
ਬਾਬਾ ਬਲਬੀਰ ਸਿੰਘ ਨੇ ਤਰਲੋਚਨ ਸਿੰਘ ਨਾਲ ਸੰਤ ਰਾਮ ਸਿੰਘ ਸੀਂਗੜੇ ਸਬੰਧੀ ਦੁਖ ਸਾਂਝਾ ਕੀਤਾ
ਫ਼ਤਿਹਗੜ੍ਹ ਸਾਹਿਬ, 23 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਕੁੰਡਲੀ ਬਾਰਡਰ 'ਤੇ ਚਲ ਰਹੇ ਕਿਸਾਨ ਅੰਦੋਲਨ ਸਮੇਂ ਪ੍ਰਸਿੱਧ ਕੀਰਤਨੀਏ ਸੰਤ ਬਾਬਾ ਰਾਮ ਸਿੰਘ ਮੁਖੀ ਨਾਨਕਸਰ ਸੀਂਗੜੇ ਵਾਲਿਆਂ ਵਲੋਂ ਕੇਂਦਰ ਸਰਕਾਰ ਦੇ ਜਬਰ ਜ਼ੁਲਮ ਦੇ ਵਿਦਰੋਹ ਵਿਚ ਅਪਣੇ ਆਪ ਨੂੰ ਗੋਲੀ ਮਾਰ ਕੇ ਸਰੀਰ ਕਿਸਾਨ ਅੰਦੋਲਨ ਨੂੰ ਅਰਪਿਤ ਕਰ ਦਿਤਾ ਸੀ, ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨਾਲ ਦੁਖ ਸਾਂਝਾ ਕਰਨ ਲਈ ਨਿਹੰਗ ਸਿੰਘਾਂ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ, ਵਿਸ਼ੇਸ਼ ਤÏਰ ਤੇ ਗੁਰਦੁਆਰਾ ਨਾਨਕਸਰ ਸੀਂਗੜੇ ਪੁਜੇ¢ ਉਨ੍ਹਾਂ ਸੰਤ ਤਰਲੋਚਨ ਸਿੰਘ ਨਾਲ ਹਮਦਰਦੀ ਤੇ ਦੁਖ ਦਾ ਇਜ਼ਹਾਰ ਸਾਂਝਾ ਕੀਤਾ¢
ਉਨ੍ਹਾਂ ਕਿਹਾ ਕਿ ਇਕ ਸੱਚੀ ਸੁੱਚੀ ਸ਼ਖ਼ਸੀਅਤ ਦੇ ਮਾਲਕ, ਰੱਬੀ ਰੰਗ ਵਿਚ ਰੰਗੇ ਦੀਨ ਦੁਖੀ ਦੇ ਹਮਦਰਦ, ਸੰਤ ਰਾਮ ਸਿੰਘ ਦਾ ਅਸਹਿ ਘਾਟਾ ਹੈ ਜੋ ਪੂਰਿਆ ਨਹੀਂ ਜਾ ਸਕਦਾ¢ ਪਰ ਅਕਾਲ ਪੁਰਖ ਦਾ ਭਾਣਾ ਸੱਭ ਲਈ ਪ੍ਰਵਾਨ ਤੇ ਮੰਨਣਯੋਗ ਹੈ¢ ਬਾਬਾ ਬਲਬੀਰ ਸਿੰਘ ਨੇ ਬੁੱਢਾ ਦਲ ਵਲੋਂ ਬਾਬਾ ਰਾਮ ਸਿੰਘ ਦੇ ਉਤਰਾਧਿਕਾਰੀ ਸੰਤ ਤਰਲੋਚਨ ਸਿੰਘ ਨੂੰ ਦÏਸ਼ਾਲਾ ਤੇ ਸਿਰਪਾਉ ਵੀ ਬਖ਼ਸ਼ਿਸ਼ ਕੀਤਾ¢ ਇਸ ਸਮੇਂ ਉਨ੍ਹਾਂ ਨਾਲ ਮਹੰਤ ਕਰਮਜੀਤ ਸਿੰਘ ਯਮੁਨਾਨਗਰ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ ਤੇ ਹੋਰ ਸੰਤ ਮਹਾਂਪੁਰਸ਼ ਤੇ ਨਿਹੰਗ ਸਿੰਘ ਫ਼Ïਜਾਂ ਵੀ ਹਾਜ਼ਰ ਸਨ
image