
ਅਮਰੀਕਾ ਵਿਚ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ
ਬੇਗੋਵਾਲ/ ਟਾਂਡਾ ਉੜਮੁੜ, 24 ਜਨਵਰੀ (ਅੰਮਿ੍ਤਪਾਲ ਬਾਜਵਾ): ਬੇਗੋਵਾਲ ਦੇ ਖੇਤਰ ਵਿਚ ਉਸ ਸਮੇਂ ਸੋਕ ਦੀ ਲਹਿਰ ਫੈਲ ਗਈ ਜਦ ਬੇਗੋਵਾਲ ਦੇ ਇਕ ਨੌਜਵਾਨ ਦੀ ਅਮਰੀਕਾ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਗੱਲ ਸਾਹਮਣੇ ਆਈ | ਜਾਣਕਾਰੀ ਅਨੁਸਾਰ ਉਕਤ ਮਿ੍ਤਕ ਨੌਜਵਾਨ ਰਘਬੀਰ ਸਿੰਘ ਵਜੋਂ ਪਹਿਚਾਣ ਹੋਈ ਜੋ ਕਿ ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ ਦੇ ਵੱਡੇ ਭਰਾ ਸਨ | ਜਾਣਕਾਰੀ ਅਨੁਸਾਰ ਰਘਬੀਰ ਸਿੰਘ ਪਿਛਲੇ ਕਰੀਬ 25 ਕਰੀਬ ਸਾਲ ਪਹਿਲਾਂ ਰੋਟੀ ਰੋਜ਼ੀ ਦੀ ਤਲਾਸ਼ ਵਿਚ ਵਿਦੇਸ਼ ਅਮਰੀਕਾ ਗਿਆ ਸੀ ਅਤੇ ਜਿਸ ਦੀ ਉਮਰ ਕਰੀਬ 45 ਸਾਲ ਸੀ ਤੇ ਜੋ ਇਸ ਸਮੇਂ ਅਮਰੀਕਾ ਦੇ ਨਿਊ ਜਰਸੀ ਸ਼ਹਿਰ ਵਿਚ ਅਪਣੀ ਪਤਨੀ, ਇਕ ਬੇਟੀ ਅਤੇ ਇਕ ਬੇਟੇ ਨਾਲ ਪੱਕੇ ਤੌਰ ਉਤੇ ਰਹਿ ਰਿਹਾ ਸੀ | ਬੀਤੀ ਰਾਤ ਮਿ੍ਤਕ ਰਘਬੀਰ ਸਿੰਘ ਦੀ ਪਤਨੀ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਕਿ ਕੰਮ ਤੋਂ ਘਰ ਵਾਪਸ ਆਉਾਦਿਆਂ ਰਸਤੇ ਰਘਬੀਰ ਸਿੰਘ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਅਤੇ ਜਿਸ ਦੀ ਬਾਅਦ ਵਿਚ ਮੌਤ ਹੋ ਗਈ | ਇਸ ਮੌਕੇ ਜਿਥੇ ਕਸਬਾ ਬੇਗੋਵਾਲimage ਅਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਨਜ਼ਰ ਆ ਰਹੀ ਉਥੇ ਸਿਆਸੀ, ਸਮਾਜ ਸੇਵੀ ਜਥੇਬੰਦੀਆਂ ਵਲੋਂ ਪਰਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ |