ਇਰਾਕ : ਆਤਮਘਾਤੀ ਹਮਲੇ ’ਚ 11 ਲੋਕਾਂ ਦੀ ਮੌਤ ਤੇ 12 ਜ਼ਖ਼ਮੀ
Published : Jan 25, 2021, 12:49 am IST
Updated : Jan 25, 2021, 12:49 am IST
SHARE ARTICLE
image
image

ਇਰਾਕ : ਆਤਮਘਾਤੀ ਹਮਲੇ ’ਚ 11 ਲੋਕਾਂ ਦੀ ਮੌਤ ਤੇ 12 ਜ਼ਖ਼ਮੀ

ਬਗਦਾਦ, 24 ਜਨਵਰੀ : ਇਰਾਕ ’ਚ ਖਤਰਨਾਕ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਦੇ ਹਮਲੇ ’ਚ ਹਸ਼ਦ ਸ਼ਾਬੀ ਫੋਰਸ ਦੇ ਮਰਨ ਵਾਲੇ ਮੈਂਬਰਾਂ ਦੀ ਗਿਣਤੀ 11 ਹੋ ਗਈ ਹੈ। ਇਹ ਹਮਲਾ ਸਲਾਹੁਦੀਨ ਸੂਬੇ ’ਚ ਹੋਇਆ। 
ਸਨਿਚਰਵਾਰ ਨੂੰ ਇਸਲਾਮਿਕ ਸਟੇਟ ਦੇ ਆਤਮਘਾਤੀ ਦਸਤੇ ਨੇ ਇਕ ਚੈੱਕਪੋਸਟ ’ਤੇ ਕਬਜ਼ਾ ਕਰਨ ਲਈ ਇਹ ਹਮਲਾ ਕੀਤਾ ਸੀ। ਹਸ਼ਦ ਸ਼ਾਬੀ ਫੋਰਸ ਨੇ ਉਸ ਦਾ ਵਿਰੋਧ ਕੀਤਾ। ਇਸ ਹਮਲੇ ’ਚ 12 ਲੋਕ ਜ਼ਖਮੀ ਵੀ ਹੋਏ ਹਨ। ਮਰਨ ਵਾਲੇ ਹਸ਼ਦ ਸ਼ਾਬੀ ਦਾ ਇਕ ਕਮਾਂਡਰ ਵੀ ਹੈ। ਇਸ ਤੋਂ ਪਹਿਲਾਂ ਇਰਾਕ ’ਚ ਦੋ ਆਤਮਘਾਤੀ ਬੰਬ ਧਮਾਕੇ ਵੀ ਹੋਏ ਸਨ।
ਅਬੂ ਬਕਰ ਅਲ ਬਗਦਾਦੀ ਵੱਲੋਂ ਸਥਾਪਿਤ ਆਈ.ਐੱਸ. ਸੰਗਠਨ ਸੀਰੀਆ ਅਤੇ ਇਰਾਕ ’ਚ ਕਾਫੀ ਸਰਗਰਮ ਹਨ। ਇਸ ਸੰਗਠਨ ਦਾ ਉਦੇਸ਼ ਪੂਰੇ ਵਿਸ਼ਵ ’ਚ ਇਸਲਾਮੀਕਰਣ ਕਰਨਾ ਅਤੇ ਅਤਿਵਾਦੀ ਹਰਕਤਾਂ ਨਾਲ ਦਹਿਸ਼ਤ ਫੈਲਾਉਣਾ ਹੈ। 
ਦੁਨੀਆ ਦੇ ਸਾਰੇ ਮੁਲਕਾਂ ’ਚ ਸ਼ਰੀਆ ਕਾਨੂੰਨ ਨੂੰ ਲਾਗੂ ਕਰਨਾ ਹੈ। ਇਸ ਸੰਗਠਨ ’ਚ ਖਤਰਨਾਕ ਆਤਮਘਾਤੀ ਗਰੁੱਪ ਵੀ ਹਨ। ਸ਼ੁਰੂਆਤੀ ਦਿਨਾਂ ’ਚ ਇਸ ਸੰਗਠਨ ਨੂੰ ਅਲ ਕਾਇਦਾ ਦਾ ਸਮਰਥਨ ਪ੍ਰਾਪਤ ਸੀ। ਇਹ ਅੱਤਵਾਦੀ ਸੰਗਠਨ ਹਾਈਟੇਕ ਅਤੇ ਟੈਕਸੇਵੀ ਹੈ। ਅਮਰੀਕੀ ਫੌਜ ਵੱਲੋਂ ਇਰਾਕ ਦੇ ਸ਼ਾਸਕ ਸੱਦਾਮ ਹੁਸੈਨ ਦੀ ਮੌਤ ਤੋਂ ਬਾਅਦ ਇਥੇ ਆਈ.ਐੱਸ. ਸੰਗਠਨ ਕਾਫੀ ਸਰਗਰਮ ਹੈ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement