ਬਹੁਤ ਹੀ ਕਮਜ਼ੋਰ ਅਤੇ ਅਸਥਿਰ ਸਾਬਤ ਹੋਈ ਹੈ ਚੰਨੀ ਸਰਕਾਰ - ਅਰਵਿੰਦ ਕੇਜਰੀਵਾਲ
Published : Dec 24, 2021, 7:58 pm IST
Updated : Dec 24, 2021, 7:58 pm IST
SHARE ARTICLE
Arvind Kejriwal
Arvind Kejriwal

ਕਿਹਾ, ਬੇਹੱਦ ਦੁਖਦਾਇਕ ਅਤੇ ਮੰਦਭਾਗੀ ਘਟਨਾ ਹੈ ਲੁਧਿਆਣਾ ਬੰਬ ਧਮਾਕਾ

-ਜੇ ਬੇਅਦਬੀਆਂ ਪੁਰਾਣੇ ਕੇਸਾਂ ਅਤੇ ਮੌੜ ਬੰਬ ਬਲਾਸਟ ਦੇ ਦੋਸ਼ੀਆਂ ਅਤੇ ਮਾਸਟਰ ਮਾਇਡਾਂ ਨੂੰ ਮਿਸਾਲੀ ਸਜਾਵਾਂ ਦਿਤੀਆਂ ਹੁੰਦੀਆਂ ਤਾਂ ਇਹ ਘਟਨਾਵਾਂ ਵਾਰ-ਵਾਰ ਨਾ ਵਾਪਰਦੀਆਂ-'ਆਪ' ਸੁਪਰੀਮੋ

-ਨਸ਼ੇ ਦੇ ਮੁੱਦੇ 'ਤੇ ਘੇਰੀ ਚੰਨੀ ਸਰਕਾਰ- ਜੇਕਰ ਡਰੱਗ ਮਾਫ਼ੀਆ ਨਾਲ ਨਾ ਰਲੇ ਹੁੰਦੇ ਤਾਂ 3-4 ਮਹੀਨੇ ਪਹਿਲਾਂ ਹੋ ਚੁੱਕੀ ਹੁੰਦੀ ਹੁਣ ਕੀਤੀ ਐਫਆਈਆਰ

ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ 'ਚ ਹੋਏ ਬੰਬ ਧਮਾਕੇ ਨੂੰ ਬੇਹੱਦ ਦੁਖਦਾਇਕ ਅਤੇ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ ਬਹੁਤ ਹੀ ਕਮਜ਼ੋਰ ਅਤੇ ਅਸਥਿਰ ਸਰਕਾਰ ਸਾਬਤ ਹੋਈ ਹੈ। ਆਪਣੇ ਪੰਜਾਬ ਦੌਰੇ ਲਈ ਅੱਜ (ਸ਼ੁੱਕਰਵਾਰ) ਸਵੇਰੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁੱਜੇ ਅਰਵਿੰਦ ਕੇਜਰੀਵਾਲ ਪੱਤਰਕਾਰਾਂ ਨੂੰ ਪ੍ਰਤੀਕਿਰਿਆ ਦੇ ਰਹੇ ਸਨ। ਕੇਜਰੀਵਾਲ ਨੇ ਲੁਧਿਆਣਾ ਬੰਬ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਵੀ ਦੁਹਰਾਈ।

The Channi government has proved to be very weak and unstable - Arvind KejriwalThe Channi government has proved to be very weak and unstable - Arvind Kejriwal

ਸੂਬੇ ਦੀ ਕਾਂਗਰਸ ਸਰਕਾਰ 'ਤੇ ਵਰਦੀਆਂ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਰਾਂ ਹੀ ਚੰਨੀ ਸਰਕਾਰ ਵੀ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਕਰਨ 'ਚ ਬੁਰੀ ਤਰਾਂ ਫ਼ੇਲ ਰਹੀ ਹੈ।

Captain Amarinder Singh Captain Amarinder Singh

ਕੇਜਰੀਵਾਲ ਨੇ ਕਿਹਾ ਕਿ ਜੇਕਰ 2015 'ਚ ਹੋਈ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਅਤੇ ਮਾਸਟਰਮਾਇੰਡ ਤੱਤਾਂ ਨੂੰ ਮਿਸਾਲੀ ਸਜਾ ਅਤੇ ਸੰਗਤ ਨੂੰ ਇਨਸਾਫ਼ ਦਿੱਤਾ ਹੁੰਦਾ ਤਾਂ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਸਥਾਨਾਂ ਦੀ ਵਾਰ-ਵਾਰ ਬੇਅਦਬੀ ਕਰਨ ਦਾ ਹੌਸਲਾ ਨਾ ਕਰਦਾ। ਇਸੇ ਤਰ੍ਹਾਂ ਜੇਕਰ 2017 ਦੀਆਂ ਚੋਣਾਂ ਤੋਂ ਪਹਿਲਾਂ ਹੋਏ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਸਜਾ ਅਤੇ ਪੀੜਤਾਂ ਨੂੰ ਇਨਸਾਫ਼ ਦਿੱਤਾ ਹੁੰਦਾ ਤਾਂ ਲੁਧਿਆਣਾ ਬੰਬ ਬਲਾਸਟ ਵਰਗੀਆਂ ਘਟਨਾਵਾਂ ਦੁਬਾਰਾ ਨਾ ਵਾਪਰਦੀਆਂ।

The Channi government has proved to be very weak and unstable - Arvind KejriwalThe Channi government has proved to be very weak and unstable - Arvind Kejriwal

ਕੇਜਰੀਵਾਲ ਨੇ ਕਿਹਾ ਕਿ ਪਿਛਲੀ ਵਾਰ ਦੀ ਤਰਾਂ ਘਟਨ ਲੱਗੀਆਂ ਅਜਿਹੀਆਂ ਵਾਰਦਾਤਾਂ ਵੱਡਾ ਸਵਾਲ ਖੜਾ ਕਰਦੀਆਂ ਹਨ ਕਿ ਚੋਣਾਂ ਤੋਂ ਪਹਿਲਾਂ ਹੀ ਅਜਿਹਾ ਕਿਉਂ ਹੋਣ ਲੱਗ ਜਾਂਦਾ ਹੈ? ਇਹ ਵੱਡੀ ਸਾਜ਼ਿਸ਼ ਦਾ ਹਿੱਸਾ ਹਨ। ਪੰਜਾਬ ਦੀ ਜਨਤਾ ਨੂੰ ਬੇਹੱਦ ਸੁਚੇਤ ਰਹਿਣ ਦੀ ਜ਼ਰੂਰਤ ਹੈ ਤਾਂਕਿ ਕੋਈ ਵੀ ਮੌਕਾਪ੍ਰਸਤ ਅਤੇ ਦੇਸ਼ ਵਿਰੋਧੀ-ਸਮਾਜ ਵਿਰੋਧੀ ਤਾਕਤ ਆਪਣੇ ਨਾਪਾਕ ਮਨਸੂਬਿਆਂ 'ਚ ਸਫਲ ਨਾ ਹੋ ਸਕੇ। ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਜ਼ਿਸ਼ ਤਹਿਤ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹਨ, ਪਰੰਤੂ ਪੰਜਾਬ ਦੀ ਜਨਤਾ ਆਪਸੀ ਸਾਂਝ ਅਤੇ ਸਦਭਾਵਨਾ ਨੂੰ ਕੋਈ ਆਂਚ ਨਹੀਂ ਆਉਣ ਦੇਵੇਗੀ।

cm charanjit singh channicm charanjit singh channi

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ''ਨਸ਼ਿਆਂ ਦੇ ਮੁੱਦੇ 'ਤੇ ਵੱਡੇ ਮਗਰ-ਮੱਛਾਂ ਵਿਰੁੱਧ ਕਾਂਗਰਸ ਸਰਕਾਰ ਨੇ ਹੁਣ ਤੱਕ ਸਿਰਫ਼ ਇੱਕ ਐਫਆਈਆਰ ਕੀਤੀ ਹੈ, ਜਿਸ ਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ, ਜਿਵੇਂ ਪੰਜਾਬ 'ਚ ਡਰੱਗ ਮਾਫ਼ੀਆ ਦਾ ਮੁਕੰਮਲ ਸਫ਼ਾਇਆ ਕਰ ਦਿੱਤਾ ਹੋਵੇ, ਜਦਕਿ ਅਸਲੀਅਤ 'ਚ ਕੋਈ ਫ਼ਰਕ ਨਹੀਂ ਪਿਆ। ਜਿਸ ਵਿਰੁੱਧ ਐਫਆਈਆਰ ਕੀਤੀ ਹੈ, ਉਸ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ।

Navjot Sidhu Navjot Sidhu

ਦਰਅਸਲ ਇਹ ਸਿਰਫ਼ ਚੋਣ ਸਟੰਟ ਹੈ। ਸਭ ਆਪਸ 'ਚ ਰਲੇ-ਮਿਲੇ ਹੋਏ ਹਨ ਅਤੇ ਫਿਕਸ ਮੈਚ ਖੇਡ ਰਹੇ ਹਨ। ਜੇਕਰ ਚੰਨੀ ਸਰਕਾਰ ਦੀ ਨੀਅਤ 'ਚ ਕੈਪਟਨ ਸਰਕਾਰ ਵਾਂਗ ਖ਼ਰਾਬੀ ਨਾ ਹੁੰਦੀ ਤਾਂ ਜੋ ਇਕਲੌਤੀ ਐਫਆਈਆਰ ਹੁਣ ਕੀਤੀ ਹੈ, ਤਾਂ ਇਹ 3-4 ਮਹੀਨੇ ਪਹਿਲਾਂ ਹੀ ਦਰਜ ਹੋ ਜਾਣੀ ਸੀ, ਪਰੰਤੂ ਨੀਅਤ ਸਾਫ਼ ਨਹੀਂ ਹੈ। ਹਾਲਾਂਕਿ ਇਹਨਾਂ ਕਾਂਗਰਸੀਆਂ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਇੱਕ ਮਹੀਨੇ 'ਚ ਨਸ਼ਾ ਤਸਕਰਾਂ ਅਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਜੇਲਾਂ 'ਚ ਸੁੱਟਣ ਦਾ ਵਾਅਦਾ ਕੀਤਾ ਸੀ। ਪਰ ਕੈਪਟਨ ਵਾਂਗ ਚੰਨੀ ਸਰਕਾਰ ਵੀ ਕਾਂਗਰਸ ਦੇ ਵਾਅਦਿਆਂ 'ਤੇ ਖਰੇ ਨਹੀਂ ਉੱਤਰੇ। ਜਿਸ ਦਾ ਹਿਸਾਬ ਪੰਜਾਬ ਦੀ ਜਨਤਾ ਜ਼ਰੂਰ ਲਵੇਗੀ।''

The Channi government has proved to be very weak and unstable - Arvind KejriwalThe Channi government has proved to be very weak and unstable - Arvind Kejriwal

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਅੱਜ ਇੱਕ ਇਮਾਨਦਾਰ, ਸਾਫ਼-ਸੁਥਰੀ, ਵਚਨਬੱਧ, ਦ੍ਰਿੜ, ਸਥਿਰ ਅਤੇ ਮਜ਼ਬੂਤ ਸਰਕਾਰ ਦੀ ਬੇਹੱਦ ਜ਼ਰੂਰਤ ਹੈ। ਇਹ ਸਭ ਕੁੱਝ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਦੇ ਸਕਦੀ ਹੈ।

The Channi government has proved to be very weak and unstable - Arvind KejriwalThe Channi government has proved to be very weak and unstable - Arvind Kejriwal

ਕੇਜਰੀਵਾਲ ਨੇ ਦਾਅਵਾ ਕੀਤਾ ਕਿ ਬੇਅਦਬੀਆਂ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖ਼ਰਾਬ ਕਰਨ ਵਾਲੇ ਤੱਤਾਂ ਅਤੇ ਸਾਜਿਸਕਰਤਾਵਾਂ ਨੂੰ 'ਆਪ' ਦੀ ਸਰਕਾਰ ਮਿਸਾਲੀ ਸਜਾ ਦੇਵੇਗੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕੁੰਵਰ ਵਿਜੈ ਪ੍ਰਤਾਪ, ਜੀਵਨਜੋਤ ਕੌਰ, ਹਰਚੰਦ ਸਿੰਘ ਬਰਸਟ, ਪ੍ਰਭਜੀਤ ਸਿੰਘ ਬਰਾੜ, ਇਕਬਾਲ ਸਿੰਘ ਭੁੱਲਰ, ਡਾ. ਅਜੇ ਗੁਪਤਾ, ਅਸ਼ੋਕ ਤਲਵਾਰ ਹਰਬੰਤ ਸਿੰਘ ਕੇਜਰੀਵਾਲ ਦੇ ਨਿੱਘੇ ਸਵਾਗਤ ਲਈ ਏਅਰਪੋਰਟ 'ਤੇ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement