
29 ਸਾਲ ਦੇ ਸਤਨਾਮ ਨੇ ਆਪਣੇ ਮਾਤਾ – ਪਿਤਾ ਦੇ ਨਾਲ ਸਿਰਫ ਦੋ ਦਿਨ ਬਿਤਾਏ, ਇੱਕ ਨਵੀਂ ਮੋਟਰਸਾਈਕਲ ਖਰੀਦੀ ਅਤੇ ਇੱਕ ਦੋਸਤ ਦੇ ਨਾਲ ਦਿੱਲੀ – ਹਰਿਆਣਾ ਸੀਮਾ ਲਈ ਨਿਕਲ ਗਏ।
ਪਟਿਆਲਾ : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਚੱਲਦਿਆਂ ਦਿੱਲੀ ਦੀਆਂ ਸੀਮਾਵਾਂ ‘ਤੇ ਲੱਖਾਂ ਦੀ ਸੰਖਿਆਂ ‘ਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਇੱਕ ਅਜਿਹਾ ਵੀ ਵਿਅਕਤੀ ਹੈ ਜਿਸ ਨੇ ਕਿਸਾਨ ਵੀਰਾਂ ਦਾ ਸਾਥ ਦੇਣ ਲਈ ਆਪਣਾ ਵਿਆਹ ਤੱਕ ਰੱਦ ਕਰ ਦਿੱਤਾ। ਦਰਅਸਲ ਸਤਨਾਮ ਸਿੰਘ ਨੂੰ ਯੂ.ਏ.ਈ. ‘ਚ ਉਸ ਦੀ ਕੰਪਨੀ ਵੱਲੋਂ 2 ਸਾਲ ਤੋਂ ਬਾਅਦ 2 ਮਹੀਨੇ ਦੀ ਛੁੱਟੀ ਮਿਲੀ।
Marraige
ਉਹ ਭਾਰਤ ਵਿਆਹ ਕਰਨ ਆਇਆ ਸੀ ਪਰ ਇੱਥੇ ਆ ਕੇ ਉਸ ਦੀ ਯੋਜਨਾ ਬਦਲ ਗਈ। ਉਸ ਨੂੰ 29 ਨਵੰਬਰ ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ‘ਚ ਆਪਣੇ ਘਰ ਪੁੱਜਣ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਵੱਡਾ ਭਰਾ ਅਤੇ ਉਸ ਦੇ ਪਿੰਡ ਦੇ ਕਿਸਾਨ ਤਿੰਨ ਖੇਤੀਬਾੜੀ ਕਨੂੰਨਾਂ ਦੇ ਖਿਲਾਫ਼ ਸਿੰਘੂ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
Marriage
29 ਸਾਲ ਦੇ ਸਤਨਾਮ ਨੇ ਆਪਣੇ ਮਾਤਾ – ਪਿਤਾ ਦੇ ਨਾਲ ਸਿਰਫ ਦੋ ਦਿਨ ਬਿਤਾਏ, ਇੱਕ ਨਵੀਂ ਮੋਟਰਸਾਈਕਲ ਖਰੀਦੀ ਅਤੇ ਇੱਕ ਦੋਸਤ ਦੇ ਨਾਲ ਦਿੱਲੀ – ਹਰਿਆਣਾ ਸੀਮਾ ਲਈ ਨਿਕਲ ਗਏ। ਅਬੂ ਧਾਬੀ ਦੀ ਇੱਕ ਕੰਪਨੀ ‘ਚ ਪਲੰਬਰ ਦੇ ਰੂਪ ‘ਚ ਕੰਮ ਕਰਨ ਵਾਲੇ ਸਿੰਘ ਦਾ ਕਹਿਣਾ ਹੈ ਵਿਆਹ ਕੈਂਸਲ ਕੀਤਾ ਜਾ ਸਕਦਾ ਹੈ ਨੌਕਰੀ ਵੀ ਛੱਡੀ ਜਾ ਸਕਦੀ ਹੈ।
Farmer protest
ਸਿੰਘ ਦੇ ਮਾਤਾ – ਪਿਤਾ ਨੇ ਉਸ ਨੂੰ ਛੁੱਟੀ ਦੇ ਦੌਰਾਨ ਵਿਆਹ ਕਰਨ ਲਈ ਕਿਹਾ ਪਰ ਉਸ ਨੇ ਧਰਨੇ 'ਚ ਸ਼ਾਮਲ ਹੋਣ ਨੂੰ ਜ਼ਿਆਦਾ ਤਰਜੀਹ ਦਿੱਤੀ। ਉਸ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਪ੍ਰਦਰਸ਼ਨ ‘ਤੇ ਕਦੋਂ ਤੱਕ ਰਹਿਣ ਦੀ ਯੋਜਨਾ ਹੈ ਤਾਂ ਸਤਨਾਮ ਸਿੰਘ ਨੇ ਕਿਹਾ ਕਿ ਇਹ ਲੜਾਈ ਜਿੱਤਣ ਤੱਕ ਇੱਥੇ ਰਹਾਂਗਾ।
ਉਸ ਨੇ ਕਿਹਾ ਆਬੂ ਧਾਬੀ ‘ਚ ਨੌਕਰੀ ਕਰਨ ਤੋਂ ਪਹਿਲਾਂ ਮੈਂ ਇੱਕ ਕਿਸਾਨ ਸੀ। ਮੈਨੂੰ ਪਹਿਲਾਂ ਆਪਣੇ ਖੇਤਾਂ ਨੂੰ ਬਚਾਉਣ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਪੰਜਾਬ,ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਹਜ਼ਾਰਾਂ ਕਿਸਾਨ ਤਿੰਨ ਹਫ਼ਤਿਆਂ ਤੋਂ ਜਿਆਦਾ ਸਮੇਂ ਤੋਂ ਦਿੱਲੀ ਦੇ ਕਈ ਬਾਰਡਰ ‘ਤੇ ਡੇਰਾ ਲਗਾਈ ਬੈਠੇ ਹਨ, ਉਨ੍ਹਾਂ ਦੀ ਮੰਗ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਇਸ ਨਾਲ ਕਾਰਪੋਰੇਟ ਨੂੰ ਫਾਇਦਾ ਹੋਵੇਗਾ ਅਤੇ ਪਾਰੰਪਰਕ ਥੋਕ ਬਾਜ਼ਾਰ ਮੰਡੀ ਖ਼ਤਮ ਹੋ ਜਾਵੇਗੀ ਅਤੇ ਹੇਠਲੇ ਸਮਰਥਨ ਮੁੱਲ ਦੀ ਵਿਵਸਥਾ ਖਤਮ ਹੋ ਜਾਵੇਗੀ।