
ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮੁਫ਼ਤ ਮੁਹਈਆ ਕਰਵਾਈਆਂ ਜਾਣਗੀਆਂ
ਟਿਕਰੀ ਬਾਰਡਰ 'ਤੇ ਖ਼ਾਲਸਾ ਏਡ ਨੇ ਬਣਾਇਆ 'ਕਿਸਾਨ ਮਾਲ'
ਨਵੀਂ ਦਿੱਲੀ, 23 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਟਿਕਰੀ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਵੈ-ਸੇਵੀ ਸੰਸਥਾਵਾਂ ਖ਼ਾਲਸਾ ਏਡ ਵਲੋਂ ਮੁਹਈਆ ਕਰਵਾਈ ਗਈ ਰਾਹਤ ਸਮੱਗਰੀ ਦੀ ਭਾਲ ਲਈ ਭੀੜ 'ਚ ਭੜਕਣਾ ਨਹੀਂ ਪਏਗਾ | ਖ਼ਾਲਸਾ ਏਡ ਨੇ ਸਰਹੱਦ 'ਤੇ ਹੁਣ 'ਕਿਸਾਨ ਮਾਲ' ਸਥਾਪਤ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮੁਫ਼ਤ ਮੁਹਈਆ ਕਰਵਾਈਆਂ ਜਾ ਸਕਣ |
ਮਾਲ ਵਿਚ ਕੰਬਲ, ਟੁੱਥਬਰੱਸ਼, ਟੁੱਥਪੇਸਟ, ਥਰਮਲ, ਸਵੈਟਰ, ਜੈਕਟ, ਵੈਸਟ, ਕੰਬਲ, ਤੇਲ, ਵੈਸਲਿਨ, ਜੁਰਾਬਾਂ, ਧੋਣ ਵਾਲੇ ਸਾਬਣ, ਨਹਾਉਣ ਵਾਲੇ ਸਾਬਣ, ਸੈਂਪੂ, ਕੰਘੀ, ਮਫਲਰ, ਓਡੋਮੋਸ, ਸੁੱਕਾ ਦੁੱਧ, ਸੈਨੇਟਰੀ ਪੈਡ ਅਤੇ ਜੁੱਤੇ ਪ੍ਰਦਾਨ ਕੀਤੇ ਜਾ ਰਹੇ ਹਨ | ਮਾਲ ਵਿਚ ਹੀਟਿੰਗ ਪੈਡ, ਤੌਲੀਏ, ਲੋਈ, ਚੱਪਲਾਂ, ਗਾਰਬੇਜ ਬੈਗ, ਨੀ ਕੈਪ, ਟਰਪੋਲਿਨ, ਨੇਲ ਕਟਰ, ਆਦਿ ਵੀ ਉਪਲਭਧ ਹਨ | ਪਹਿਲਾਂ ਰਾਹਤ ਸਮੱਗਰੀ ਦੇ ਸਟਾਲਾਂ 'ਤੇ ਭੀੜ ਪ੍ਰਦਰਸ਼ਨਕਾਰੀਆਂ ਨੂੰ ਸਹੀ ਸਾਈਜ਼ ਲੱਭਣ ਵਿਚ ਵਿਘਨ ਪਾਉਾਦੀ ਸੀ, ਜਦਕਿ ਬਜ਼ੁਰਗ ਅਪਣੀ ਉਮਰ ਕਾਰਨ ਭੀੜ ਤੋਂ ਦੂਰ ਰਹਿਣਾ ਸਹੀ ਸਮਝਦੇ ਸੀ | ਖ਼ਾਲਸਾ ਏਡ ਪ੍ਰਾਜੈਕਟ ਦੇ ਏਸੀਆ ਚੈਪਟਰ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਭੀੜ ਵਿਚ ਸਹੀ ਕਿਸਮ ਦੀ ਸਮੱਗਰੀ ਪ੍ਰਾਪਤ ਕਰਨ 'ਚ ਕਿਸਾਨਾਂ ਦੀ ਮੁਸ਼ਕਲ ਦਾ ਨੋਟਿਸ ਲੈਂਦਿਆਂ, ਅਸੀਂ ਇਕ ਮਾਲ ਸਥਾਪਤ ਕਰਨ ਦਾ ਵਿਚਾਰ ਲਿਆ | ਜੋ ਰਾਹਤ ਸਮੱਗਰੀ ਪਹਿਲਾਂ ਆਈ ਹੈ ਉਹ ਹਰ ਇਕ ਦੇ ਸਹੀ ਸਾਈਜ਼ ਉਪਲਭਧ ਨਾ ਹੋਣ ਕਾਰਨ ਕਾਫ਼ੀ ਮੁਸ਼ਕਲਾਂ ਆ ਰਹੀਆਂ ਸਨ | ਇਸ ਨਾਲ ਹੀ ਕਿਸਾਨਾਂ ਦਾ ਇੱਕ ਵੱਡਾ ਹਿੱਸਾ ਸੀ ਜੋ ਸੋਚਦੇ ਸੀ ਕਿ ਭੀੜ ਵਿਚ ਸ਼ਾਮਲ ਹੋਣਾ ਅਤੇ ਸਹਾਇਤਾ ਲੈਣਾ ਉਨ੍ਹਾਂ ਦੇ ਮਾਣ ਨੂੰ ਘਟਾਉਾਦਾ ਹੈ | ਬਜ਼ੁਰਗਾਂ, ਖ਼ਾਸਕਰ ਔਰਤਾਂ ਨੂੰ ਅਪਣੀ ਪਸੰਦ ਦੀ ਸਮੱਗਰੀ ਲੈਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ |