ਚਮਕੌਰ ਸਾਹਿਬ ਤੋਂ ਫ਼ਤਿਹਗੜ੍ਹ ਸਾਹਿਬ ਤਕ ਸਜਾਇਆ ਸ਼ਹੀਦੀ ਖ਼ਾਲਸਾ ਮਾਰਚ
Published : Dec 24, 2019, 10:28 pm IST
Updated : Dec 24, 2019, 10:28 pm IST
SHARE ARTICLE
file photo
file photo

ਵੱਡੀ ਗਿਣਤੀ ਸੰਗਤਾਂ ਨੇ ਕੀਤੀ ਸ਼ਮੂਲੀਅਤ

ਫਤਿਹਗੜ੍ਹ ਸਾਹਿਬ, ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਰਜਿ ਵੱਲੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਦੇ ਸਹਿਯੋਗ ਨਾਲ ਅੱਜ ਚਮਕੌਰ ਸਾਹਿਬ ਤੋ ਫਤਿਹਗੜ੍ਹ ਸਾਹਿਬ  ਦੀ ਪਵਿੱਤਰ ਧਰਤੀ ਤੱਕ ਸ਼ਹੀਦੀ ਖਾਲਸਾ ਮਾਰਚ ਦਾ ਆਯੋਜਨ ਪੰਜ ਪਿਆਰਿਆ ਦੀ ਅਗਵਾਈ ਹੇਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਛੱਤਰ ਛਾਇਆ ਹੇਠ ਗੁਰਦੁਆਰਾ ਗੁਰ ਸਾਹਿਬ ਚੰਡੀਗੜ੍ਹ ਦੇ ਮੁੱਖੀ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਅਤੇ ਵਾਈਸ ਚੇਅਰਮੈਨ ਭਾਈ ਤੇਜਸਵਰਪ੍ਰਤਾਪ ਸਿੰਘ ਅਤੇ ਬੀਬਾ ਚਰਨਕਮਲ ਕੌਰ ਚੇਅਰਪਰਸਨ ਕਰਤਾਰ ਆਸਰਾ ਟਰੱਸਟ  ਦੀ ਦੇਖ ਰੇਖ ਹੇਠ  ਕੀਤਾ ਗਿਆ ।

PhotoPhoto

ਇਸ ਮਾਰਚ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ,   ਬਾਬਾ ਸੇਵਾ ਸਿੰਘ, ਚਰਨਜੀਤ ਸਿੰਘ ਸਮਰਾਲਾ ਰਜਿੰਦਰ ਸਿੰਘ,  ਭਾਈ ਦਲੀਪ ਸਿੰਘ ਭਾਈ ਮੋਹਣ ਸਿੰਘ ਸੈਲਰ ਆਲੇ ਐਡਵੋਕੇਟ ਤਿਰਲੋਕ ਸਿੰਘ ਕੁਲਦੀਪ ਸਿੰਘ ਬਲਕਾਰ ਸਿੰਘ ਈਸਰ ਸਿੰਘ ਰਵੀ ਸਿੰਘ ਸਾਉਥ ਅਫਰੀਕਾ     ਸਰਪੰਚ ਜਗਜੀਤ ਸਿੰਘ ਭਾਈ ਪ੍ਰਦੀਪ ਸਿੰਘ,  ਮਨਮੋਹਨ ਸਿੰਘ ਰਾਮਗੜ੍ਹ  ਵਿਸੇਸ਼ ਤੌਰ ਤੇ ਹਾਜ਼ਰ ਸਨ ।

PhotoPhoto

ਇਸ ਸ਼ਹੀਦੀ ਖਾਲਸਾ ਮਾਰਚ ਦਾ ਗੁਰਦੁਆਰਾ ਕਤਲਗੜ ਸਾਹਿਬ ਪਹੁੰਚਣ ਮੌਕੇ ਹੈਡਗ੍ਰੰਥੀ ਸਾਹਿਬ ਨੇ ਪੰਜ ਪਿਆਰਿਆ ਦਾ ਵਿਸੇਸ਼ ਸਨਮਾਨ ਸਿਰੋਪਾਓ ਦੇਕੇ ਕੀਤਾ । ਇਸ ਤੋ ਪਹਿਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈਡਗਰੰਥੀ ਸਿੰਘ ਸਾਹਿਬ ਭਾਈ ਜਸਵਿੰਦਰ ਸਿੰਘ,  ਬਾਬਾ ਸਰੂਪ ਸਿੰਘ ਸੰਤਸਰ ਗੁਰਦੁਆਰਾ ਚੰਡੀਗੜ੍ਹ,  ਬਾਬਾ ਜਗਰੂਪ ਸਿੰਘ ਬਰਨਾਲਾ, ਬਾਬਾ ਬਲਕਾਰ ਸਿੰਘ,  ਨੇ ਵੀ ਸਿਰਕਤ ਕੀਤੀ । ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸੰਤ ਬਾਬਾ ਪ੍ਰਿਤਪਾਲ ਸਿੰਘ ਸੁਖਨਾ  ਝੀਲ ਚੰਡੀਗੜ੍ਹ   ਨੇ ਕਿਹਾ ਕਿ ਭਾਰਤ ਦੀ ਸਰਕਾਰ 23 ਦਸਬੰਰ ਦਾ ਦਿਨ ਵਿਸ਼ਵ ਨੌਜਵਾਨ ਦਿਵਸ ਵਜੇ ਅਤੇ 14 ਨਵੰਬਰ ਦਾ ਦਿਨ ਬਾਲ ਦਿਵਸ ਵਜੋ  ਮਨਾਉਣ ਲਈ  ਪਹਿਲਕਦਮੀ ਕਰਨੀ ਚਾਹੀਦੀ ਹੈ ।

PhotoPhoto

ਉਹਨਾ ਕਿਹਾ ਕਿ  ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ  ਮਾਤਾ  ਗੁੱਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਹੋਕੇ ਕੌਮ ਦੀਆ ਬੀਬੀਆਂ ਨੂੰ ਆਪਣੇ ਬੱਚਿਆ ਭਰਾਵਾ ਪਤੀਆ ਨੂੰ ਵੱਡੀ ਸਿੱਖਿਆ ਦੇਣੀ ਚਾਹੀਦੀ ਹੈ ਫਿਰ ਆਪਣੇ ਆਪ ਨਿਰੌਏ ਸਮਾਜ ਦੀ ਸਿਰਜਣਾ ਹੋਵੇਗੀ । ਟਕਸਾਲੀ ਅਕਾਲੀ ਆਗੂ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੁਰਾਤਨ ਇਤਿਹਾਸ ਤੇ ਕੁਰਬਾਨੀਆ ਦਾ ਜਿਕਰ ਕਰਨ ਵਾਲੇ ਸਮੂਹ ਨੂੰ ਆਪ ਵੀ ਕੁਰਬਾਨੀ ਦਾ ਜਜ਼ਬਾ ਰੱਖਦਿਆ ਮੌਜੂਦਾ ਸਮੇ ਵਿੱਚ ਕੁਰਬਾਨੀ ਦੀ ਚਾਹਤ ਕਾਇਮ ਰੱਖਣ ਲਈ ਤੱਤਪਰ ਹੋਣਾ ਚਾਹੀਦਾ ਹੈ

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement