ਖ਼ਬਰਾਂ |

ਤਾਜ਼ਾ |

Punjab Education News: ਪੰਜਾਬ ਦੇ ਸਕੂਲਾਂ ਵਿਚ ਹੁਣ ਲੱਗੇਗੀ ਆਨਲਾਈਨ ਹਾਜ਼ਰੀ; ਵਿਦਿਆਰਥੀ ਗੈਰਹਾਜ਼ਰ ਹੋਏ ਤਾਂ...
Published : Nov 24, 2023, 10:24 am IST
Updated : Nov 24, 2023, 10:24 am IST
SHARE ARTICLE
Punjab School Online Attendance
Punjab School Online Attendance

ਇਹ ਸਹੂਲਤ ਆਉਣ ਵਾਲੇ 20 ਦਿਨਾਂ ਵਿਚ ਸ਼ੁਰੂ ਹੋ ਜਾਵੇਗੀ।

Punjab School Education News:  ਪੰਜਾਬ ਦੇ ਸਾਰੇ ਸਰਕਾਰੀ ਐਲੀਮੈਂਟਰੀ, ਮਿਡਲ, ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਆਨਲਾਈਨ ਹਾਜ਼ਰੀ ਦੀ ਸਹੂਲਤ ਸ਼ੁਰੂ ਹੋਣ ਵਾਲੀ ਹੈ। ਮਾਪਿਆਂ ਨੂੰ ਹੁਣ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਪਵੇਗੀ ਕਿ ਉਨ੍ਹਾਂ ਦਾ ਬੱਚਾ ਸਕੂਲ ਪਹੁੰਚਦਾ ਹੈ ਜਾਂ ਨਹੀਂ। ਬੱਚੇ ਦੀ ਗੈਰ-ਹਾਜ਼ਰੀ ਦੀ ਸਥਿਤੀ ਵਿਚ, ਮਾਪਿਆਂ ਦੇ ਮੋਬਾਈਲ 'ਤੇ ਇਕ ਸੁਨੇਹਾ ਅਪਣੇ ਆਪ ਆ ਜਾਵੇਗਾ। ਇਹ ਸਹੂਲਤ ਆਉਣ ਵਾਲੇ 20 ਦਿਨਾਂ ਵਿਚ ਸ਼ੁਰੂ ਹੋ ਜਾਵੇਗੀ।

ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿਤੀ ਹੈ। ਦਰਅਸਲ ਬੱਚੇ ਸਕੂਲ ਪਹੁੰਚੇ ਜਾਂ ਨਹੀਂ, ਇਹ ਸੱਭ ਤੋਂ ਵੱਡੀ ਚਿੰਤਾ ਉਨ੍ਹਾਂ ਦੇ ਵਾਪਸ ਆਉਣ ਤਕ ਮਾਪਿਆਂ ਦੇ ਦਿਲਾਂ ਵਿਚ ਬਣੀ ਰਹਿੰਦੀ ਹੈ, ਜਿਸ ਤੋਂ ਬਾਅਦ ਸਕੂਲਾਂ ਵਿਚ ਆਨਲਾਈਨ ਹਾਜ਼ਰੀ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਸਬੰਧਤ ਸਕੂਲਾਂ ਨੂੰ ਇਸ ਸਬੰਧੀ ਤਿਆਰੀਆਂ ਕਰਨ ਲਈ ਕਿਹਾ ਹੈ। ਇਹ ਸਹੂਲਤ ਸਾਰੇ ਸਰਕਾਰੀ ਐਲੀਮੈਂਟਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਇਕੋ ਸਮੇਂ ਸ਼ੁਰੂ ਕੀਤੀ ਜਾਵੇਗੀ।

ਐਕਸ 'ਤੇ ਪੋਸਟ ਸਾਂਝੀ ਕਰਦੇ ਹੋਏ ਹਰਜੋਤ ਸਿੰਘ ਬੈਂਸ ਨੇ ਕਿਹਾ- ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਜਲਦੀ ਹੀ ਪੰਜਾਬ ਸਿੱਖਿਆ ਕ੍ਰਾਂਤੀ ਵਿਚ ਇਕ ਹੋਰ ਮੀਲ ਪੱਥਰ ਹਾਸਲ ਹੋਵੇਗਾ । ਬਹੁਤ ਜਲਦ ਪੰਜਾਬ ਦੇ ਸਾਰੇ 19000+ ਸਰਕਾਰੀ ਸਕੂਲਾਂ ਵਿਚ ਔਨਲਾਈਨ ਹਾਜ਼ਰੀ ਸ਼ੁਰੂ ਕਰ ਦਿਤੀ ਜਾਵੇਗੀ। ਮਾਪਿਆਂ ਨੂੰ SMS Alert ਪ੍ਰਾਪਤ ਹੋਣਗੇ ਜਦੋਂ ਵੀ ਉਨ੍ਹਾਂ ਦਾ ਬੱਚਾ ਸਕੂਲ ਤੋਂ ਗੈਰਹਾਜ਼ਰ ਹੁੰਦਾ ਹੈ।

(For more news apart from Punjab School Education Students Attendance Online  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM
Advertisement