ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਡੇਰਾ ਬਾਬਾ ਨਾਨਕ (ਆਸ਼ਕ ਰਾਜ ਮਾਹਲਾ) : ਆਈਟੀਬੀਪੀ ਦੇ ਹੌਲਦਾਰ ਦੀ ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ ਵਿਚ ਮੌਤ ਹੋ ਗਈ। ਮ੍ਰਿਤਕ ਸਤਨਾਮ ਸਿੰਘ ਦੀ ਪਤਨੀ ਬਲਵਿੰਦਰ ਕੌਰ ਅਤੇ ਭਰਾ ਸੋਡੀ ਸਿੰਘ ਨੇ ਦਸਿਆ ਸਤਨਾਮ ਸਿੰਘ ਇੰਡੀਅਨ ਤਿੱਬਤ ਬਾਰਡਰ ਪੁਲਿਸ ਵਿਚ ਹੌਲਦਾਰ ਵਜੋਂ ਹਿਮਾਚਲ ਵਿਚ ਸੇਵਾਵਾਂ ਨਿਭਾ ਰਿਹਾ ਸੀ ਤੇ ਛੁੱਟੀ ’ਤੇ ਘਰ ਆਇਆ ਸੀ।
ਬੀਤੇ ਦਿਨ ਉਹ ਅਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਪਿੰਡ ਅਵਾਨ ਜਾ ਰਿਹਾ ਸੀ, ਜਦ ਉਹ ਪਿੰਡ ਝੰਗੀ ਪੰਨਵਾ ਦੇ ਨਜ਼ਦੀਕ ਪੁੱਜਾ ਤਾਂ ਅੱਗੋਂ ਤੇਜ ਰਫ਼ਤਾਰ ਆ ਰਹੀ ਟਰੈਕਟਰ ਟਰਾਲੀ ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋਣ ਹੋ ਗਈ। ਜਿਸ ਵਿਚ ਸਤਨਾਮ ਦੀ ਮੌਕੇ ’ਤੇ ਮੌਤ ਹੋਈ ਹੈ। ਮ੍ਰਿਤਕ ਅਪਣੇ ਪਿੱਛੇ ਪਤਨੀ, ਇਕ ਬੇਟੀ ਤੇ ਬੇਟਾ ਛੱਡ ਗਿਆ ਹੈ। ਪੁਲਿਸ ਨੇ ਇਸ ਸਬੰਧ ਵਿਚ ਇਕ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।
