
ਦਿੱਲੀ ’ਚ ਪਰੇਡ ਲਈ ਟਰੈਕਟਰਾਂ ਦਾ ਆਉਣਾ ਲਗਾਤਾਰ ਜਾਰੀ
ਨਵੀਂ ਦਿੱਲੀ, 24 ਜਨਵਰੀ: ਸੋਨੀਪਤ ਵਿਚ ਕੁੰਡਲੀ ਧਰਨੇ ਵਾਲੀ ਥਾਂ ਅਤੇ ਯੂ ਪੀ ਗੇਟ ਉੱਤੇ ਟਰੈਕਟਰ-ਟਰਾਲੀਆਂ ਦਾ ਆਉਣਾ ਲਗਾਤਾਰ ਜਾਰੀ ਹੈ। ਕੇਜੀਪੀ-ਕੇਐਮਪੀ ਦੇ ਜ਼ੀਰੋ ਪੁਆਇੰਟ ਤੋਂ ਅੱਗੇ ਜੀਟੀ ਰੋਡ ਪੂਰੀ ਤਰ੍ਹਾਂ ਬੰਦ ਹਨ। ਇਸ ਤੋਂ ਇਲਾਵਾ ਸਿਰਫ਼ ਕਿਸਾਨਾਂ ਦੇ ਟਰੈਕਟਰ ਹੀ ਜਾ ਰਹੇ ਹਨ। ਕੁੰਡਲੀ ਸਰਹੱਦ ਤੋਂ ਸੋਨੀਪਤ ਵਲ ਆਉਣ ਲਈ ਇਥੇ ਜੀਟੀ ਰੋਡ ਸਰਵਿਸ ਲੇਨ ਤੋਂ ਆ ਰਹੀ ਹੈ, ਪਰ ਇਸ ਵਿਚ ਲੰਮਾ ਜਾਮ ਹੈ। ਟਰੈਕਟਰਾਂ ਵਿਚਕਾਰ ਛੋਟੇ ਵਾਹਨ ਫਸੇ ਹੋਏ ਹਨ। ਨੌਜਵਾਨ ਕਿਸਾਨ ਆਵਾਜਾਈ ਨੂੰ ਸਹੀ ਕਰਨ ਅਤੇ ਸਰਵਿਸ ਲੇਨਾਂ ਵਿਚ ਵਾਹਨਾਂ ਦੀਆਂ ਕਤਾਰਾਂ ਨੂੰ ਲਾਉਣ ਵਿਚ ਲੱਗੇ ਹੋਏ ਹਨ।
ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅੱਜ ਇਥੇ ਬਹੁਤ ਸਾਰੇ ਟਰੈਕਟਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਆ ਰਹੇ ਹਨ। ਅਸੀਂ 26 ਜਨਵਰੀ ਨੂੰ ਸ਼ਾਂਤਮਈ ਟਰੈਕਟਰ ਪਰੇਡ ਕਢਾਂਗੇ। ਟਿਕਰੀ ਸਰਹੱਦ ਉੱਤੇ ਲਗਭਗ ਢਾਈ ਲੱਖ ਟਰੈਕਟਰ ਹੋਣਗੇ। (ਏਜੰਸੀ)