਰਪਿਤ ਹੈ।

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਕਿਹਾ ਕਿ ਮੈਪਮਾਈਇੰਡੀਆ ਦੇ ਸਹਿਯੋਗ ਨਾਲ ਸੂਬੇ ਭਰ ਵਿੱਚ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਬਿਨਾਂ ਕਿਸੇ ਲਾਗਤ ਦੇ ਨਾਗਰਿਕਾਂ, ਯਾਤਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਲਈ ਸਾਡੇ ਯਤਨਾਂ ਵਿੱਚੋਂ ਇੱਕ ਵਿਸ਼ੇਸ਼ ਕਦਮ ਹੈ। ਉਹਨਾਂ ਅੱਗੇ ਕਿਹਾ, "ਅਸੀਂ ਆਪਣੇ ਨਾਗਰਿਕਾਂ ਲਈ ਵਧੇਰੇ ਸੁਰੱਖਿਅਤ ਰੋਡਵੇਜ਼ ਬਣਾਉਣ ਲਈ ਰੀਅਲ-ਟਾਈਮ ਜਾਣਕਾਰੀ ਪ੍ਰਦਾਨ ਕਰਨ ਅਤੇ ਜਨਤਕ ਭਾਗੀਦਾਰੀ ਲਈ ਉਤਸ਼ਾਹਿਤ ਹਾਂ।"

ਮੈਪਮਾਈਇੰਡੀਆ ਦੀ ਮੈਪਲਸ ਟੀਮ ਵੱਲੋਂ ਪਹਿਲਾਂ ਹੀ ਕਪੂਰਥਲਾ ਵਿਖੇ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਦੇ ਕਰਮਚਾਰੀਆਂ ਲਈ ਇੱਕ ਮਹੱਤਵਪੂਰਨ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਜਾ ਚੁੱਕਾ ਹੈ ਤਾਂ ਜੋ ਸਰਕਾਰੀ ਪ੍ਰਣਾਲੀਆਂ ਨਾਲ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਟ੍ਰੈਫਿਕ ਪ੍ਰਬੰਧਨ ਅਤੇ ਸੁਰੱਖਿਆ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਮੈਪਮਾਈਇੰਡੀਆ ਦੀ ਮੈਪਲਸ ਐਪ ਪੰਜਾਬ ਟ੍ਰੈਫਿਕ ਪੁਲਿਸ ਵੱਲੋਂ ਡਿਜ਼ੀਟਲ ਨਕਸ਼ਿਆਂ, ਨੈਵੀਗੇਸ਼ਨ ਜਾਣਕਾਰੀ ਦੇ ਨਾਲ-ਨਾਲ ਸਲਾਹਾਂ ਅਤੇ ਯੋਜਨਾਵਾਂ ਨਾਲ ਜੁੜੀ ਆਪਣੀ ਵੈੱਬ ਅਤੇ ਮੋਬਾਈਲ-ਅਧਾਰਿਤ ਐਪ ਨਾਗਰਿਕਾਂ ਨੂੰ ਮੁਫ਼ਤ ਵਿੱਚ ਪ੍ਰਦਾਨ ਕਰੇਗੀ। ਮੈਪਲਸ ਐਪ ਰੋਜ਼ਾਨਾ ਟ੍ਰੈਫਿਕ ਬਾਰੇ ਯਾਤਰੀਆਂ ਨੂੰ ਅਪਡੇਟ ਕਰਨ ਤੋਂ ਇਲਾਵਾ, ਜਲੂਸ, ਵਿਰੋਧ ਪ੍ਰਦਰਸ਼ਨ, ਰੈਲੀਆਂ, ਵੀਆਈਪੀ ਅੰਦੋਲਨਾਂ ਅਤੇ ਸੜਕ ਬੰਦ ਹੋਣ ਵਰਗੀ ਜਾਣਕਾਰੀ ਮੁਹੱਈਆ ਕਰਵਾਏਗੀ। ਇਸ ਦੇ ਨਾਲ ਹੀ ਇਹ ਐਪ ਬਲੈਕ ਸਪਾਟ, ਖਤਰਨਾਕ ਮੋੜ, ਅਪਡੇਟਿਡ ਸਪੀਡ ਲਿਮੇਟ ਅਤੇ ਦੁਰਘਟਨਾ-ਸੰਭਾਵੀ ਜ਼ੋਨਾਂ ਵਰਗੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਮਹੱਤਵਪੂਰਨ ਸੜਕ ਸੁਰੱਖਿਆ ਜਾਣਕਾਰੀ ਵੀ ਪ੍ਰਦਾਨ ਕਰੇਗੀ।

ਮੈਪਮਾਈਇੰਡੀਆ ਦੇ ਸੀਈਓ ਰੋਹਨ ਵਰਮਾ ਨੇ ਇਸ ਪਹਿਲਕਦਮੀ ਲਈ ਆਪਣਾ ਉਤਸ਼ਾਹ ਜ਼ਾਹਰ ਕਰਦਿਆਂ ਕਿਹਾ, "ਅਸੀਂ ਸਵਦੇਸ਼ੀ ਤਕਨੀਕਾਂ ਰਾਹੀਂ ਭਾਰਤੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਵਚਨਬੱਧ ਹਾਂ। ਪੰਜਾਬ ਟ੍ਰੈਫਿਕ ਪੁਲਿਸ ਨਾਲ ਮੈਪਲਸ ਦੀਆਂ ਸਲਾਹਾਂ ਅਤੇ ਯੋਜਨਾਵਾਂ ਦਾ ਏਕੀਕਰਣ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।" ਉਹਨਾਂ ਅੱਗੇ ਕਿਹਾ ਕਿ ਯਾਤਰੀ ਫੀਡਬੈਕ ਅਤੇ ਰੀਅਲ-ਟਾਈਮ ਅਲਰਟ ਬਾਰੇ ਜਾਣਕਾਰੀ ਦੇ ਕੇ  ਬਿਹਤਰ ਟ੍ਰੈਫਿਕ ਪ੍ਰਬੰਧਨ, ਸੜਕ ਸੁਰੱਖਿਆ ਅਤੇ ਸੁਚੱਜੀਆਂ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਸਹਿਯੋਗੀ ਯਤਨਾਂ ਵਿੱਚ ਹਿੱਸਾ ਲੈ ਸਕਦੇ ਹਨ।

ਮੈਪਲਸ ਐਪ ਉਪਭੋਗਤਾ ਨੂੰ ਨਕਸ਼ੇ 'ਤੇ ਨਜ਼ਦੀਕੀ ਸਰਕਾਰੀ ਸੇਵਾ ਸਹੂਲਤਾਂ ਬਾਰੇ ਜਾਣਨ, ਆਪਣੇ ਚੁਣੇ ਹੋਏ ਸਥਾਨਾਂ ਵਿਚਕਾਰ ਅੰਦਾਜ਼ਨ ਸਮੇਂ ਤੇ ਦੂਰੀ ਮੁਤਾਬਕ ਵਿਕਲਪ ਰੂਟ ਤੈਅ ਕਰਨ ਲਈ ਸਹਾਈ ਹੋਵੇਗਾ। ਪੁਆਇੰਟ-ਆਫ-ਇੰਟਰਸਟ (ਪੀ.ਓ.ਆਈ.) ਨੈਵੀਗੇਸ਼ਨ ਨੂੰ ਸ਼ਾਮਲ ਕਰਨਾ ਉਪਭੋਗਤਾ ਦੇ ਅਨੁਭਵ ਨੂੰ ਹੋਰ ਵਧਾਉਂਦਾ ਹੈ। ਦੱਸਣਯੋਗ ਹੈ ਕਿ ਮੈਪਲਸ ਐਪ ਰਾਹੀਂ ਸੂਬੇ ਵਿੱਚ ਐਂਬੂਲੈਂਸ ਆਪਰੇਟਰਾਂ ਨਾਲ ਐਂਬੂਲੈਂਸ ਦੀਆਂ ਸਥਿਤੀਆਂ ਬਾਰੇ ਰੀਅਲ-ਟਾਈਮ ਜਾਣਕਾਰੀ ਨੂੰ ਸਾਂਝਾ ਕਰਨ ਦੇ ਯੋਗ ਬਣਾਏਗਾ ਅਤੇ ਇਸ ਦੇ ਨਾਲ ਹੀ ਐਮਰਜੈਂਸੀ ਪ੍ਰਤੀਕਿਰਿਆ ਅਤੇ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰੇਗਾ।

 (For more news apart from Punjab Police will help commuters to get real-time traffic updates through Maples app, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement