ਬ੍ਰਹਮਪੁੱਤਰਾ ’ਤੇ ਬੰਨ੍ਹ ਬਣਾਉਣ ਦੀ ਯੋਜਨਾ ਬਣਾ ਰਿਹੈ ਚੀਨ
Published : Jan 25, 2021, 12:45 am IST
Updated : Jan 25, 2021, 12:45 am IST
SHARE ARTICLE
image
image

ਬ੍ਰਹਮਪੁੱਤਰਾ ’ਤੇ ਬੰਨ੍ਹ ਬਣਾਉਣ ਦੀ ਯੋਜਨਾ ਬਣਾ ਰਿਹੈ ਚੀਨ

ਹਾਂਗਕਾਂਗ, 24 ਜਨਵਰੀ  : ਚੀਨ ਅਪਣੀਆਂ ਵਿਸਤਾਰਵਾਦੀ ਨੀਤੀਆਂ ਤੋਂ ਬਾਜ ਨਹੀਂ ਆ ਰਿਹਾ। ਸਰਹਦ ’ਤੇ ਜਾਰੀ ਤਨਾਤਨੀ ਵਿਚਾਲੇ ਹੁਣ ਉਹ ਜਲ ਖੇਤਰ ’ਚ ਵੀ ਭਾਰਤ ਨਾਲ ਤਣਾਅ ਵਧਾ ਰਿਹਾ ਹੈ। ਉਹ ਦੁਨੀਆ ਦੀ ਸਭ ਤੋਂ ਉੱਚੀ ਨਦੀ ਯਾਰਲੁੰਗ ਝੰਗਬਾਓ ’ਤੇ ਬੰਨ੍ਹ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਭਾਰਤ ਨਾਲ ਪਾਣੀ ਸਬੰਧੀ ਸੰਘਰਸ਼ ਵੱਧ ਸਕਦਾ ਹੈ। 
ਏਸ਼ੀਆ ਟਾਈਮਜ਼ ਨੇ ਕਿਹਾ ਕਿ ਚੀਨ ਯਾਰਲੁੰਗ ਝੰਗਬਾਓ ਨਦੀ ’ਤੇ ਵੱਡਾ ਬੰਨ੍ਹ ਬਣਾਉਣ ਦਾ ਕੰਮ ਕਰ ਰਿਹਾ ਹੈ। ਇਹ ਨਦੀ ਤਿੱਬਤ ਤੋਂ ਹੋ ਕੇ ਵਹਿੰਦੀ ਹੈ ਤੇ ਭਾਰਤ ਪਹੁੰਚਦੀ ਹੈ। ਭਾਰਤ ’ਚ ਪ੍ਰਵੇਸ਼ ਕਰਨ ਤੋਂ ਬਾਅਦ ਇਸ ਨੂੰ ਬ੍ਰਹਮਪੁੱਤਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬੰਨ੍ਹ ਬਣਾਉਣ ਦੀ ਤਿਆਰੀ ਤੋਂ ਪਹਿਲਾਂ ਉਸ ਨੇ ਜਲ ਬਟਵਾਰੇ ’ਤੇ ਭਾਰਤ ਜਾਂ ਬੰਗਲਾਦੇਸ਼ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜੇ ਇਸ ਨਦੀ ’ਤੇ ਬੰਨ੍ਹ ਬਣਦਾ ਹੈ ਤਾਂ ਇਸ ਨਾਲ ਭਾਰਤ ਦੇ ਨਾਲ ਹੀ ਬੰਗਲਾਦੇਸ਼ ਦਾ ਜਲ ਵਹਾਅ ਵੀ ਪ੍ਰਭਾਵਤ ਹੋਵੇਗਾ। ਉਸ ਦਾ ਇਹ ਕਦਮ ਦੋਵਾਂ ਦੇਸ਼ਾਂ ਨੂੰ ਪਾਣੀ ਦੀ ਜੰਗ ਵੱਲ ਲਿਜਾ ਸਕਦਾ ਹੈ। ਏਸ਼ੀਆ ਟਾਈਮਜ਼ ਨੇ ਕਿਹਾ ਕਿ ਚੀਨ ਨਾਲ ਚੰਗੇ ਸਬੰਧਾਂ ਦੇ ਬਾਵਜੂਦ ਬੰਗਲਾਦੇਸ਼ ਨੇ ਬੰਨ੍ਹ ਬਣਾਉਣ ਦੀ ਉਸ ਦੀ ਯੋਜਨਾ ਦਾ ਵਿਰੋਧ ਕੀਤਾ ਹੈ।
ਅਖ਼ਬਾਰ ’ਚ ਬਰਟਨਿਲ ਲਿੰਟਰ ਦੇ ਛਪੇ ਲੇਖ ਮੁਤਾਬਕ ਬੰਨ੍ਹ ਬਣਨ ਤੋਂ ਬਾਅਦ ਚੀਨ ਅਪਣੇ ਦੇਸ਼ ਲਈ ਤਿੰਨ ਗੁਣਾ ਜ਼ਿਆਦਾ ਬਿਜਲੀ ਪੈਦਾ ਕਰੇਗਾ। ਬ੍ਰਹਮਪੁੱਤਰਾ ਤੇ ਗਲੇਸ਼ੀਅਰ ਦੋਵੇਂ ਚੀਨ ਤੋਂ ਹੀ ਸ਼ੁਰੂ ਹੁੰਦੇ ਹਨ। ਨਦੀ ਦੇ ਉਪਰ ਤੋਂ ਹੇਠਾਂ ਵਲ ਵਹਿਣ ਕਾਰਨ ਉਹ ਫ਼ਾਇਦੇ ਦੀ ਸਥਿਤੀ ਹੈ ਤੇ ਪਾਣੀ ਦੇ ਵਹਾਅ ਨੂੰ ਜਾਣਬੁੱਝ ਕੇ ਰੋਕਣ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵੀ ਚੀਨ ਨੇ ਕਦੇ ਅਪਣੇ ਜਲ ਬਿਜਲਈ ਪੌ੍ਰਜੈਕਟਾਂ ਦਾ ਵੇਰਵਾ ਨਹੀਂ ਦਿਤਾ।    (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement