Tarn Taran ਦਾ ਜਗਜੀਤ ਸਿੰਘ ਡੰਕਰਾਂ ਕੋਲ ਫਸਿਆ, ਕੇਸ ਦਰਜ
Published : Nov 24, 2025, 11:55 am IST
Updated : Nov 24, 2025, 11:55 am IST
SHARE ARTICLE
Jagjit Singh of Tarn Taran Trapped by Dunkers, Case Registered Latest News in Punjabi
Jagjit Singh of Tarn Taran Trapped by Dunkers, Case Registered Latest News in Punjabi

9 ਏਜੰਟਾਂ ਨੇ ਅਮਰੀਕਾ ਭੇਜਣ ਲਈ ਲਏ ਸਨ 42 ਲੱਖ ਰੁਪਏ

Jagjit Singh of Tarn Taran Trapped by Dunkers, Case Registered Latest News in Punjabi ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਗੋਇੰਦਵਾਲ ਸਾਹਿਬ ਬਾਈਪਾਸ ਦੀ ਬਾਬਾ ਬਿੱਧੀ ਚੰਦ ਕਲੋਨੀ ਦਾ ਵਾਸੀ ਸ਼ਮਿੰਦਰ ਸਿੰਘ ਆਪਣੇ ਲੜਕੇ ਨੂੰ ਅਮਰੀਕਾ ਭੇਜਦਿਆਂ ਜਿਥੇ 42 ਲੱਖ ਰੁਪਏ ਗੁਆ ਬੈਠਾ ਉਥੇ ਹੀ ਉਹ ਇਕ ਸਾਲ ਤੋਂ ਆਪਣੇ ਲੜਕੇ ਨਾਲ ਰਾਬਤੇ ਨੂੰ ਵੀ ਤਰਸ ਰਿਹਾ ਹੈ, ਜੋ ਹੁਣ ਡੰਕਰਾਂ ਦੇ ਕਬਜ਼ੇ 'ਚ ਹੈ। 

ਜਾਣਕਾਰੀ ਮੁਤਾਬਕ ਸ਼ਮਿੰਦਰ ਸਿੰਘ ਨੇ ਆਪਣੇ ਲੜਕੇ ਜਗਜੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਦੋ ਸਾਲ ਪਹਿਲਾਂ ਸ਼ਕਤੀ ਨਗਰ, ਜਲੰਧਰ ਟਰੈਵਲ ਏਜੰਟ ਮਨਦੀਪ ਸਿੰਘ ਤੇ ਉਸ ਦੇ ਸਾਥੀ ਰਮਨਦੀਪ ਸਿੰਘ ਉਰਫ਼ ਰੋਕੀ ਆਸਾ ਰਾਮ ਵਾਸੀ ਸਫ਼ੀਦ ਜ਼ਿਲ੍ਹਾ ਜੀਂਦ (ਹਰਿਆਣਾ) ਨਾਲ ਸੰਪਰਕ ਕੀਤਾ, ਜਿਨ੍ਹਾਂ ਨੂੰ ਉਸ ਨੇ 14 ਲੱਖ ਰੁਪਏ ਪਹਿਲਾਂ ਦਿੱਤੇ 'ਤੇ ਬਾਕੀ ਦੀ ਰਕਮ ਯੂ.ਪੀ.ਆਈ. ਰਾਹੀਂ ਖਾਤਿਆਂ 'ਚ ਪਾਈ। ਲੰਘੇ ਸਾਲ ਅਗਸਤ ਵਿੱਚ ਮੁਲਜ਼ਮਾਂ ਨੇ ਜਗਜੀਤ ਸਿੰਘ ਨੂੰ ਸਿੱਧੇ ਅਮਰੀਕਾ ਭੇਜਣ ਦੀ ਥਾਂ ਤੇ ਮੈਕਸੀਕੋ ਭੇਜ ਦਿੱਤਾ ਜਿਥੇ ਉਹ ਹੁਣ ਤਕ ਡੰਕਰਾਂ ਦੇ ਕਬਜ਼ੇ ਵਿੱਚ ਹੈ। ਲੰਘੇ ਇਕ ਸਾਲ ਤੋਂ ਪਰਿਵਾਰ ਦਾ ਜਗਜੀਤ ਸਿੰਘ ਨਾਲ ਸੰਪਰਕ ਨਹੀਂ ਹੋ ਰਿਹਾ। ਸ਼ਮਿੰਦਰ ਸਿੰਘ ਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਲੜਕੇ ਨੂੰ ਡੰਕਰਾਂ ਦੇ ਕਬਜ਼ੇ 'ਚੋਂ ਛੁਡਾਉਣ ਲਈ ਟਰੈਵਲ ਏਜੰਟ ਮਨਦੀਪ ਸਿੰਘ ਅਤੇ ਉਸ ਦੇ ਸਹਾਇਕ ਰਮਨਦੀਪ ਰੋਕੀ ਨੂੰ ਆਖ-ਆਖ ਕੇ ਹਾਰ ਗਏ ਹਨ। 

ਪੁਲਿਸ 'ਚੋਂ ਸੇਵਾਮੁਕਤ ਹੋਣ ਦੇ ਬਾਵਜੂਦ ਸ਼ਮਿੰਦਰ ਸਿੰਘ ਨੂੰ ਕੇਸ ਦਰਜ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਕ ਪਹੁੰਚ ਕਰਨੀ ਪਈ ਹੈ। ਸਥਾਨਕ ਥਾਣਾ ਸਿਟੀ ਦੀ ਪੁਲਿਸ ਨੇ ਬੀ.ਐਨ.ਐਸ. ਤੇ ਪੰਜਾਬ ਟਰੈਵਲ ਪ੍ਰੋਫ਼ੈਸ਼ਨਲ ਐਕਟ 2014 ਤਹਿਤ ਕੇਸ ਦਰਜ ਕੀਤਾ ਹੈ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement