ਲੁਧਿਆਣਾ ਬੰਬ ਧਮਾਕੇ 'ਤੇ ਕੇਂਦਰ ਵੀ ਚੌਕਸ, ਪੰਜਾਬ ਪਹੁੰਚੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ
Published : Dec 24, 2021, 2:33 pm IST
Updated : Dec 24, 2021, 2:33 pm IST
SHARE ARTICLE
Union law minister Kiran Rijiju arrives in Punjab on Ludhiana bomb blast
Union law minister Kiran Rijiju arrives in Punjab on Ludhiana bomb blast

ਕਿਹਾ- ਜੱਜਾਂ ਤੇ ਅਫ਼ਸਰਾਂ ਨਾਲ ਗੱਲ ਕਰ ਕੇ ਲਵਾਂਗੇ ਅਗਲਾ ਫ਼ੈਸਲਾ

ਲੁਧਿਆਣਾ : ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਲਚਲ ਮਚੀ ਹੋਈ ਹੈ। ਇਸ ਧਮਾਕੇ 'ਚ ਫਿਦਾਈਨ ਹਮਲੇ ਤੋਂ ਲੈ ਕੇ ਟਿਫਿਨ ਬੰਬ ਅਤੇ ਖਾਲਿਸਤਾਨੀ ਪੱਖ ਸਾਹਮਣੇ ਆ ਰਿਹਾ ਹੈ। ਹੁਣ ਤੱਕ ਦੀ ਜਾਂਚ 'ਚ ਪੰਜਾਬ ਪੁਲਿਸ ਅਤੇ ਕੇਂਦਰ ਦੀਆਂ ਜਾਂਚ ਏਜੰਸੀਆਂ ਇਸ ਗੱਲ ਨੂੰ ਮੰਨ ਚੁੱਕੀਆਂ ਹਨ ਕਿ ਬੰਬ ਲਗਾਉਣ ਸਮੇਂ ਹੀ ਧਮਾਕਾ ਹੋਇਆ ਸੀ।

Union Ministers Kiran Rijiju and Som Parkash along with Vijay Sampla holding meeting with Divisional Commissioner Chander Gaind, DC Varinder Kumar Sharma and CP Gurpreet Singh Bhullar at Circuit House Ludhiana todayUnion Ministers Kiran Rijiju and Som Parkash along with Vijay Sampla holding meeting with Divisional Commissioner Chander Gaind, DC Varinder Kumar Sharma and CP Gurpreet Singh Bhullar at Circuit House Ludhiana today

ਅਦਾਲਤੀ ਕੰਪਲੈਕਸ 'ਚ ਹੋਏ ਧਮਾਕੇ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਪੰਜਾਬ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸੰਵੇਦਨਸ਼ੀਲ ਅਤੇ ਅਹਿਮ ਸੂਬਾ ਹੈ। ਇਸ ਲਈ ਉਹ ਮੌਕੇ ਦਾ ਜਾਇਜ਼ਾ ਲਵੇਗਾ। ਇਸ ਤੋਂ ਬਾਅਦ ਅਸੀਂ ਜੱਜਾਂ ਅਤੇ ਅਧਿਕਾਰੀਆਂ ਨਾਲ ਗੱਲ ਕਰਾਂਗੇ। ਫਿਰ ਕੇਂਦਰ ਸਰਕਾਰ ਦੇਖੇਗੀ ਕਿ ਉਹ ਅੱਗੇ ਕੀ ਕਦਮ ਚੁੱਕਦੀ ਹੈ।

Ludhiana bomb blastLudhiana bomb blast

ਇਸ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਕਿਰਨ ਰਿਜਿਜੂ ,ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਸਰਕਟ ਹਾਊਸ ਲੁਧਿਆਣਾ ਵਿਖੇ ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ, ਡੀਸੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਮੀਟਿੰਗ ਕੀਤੀ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਅਦਾਲਤੀ ਕੰਪਲੈਕਸ ਵਿਚ ਜੋ ਘਟਨਾ ਵਾਪਰੀ ਹੈ, ਮੈਂ ਅਦਾਲਤੀ ਪੱਖ ਤੋਂ ਵੀ ਰਿਪੋਰਟ ਲੈਣੀ ਹੈ। ਇਸ ਦੀ ਜਾਂਚ ਚੱਲ ਰਹੀ ਹੈ। ਮੈਂ ਦੇਸ਼ ਦਾ ਕਾਨੂੰਨ ਮੰਤਰੀ ਹਾਂ, ਇਸ ਲਈ ਮੈਂ ਖੁਦ ਦੇਖਣ ਆਇਆ ਹਾਂ। ਪੰਜਾਬ ਵਿੱਚ ਬੇਅਦਬੀ ਅਤੇ ਬਲਾਸਟ ਦੀ ਘਟਨਾ ਨੂੰ ਦੇਖਣਾ ਬਹੁਤ ਜ਼ਰੂਰੀ ਹੈ।

File Photo File Photo

ਜ਼ਿਕਰਯੋਗ ਹੈ ਕਿ ਧਮਾਕੇ ਵਿਚ ਬੰਬ ਲਗਾਉਣ ਵਾਲੇ ਦੇ ਚੀਥੜੇ ਉੱਡ ਗਏ। ਉਸ ਦੇ ਮੂੰਹ 'ਤੇ ਮਾਸ ਨਹੀਂ ਹੈ ਅਤੇ ਸਰੀਰ ਦੇ ਦੋ ਹਿੱਸੇ ਰਹਿ ਗਏ ਹਨ। ਉਸ ਦੇ ਸਰੀਰ 'ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਦਾ ਟੈਟੂ ਬਣਿਆ ਹੋਇਆ ਹੈ ਜਿਸ ਦੀ ਮਦਦ ਨਾਲ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਨਆਈਏ ਅਤੇ ਐਨਐਸਜੀ ਨੇ ਦੇਰ ਰਾਤ 10.15 ਵਜੇ ਉਸ ਦੇ ਸਰੀਰ ਦੇ ਦੋਵੇਂ ਅੰਗ ਸਿਵਲ ਹਸਪਤਾਲ ਵਿਚ ਰੱਖੇ ਹਨ।

Ludhiana bomb blastLudhiana bomb blast

ਹੁਣ ਤੱਕ ਦੀ ਜਾਂਚ ਵਿੱਚ ਬੱਬਰ ਖਾਲਸਾ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਇਸ ਮਾਮਲੇ 'ਚ ਜਾਂਚ ਏਜੰਸੀਆਂ ਨੇ ਨਿਸ਼ਾਨਾ ਬਣਾਇਆ ਹੈ। ਇਸ ਧਮਾਕੇ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਫਿਲਹਾਲ ਸ਼ੱਕੀ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਆਈਈਡੀ ਦੀ ਵਰਤੋਂ ਕਰਨ ਦੀ ਸੰਭਾਵਨਾ ਵੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਪਿੱਛੇ ਡਰੱਗ ਮਾਫ਼ੀਆ ਦਾ ਹੱਥ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement