
ਸਿਹਤ ਮੰਤਰੀ ਨੇ ਵਫ਼ਦ ਨੂੰ ਦਿਤਾ ਭਰੋਸਾ
ਮਾਨਸਾ : ਪੰਜਾਬ ਅੰਦਰ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀਆਂ ਪੋਸਟਾਂ ਵੱਡੀ ਪੱਧਰ 'ਤੇ ਖ਼ਾਲੀ ਪਈਆਂ ਹਨ। ਇਸ ਸਬੰਧੀ ਕਾਫ਼ੀ ਸਮੇਂ ਤੋਂ ਆਵਾਜ਼ ਉਠਾਈ ਜਾ ਰਹੀ ਹੈ। ਇਸੇ ਦੌਰਾਨ ਆਲ ਇੰਡੀਆ ਕਾਂਗਰਸ ਦੇ ਮੈਂਬਰ ਐਡਵੋਕੇਟ ਕੁਲਵੰਤ ਸਿੰਗਲਾ ਦੀ ਅਗਵਾਈ 'ਚ ਇਕ ਵਫ਼ਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲਿਆ।
Photo
ਵਫ਼ਦ ਨੇ ਮੰਤਰੀ ਨੂੰ ਪੰਜਾਬ ਦੇ ਹਸਪਤਾਲਾਂ ਅੰਦਰ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀਆਂ ਖ਼ਾਲੀ ਪਈਆਂ ਅਸਾਮੀਆਂ ਸਬੰਧੀ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਸਿਖਿਆ ਤੇ ਪੀ.ਡਬਲਿਉ.ਡੀ. ਮੰਤਰੀ ਵਿਜੇਇੰਦਰਾ ਸਿੰਗਲਾ ਵੀ ਮੌਜੂਦ ਸਨ।
Photo
ਵਫ਼ਦ ਨੇ ਸਿਹਤ ਮੰਤਰੀ ਨੂੰ ਪੰਜਾਬ ਤੇ ਖ਼ਾਸ ਕਰ ਕੇ ਮਾਨਸਾ ਜ਼ਿਲ੍ਹੇ ਅੰਦਰ ਖ਼ਾਲੀ ਪਈਆਂ ਅਸਾਮੀਆਂ ਤੋਂ ਜਾਣੂ ਕਰਵਾਇਆ। ਸਿਹਤ ਮੰਤਰੀ ਨੇ ਵਫ਼ਦ ਤੋਂ ਮੰਗ ਪੱਤਰ ਲੈਂਦਿਆਂ ਵਿਸ਼ਵਾਸ ਦੁਆਇਆ ਕਿ ਪੰਜਾਬ ਅੰਦਰ ਜਲਦ ਹੀ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀਆਂ ਪੋਸਟਾਂ ਭਰੀਆਂ ਜਾਣਗੀਆਂ।
Photo
ਵਫ਼ਦ 'ਚ ਜਗਰਾਜ ਸਿੰਘ ਕਾਲਾ, ਪਰਵੀਨ ਕੁਮਾਰ ਬੋਬੀ, ਸਤੀਸ਼ ਭਾਟੀਆ, ਸਵਰਨ ਖੁਡਾਲ, ਲਾਲੂ ਭਾਰਦਵਾਜ, ਰਾਮਲਾਜ ਸਿੰਘ, ਮੋਹਨ ਸਿੰਘ ਸਰਪੰਚ, ਕੌਂਸਲਰ ਵਿਨੋਦ ਸਿੰਗਲਾ, ਬਲਵਿੰਦਰ ਵਿੱਕੀ, ਜਸਵੰਤ ਸਿੰਘ ਕਾਹਨਗੜ੍ਹ, ਸੁੱਖਾ ਸਿੰਘ ਧਲੇਵਾਂ, ਜਸਵਿੰਦਰ ਸਿੰਘ ਕੁਲਰੀਆ, ਛਾਣਾ ਸਿੰਘ ਕੁਲਰੀਆ ਆਦਿ ਵਰਕਰ ਹਾਜ਼ਰ ਸਨ।