
ਸਮੂਹ ਕਾਂਗਰਸੀ ਵਰਕਰਾਂ, ਸਰਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਦੀ ਹੋਈ ਇਕ ਅਹਿਮ ਮੀਟਿੰਗ, ਵਿਧਾਨ ਸਭਾ ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਸਬੰਧੀ ਕੀਤਾ ਵਿਚਾਰ ਵਿਟਾਂਦਰਾ
ਫਰੀਦਕੋਟ (ਸੁਖਜਿੰਦਰ ਸਹੋਤਾ) : ਵਿਧਾਨ ਸਭਾ ਹਲਕਾ ਜੈਤੋ ਦੇ ਸਮੂਹ ਕਾਂਗਰਸੀ ਵਰਕਰਾਂ, ਸਰਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਪਿੰਡ ਬਹਿਬਲਕਲਾਂ ਵਿਖੇ ਹੋਈ ਜਿਸ ਵਿਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆ ਸਮੂਹ ਕਾਂਗਰਸੀ ਵਰਕਰਾਂ ਨੇ ਫ਼ੈਸਲਾ ਕੀਤਾ ਕਿ ਜੇਕਰ ਇਸ ਵਾਰ ਵੀ ਕਾਂਗਰਸ ਪਾਰਟੀ ਨੇ ਸਥਾਨਕ ਆਗੂ ਦੀ ਬਜਾਏ ਬਾਹਰੋਂ ਕਿਸੇ ਪੈਰਾਸ਼ੂਟ ਉਮੀਦਵਾਰ ਨੂੰ ਭੇਜਿਆ ਤਾਂ ਟਕਸਾਲੀ ਪਰਿਵਾਰਾਂ ਨੂੰ ਇਹ ਮਨਜੂਰ ਨਹੀਂ ਹੋਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਵਰਕਰਾਂ ਨੇ ਕਿਹਾ ਕਿ ਹਲਕੇ ਅੰਦਰ ਆਂਮ ਹੀ ਚਰਚਾਵਾਂ ਚੱਲ ਰਹੀਆ ਹਨ ਕਿ ਕਾਂਗਰਸ ਹਾਈ ਕਮਾਂਡ ਨੇ ਪੁਰਾਣੇ ਅਤੇ ਮਿਹਨਤੀ ਪਾਰਟੀ ਵਰਕਰਾਂ ਨੂੰ ਅਣਗੌਲਿਆ ਕਰਕੇ ਸਾਬਕਾ ਪੁਲਿਸ ਅਧਿਕਾਰੀ ਰਾਜਿੰਦਰ ਸਿੰਘ ਨੂੰ ਜੈਤੋ ਹਲਕੇ ਦੀ ਕਮਾਨ ਸੌਂਪਣ ਦਾ ਫ਼ੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਕਾਂਗਰਸ ਪਾਰਟੀ ਵਲੋਂ ਉਸ ਵਕਤ ਦੇ ਐਮਐਲਏ ਜੋਗਿੰਦਰ ਸਿੰਘ ਪੰਜਗਰਾਂਈ ਦੀ ਟਿਕਟ ਕੱਟ ਕੇ ਮੁਹੰਮਦ ਸਦੀਕ ਨੂੰ ਇਥੋਂ ਉਮੀਦਵਾਰ ਐਲਾਨਿਆ ਗਿਆ ਸੀ ਅਤੇ ਉਸ ਵਕਤ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।
ਪਰ ਹੁਣ ਬੀਤੇ ਕਰੀਬ ਪੰਜ ਸਾਲ ਤੋਂ ਮੁਹੰਮਦ ਸਦੀਕ ਵਲੋਂ ਇਸ ਹਲਕੇ ਦੇ ਕਾਂਗਰਸੀ ਪਰਿਵਾਰਾਂ ਦੀ ਬਾਂਹ ਫੜ੍ਹ ਕੇ ਹਲਕੇ ਦੇ ਵਿਕਾਸ਼ ਕਾਰਜ ਕਰਵਾਏ ਜਾ ਰਹੇ ਹਨ ਅਤੇ ਵਰਕਰਾਂ ਦੇ ਹਰ ਦੁੱਖ ਸੁਖ ਵਿਚ ਸਹਾਈ ਹੋ ਰਹੇ ਹਨ। ਪਰ ਹੁਣ ਪਤਾ ਲੱਗਾ ਕਿ ਕਾਂਗਰਸ ਪਾਰਟੀ ਇਸਵਾਰ ਫਿਰ ਪੁਰਾਣਾ ਤਜਰਬਾ ਦੁਹਰਾਉਣਾ ਚਹਾਉਂਦੀ ਹੈ। ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਹਲਕੇ ਅੰਦਰ ਦਿਨ ਰਾਤ ਕੰਮ ਕਰਨ ਵਾਲੇ ਵਰਕਰਾਂ ਦੀ ਮਰਜ਼ੀ ਦੇ ਖ਼ਿਲਾਫ਼ ਮਿਹਨਤੀ ਅਤੇ ਵਫ਼ਾਦਾਰ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਹਲਕਾ ਜੈਤੋ ਦੇ ਉਮੀਦਵਾਰ ਦੀ ਚੋਣ ਕੀਤੀ ਤਾਂ ਕਿਸੇ ਵੀ ਕੀਮਤ ਉੱਪਰ ਪਾਰਟੀ ਹਿੱਤ ਵਿੱਚ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੂੰ ਲੰਮੀ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਜੈਤੋ ਹਲਕੇ ਦੇ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਕਿ ਇਹ ਸੀਟ ਜਿੱਤ ਕੇ ਪਾਰਟੀ ਹਾਈ ਕਮਾਂਡ ਦੀ ਝੋਲੀ ਪਾਈ ਜਾ ਸਕੇ ਅਤੇ ਪੰਜਾਬ ਅੰਦਰ ਮੁੜ ਬਨਣ ਜਾ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਹਿੱਸਾ ਪਾਇਆ ਜਾ ਸਕੇ।
ਇਸ ਮੌਕੇ ਗੁਰਦੇਵ ਕੌਰ ਸਰਪੰਚ ਬਹਿਬਲਕਲਾਂ, ਨਿਰਭੈ ਸਿੰਘ ਸਰਪੰਚ ਰਣ ਸਿੰਘ ਵਾਲਾ, ਅਜੈਬ ਸਿੰਘ ਸਰਪੰਚ ਸਰਾਂਵਾਂ, ਜਸਕਰਨ ਕੌਰ ਸਰਪੰਚ ਕੋਠੇ ਚੱਕ ਭਾਗ ਸਿੰਘ ਵਾਲਾ, ਕੰਵਲਜੀਤ ਕੌਰ ਸਰਪੰਚ ਦਲ ਸਿੰਘ ਵਾਲਾ, ਹਰਤੇਜ ਸਿੰਘ ਸਰਪੰਚ ਬੁਰਜ ਜਾਵਹਰ ਸਿੰਘ ਵਾਲਾ, ਰਛਪਾਲ ਕੌਰ ਸਰਪੰਚ ਦਸ਼ਮੇਸ ਨਗਰ ਸਰਾਂਵਾਂ, ਫੂਲਾ ਸਿੰਘ ਸਰਪੰਚ, ਬਲਜਿੰਦਰ ਕੌਰ ਸਰਪੰਚ ਨਿਆਂਮੀਂਵਾਲਾ, ਰਾਜਵੀਰ ਕੌਰ ਸਰਪੰਚ ਦਸਮੇਸ਼ ਨਗਰ ਬੁਰਜ ਹਰੀਕਾ, ਮਵੈਤਾ ਸਰਪੰਚ ਬੁਰਜ ਹਰੀਕਾ, ਮਨਜੀਤ ਕੌਰ ਸਰਪੰਚ ਪਿੰਡ ਗੋਂਦਾਰਾ, ਕਰਨੈਲ ਸਿੰਘ ਸਰਪੰਚ ਸਿਵੀਆਂ, ਪਰਮਜੀਤ ਕੌਰ ਬਲਾਕ ਸੰਮਤੀ ਮੈਂਬਰ ਰਣਸਿੰਘ ਵਾਲਾ, ਸਤਨਾਮ ਸਿੰਘ ਬਲਾਕ ਸੰਮਤੀ ਮੈਂਬਰ ਬਹਿਬਲਕਲਾਂ, ਜਸਵੀਰ ਸਿੰਘ ਬਹਿਬਲਕਲਾਂ, ਚਰਨਜੀਤ ਸਿੰਘ, ਹਰਚਰਨ ਸਿੰਘ ਬਰਾੜ ਸੀਨੀਅਰ ਕਾਗਰਸੀ ਆਗੂ, ਪਰਬਜੀਤ ਸਿੰਘ ਬਾਜਾਖਾਨਾਂ , ਸੁਖਪਾਲ ਸਿੰਘ ਪਾਲੀ ਗੁਰੂਸਰ, ਪ੍ਰੇਮਪਾਲ ਸਿੰਘ, ਸੁਖਪਾਲ ਸਿੰਘ ਪਾਲਾ, ਗੁਰਦੀਪ ਸਿੰਘ ਪ੍ਰਧਾਨ ਕੋਠੇ ਹਵਾਨਾ, ਗੁਰਮੀਤ ਸਿੰਘ ਕੋਠੇ ਹਵਾਨਾਂ, ਗੁਰਪ੍ਰੀਤ ਸਿੰਘ ਸਿਬੀਆਂ,ਗੁਰਮੀਤ ਸਿੰਘ, ਰਿੰਕੂ ਸਿੰਘ, ਹਰਬੰਸ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਸੂਬਾ ਸਿੰਘ ਮੈਂਬਰ, ਗੁਰਦਿੱਤ ਸਿੰਘ ਸਰਾਂਵਾਂ, ਗੁਰਪ੍ਰੀਤ ਸਿੰਘ, ਮੱਖਣ ਸਿੰਘ, ਗੁਰਨਾਮ ਸਿੰਘ , ਬਾਬੂ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਮੈਂਬਰ, ਜਗਰੂਪ ਸਿੰਘ ਮੈਂਬਰ, ਰਾਜਵਿੰਦਰ ਕੌਰ ਮੈਂਬਰ, ਪਰਮਜੀਤ ਮੈਂਬਰ, ਗੁਰਜੀਤ ਸਿੰਘ ਮੈਂਬਰ, ਸੁਖਜੀਤ ਕੌਰ ਮੈਂਬਰ ਅਤੇ ਹਰਬੰਸ ਸਿੰਘ ਮੈਂਬਰ ਆਦਿ ਹਾਜ਼ਰ ਸਨ।